Skip to content
Independent perspectives. Global stories.
BREAKING

ਪੰਜਾਬ, ਹਿਮਾਚਲ ਸਮੇਤ ਕੁਝ ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਜਲਦੀ : ਰਾਜਨਾਥ

Share this story

ਕਸ਼ਮੀਰ ਸਰਕਾਰ ’ਚ ਭਾਜਪਾ ਦੀ ਅਹਿਮ ਭੂਮਿਕਾ  ਹੋਵੇਗੀ
Page-1_06 ਨਵੀਂ ਦਿੱਲੀ, 18 ਜਨਵਰੀ (ਪੀ. ਟੀ. ਲਾਇਵ)- ਸਰਕਾਰ ਅਗਲੇ 15-20 ਦਿਨਾਂ ਵਿਚ ਘੱਟੋ ਘੱਟ 6 ਰਾਜਾਂ ਵਿਚ ਨਵੇਂ ਰਾਜਪਾਲ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਸੂਬਿਆਂ ਵਿਚ ਬਿਹਾਰ, ਪੰਜਾਬ ਅਤੇ ਆਸਾਮ ਸ਼ਾਮਲ ਹੋ ਸਕਦੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਅਗਲੇ 15-20 ਦਿਨਾਂ ਵਿਚ 6-7 ਨਵੇਂ ਰਾਜਪਾਲ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਬਿਹਾਰ, ਆਸਾਮ, ਮਣੀਪੁਰ ਅਤੇ ਤ੍ਰਿਪੁਰਾ ‘ਚ ਰਾਜਪਾਲਾਂ ਦੇ ਅਹੁਦੇ ਖਾਲੀ ਹਨ, ਜਦਕਿ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ 21 ਜਨਵਰੀ ਨੂੰ ਸੇਵਾਮੁਕਤ ਹੋ ਜਾਣਗੇ। ਹਿਮਾਚਲ ਪ੍ਰਦੇਸ਼ ਦੀ ਰਾਜਪਾਲ ਉਰਮਿਲਾ ਸਿੰਘ ਦਾ 5 ਸਾਲ ਦਾ ਕਾਰਜਕਾਲ 24 ਜਨਵਰੀ ਨੂੰ ਪੂਰਾ ਹੋ ਜਾਵੇਗਾ। ਪੱਛਮੀ

ਬੰਗਾਲ ਦੇ ਰਾਜਪਾਲ ਕੇ ਸ਼੍ਰੀ ਨਾਥ ਤ੍ਰਿਪਾਠੀ ਬਿਹਾਰ ਅਤੇ ਮੇਘਾਲਿਆ ਦਾ ਵਾਧੂ ਚਾਰਜ ਸੰਭਾਲ ਰਹੇ ਹਨ, ਜਦਕਿ ਨਾਗਾਲੈਂਡ ਦੇ ਰਾਜਪਾਲ ਪੀ. ਬੀ. ਆਚਾਰੀਆ ਨੇ ਆਸਾਮ ਅਤੇ ਤ੍ਰਿਪੁਰਾ ਦਾ ਵਾਧੂ ਚਾਰਜ ਸੰਭਾਲਿਆ ਹੋਇਆ ਹੈ। ਇਸ ਦੇ ਇਲਾਵਾ ਉਤਰਾਖੰਡ  ਦੇ ਰਾਜਪਾਲ ਕੇ. ਕੇ. ਪਾਲ ਮਣੀਪੁਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ। ਤਾਮਿਲਨਾਡੂ ਦੇ ਰਾਜਪਾਲ ਅਤੇ ਓਡਿਸ਼ਾ ਵਿਚ ਉਨ੍ਹਾਂ ਦੇ ਹਮਰੁਤਬਾ ਦੋਵੇਂ ਹੀ ਅਗਲੇ ਕੁਝ ਮਹੀਨਿਆਂ ਵਿਚ ਸੇਵਾਮੁਕਤ ਹੋਣ ਵਾਲੇ ਹਨ। ਇਹ ਉਨ੍ਹਾਂ ਕੁਝ ਰਾਜਪਾਲਾਂ ‘ਚੋਂ ਹਨ ਜਿਨ੍ਹਾਂ ਨੂੰ ਪਿਛਲੀ ਯੂ. ਪੀ. ਏ. ਸਰਕਾਰ ਨੇ ਨਿਯੁਕਤ ਕੀਤਾ ਸੀ ਅਤੇ ਰਾਜਗ ਦੀ ਸਰਕਾਰ ਬਣਨ ਮਗਰੋਂ ਵੀ ਆਪਣੇ ਅਹੁਦਿਆਂ ‘ਤੇ ਟਿਕੇ ਹੋਏ ਹਨ।
‘ਭਾਜਪਾ ਦਾ ਸੰਸਦੀ ਬੋਰਡ ਤੈਅ ਕਰੇਗਾ ਦਿੱਲੀ ਦੇ ਮੁਖ ਮੰਤਰੀ ਅਹੁਦੇ ਦਾ ਉਮੀਦਵਾਰ‘ : ਸਾਬਕਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਨੂੰ ਆਉਣ ਵਾਲੇ ਸਮੇਂ ‘ਚ ਭਾਜਪਾ ਵਲੋਂ ਦਿੱਲੀ ਦੇ ਮੁਖ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਏ ਜਾਣ ਦੇ ਯਤਨਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਮੁਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ ਅਜੇ ਨਹੀਂ ਕੀਤਾ। ਵੀਰਵਾਰ ਨੂੰ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਬੇਦੀ ਨੇ ਖੁਦ ਵੀ ਇਕ ਵਿਆਪਕ ਸੰਕੇਤ ਦਿੱਤਾ ਸੀ ਕਿ ਉਹ ਮੁਖ ਮੰਤਰੀ ਅਹੁਦੇ ਲਈ ਭਾਜਪਾ ਦੀ ਉਮੀਦਵਾਰ ਹੋਵੇਗੀ, ਜਦਕਿ ਸਿੰਘ ਨੇ ਦੱਸਿਆ ਕਿ ਸ਼੍ਰੀਮਤੀ ਬੇਦੀ ਬਾਰੇ ਅਜੇ ਤਕ ਕੋਈ ਫੈਸਲਾ ਨਹੀਂ ਕੀਤਾ ਗਿਆ। ਅੰਤਿਮ ਫੈਸਲਾ ਸੰਸਦੀ ਬੋਰਡ ਕਰੇਗਾ।

WRITTEN BY