ਕੇਜਰੀਵਾਲ ਦੇ ਵਿਰੁੱਧ ਲੜ ਸਕਦੀ ਹੈ ਚੋਣ
ਨਵੀਂ ਦਿ¤ਲੀ, 15 ਜਨਵਰੀ (ਪੀ. ਟੀ. ਲਾਇਵ)- ਦੇਸ਼ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਫਸਰ ਕਿਰਨ ਬੇਦੀ ਭਾਜਪਾ ’ਚ ਸ਼ਾਮਿਲ ਹੋ ਗਈ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਿ¤ਲੀ ਦੇ ਪਾਰਟੀ ਦਫਤਰ ’ਚ ਇਸ ਦੇ ਐਲਾਨ ਦੇ ਨਾਲ ਕਿਰਨ ਬੇਦੀ ਨੂੰ ਪਾਰਟੀ ’ਚ ਸ਼ਾਮਿਲ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਕਿਰਨ ਬੇਦੀ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਬੇਹ¤ਦ ਖੁਸ਼ੀ ਹੋ ਰਹੀ ਹੈ।ਦਿ¤ਲੀ ਚੋਣ ’ਚ ਕਿਰਨ ਬੇਦੀ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿ¤ਲੀ ਦੀ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਪਾਰਟੀ ਦਾ ਸਾਥੀ ਬਣਾਇਆ ਗਿਆ ਹੈ। ਜਾਣਕਾਰਾਂ ਮੁਤਾਬਿਕ ਕਿਰਨ ਬੇਦੀ ਨੂੰ ਭਾਜਪਾ , ਆਪ ਨੇਤਾ ਅਰਵਿੰਦ ਕੇਜਰੀਵਾਲ ਖਿਲਾਫ ਨਵੀਂ ਦਿ¤ਲੀ ਤੋਂ ਚੋਣ ਮੈਦਾਨ ’ਚ ਉਤਾਰ ਸਕਦੀ ਹੈ ਤੇ ਉਨ੍ਹਾਂ ਨੂੰ ਮੁ¤ਖ ਮੰਤਰੀ ਦੇ ਉਮੀਦਵਾਰ ਦੇ ਰੂਪ ’ਚ ਵੀ ਪੇਸ਼ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ੍ਰੀਮਤੀ ਕਿਰਨ ਬੇਦੀ ਨੇ ਕਿਹਾ ਕਿ ਉਹ ਹੁਣ ਮਿਸ਼ਨ ਮੋਡ ’ਤੇ ਹੈ। ਉਨ੍ਹਾਂ ਨੇ ਇਸ ਦੇ ਲਈ ਬਾਜਪਾ ਦਾ ਧੰਨਵਾਦ ਵੀ ਕੀਤਾ। ਕਿਰਨ ਬੇਦੀ ਨੇ ਭਾਜਪਾ ਦੀ ਮੈਂਬਰਸ਼ਿੱਪ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਮਿਲੀ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਇਸ ਦੌਰਾਨ ਉਨ੍ਹਾਂ ਦੇ ਸੰਬੋਧਨ ਵਿੱਚ ਦਿੱਲੀ ਦੀ ਪੁਲਿਸ ਕਮਿਸ਼ਨਰ ਨਾਂ ਬਣਨ ਦਾ ਵੀ ਗਮ ਸਾਫ ਤੌਰ ’ਤੇ ਦਿਖਾਈ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦ ਉਨ੍ਹਾਂ ਦੇ ਜੂਨੀਅਰ ਨੂੰ ਪੁਲਿਸ ਕਮਿਸ਼ਨਰ ਬਣਾਇਆ ਗਿਆ ਤਾਂ ਉਹ ਇਸ ਤੋਂ ਕਾਫੀ ਦੁਖੀ ਹੋਈ ਸੀ। ਇਸ ਦੀ ਵਜ੍ਹਾ ਕਾਰਨ ਹੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਦਿੱਲੀ ਨੂੰ ਆਪਣੇ 40 ਸਾਲ ਦਾ ਤਜ਼ੁਰਬਾ ਭੇਟ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਦੁਨੀਆ ਦਾ ਦਿਲ ਬਣਾਉਣਾ ਹੀ ਉਸ ਦਾ ਸੁਪਨਾ ਹੈ। ਜਿਸ ਨੂੰ ਉਹ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਕਰੇਗੀ। ਇਸ ਮੌਕੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਅਰੁਨ ਜੇਤਲੀ, ਵਿਜੇ ਗੋਇਲ ਅਤੇ ਕਈ ਹੋਰ ਅਹਿਮ ਪਾਰਟੀ ਸ਼ਖਸੀਅਤਾਂ ਮੌਜੂਦ ਸਨ।
ਸ੍ਰੀ ਅਰੁਨ ਜੇਤਲੀ ਨੇ ਇਸ ਮੌਕੇ ਕਿਹਾ ਕਿ ਪਾਰਟੀ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਭਾਜਪਾ ਦੇ ਨਾਲ ਚੰਗੇ ਅਤੇ ਸਾਫ ਸੁਥਰੇ ਅਕਸ ਵਾਲੇ ਲੋਕ ਜੁੜਣ। ਇਸ ਦਿਸ਼ਾ ਵਿੱਚ ਪਾਰਟੀ ਨੇ ਲਗਾਤਾਰ ਕੰਮ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਕਾਫੀ ਸਮੇਂ ਤੋਂ ਕਿਰਨ ਬੇਦੀ ਦੇ ਨਾਲ ਸੰਪਰਕ ਵਿੱਚ ਸੀ। ਉਨ੍ਹਾਂ ਨੇ ਇਸ ਮੌਕੇ ਬੇਦੀ ਦੀ ਡੱਟ ਕੇ ਤਾਰੀਫ ਵੀ ਕੀਤੀ।
ਜ਼ਿਕਰਯੋਗ ਹੈ ਕਿ ਕਿਰਨ ਬੇਦੀ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੀ ਸਰਗਰਮ ਸਹਿਯੋਗੀ ਰਹਿ ਚੁੱਕੀ ਹੈ। ਕੇਜਰੀਵਾਲ ਦੇ ਸਿਆਸੀ ਪਾਰਟੀ ਬਣਾਏ ਜਾਣ ਤੋਂ ਖਫਾ ਹੋ ਕੇ ਉਨ੍ਹਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਆਪ’ ਦੀ ਕਈ ਮੌਕਿਆਂ ’ਤੇ ਜੰਮ ਕੇ ਖਿਚਾਈ ਕੀਤੀ।



