ਬਠਿੰਡਾ, 15 ਜਨਵਰੀ (ਰਾਜੇਸ਼ ਗੋਇਲ)- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੱਤਾਧਾਰੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਅਕਾਲੀ-ਭਾਜਪਾ ਨੇ ਪੰਜਾਬ ਵਰਗੇ ਖੁਸ਼ਹਾਲ ਸੂਬੇ ਨੂੰ ਨਸ਼ਿਆਂ ਦੇ ਛੇਵੇਂ ਦਰਿਆ ’ਚ ਤਬਦੀਲ ਕਰਕੇ ਰੱਖ ਦਿੱਤਾ ਹੈ। ਚਾਰ ਚੁਫੇਰਿਓਂ ਪੰਜਾਬ ਅੰਦਰ ਤਬਾਹੀ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਹਨ।ਕਾਂਗਰਸ ਪ੍ਰਧਾਨ ਨੇ ਕਿਹਾ ਸੱਤਾਧਾਰੀ ਪਾਰਟੀ ਨੇ ਹੁਣ ਪੰਜਾਬ ’ਚ ਵਸਦੇ ਅੱਗਰਵਾਲ ਭਾਈਚਾਰੇ ਨੂੰ ਨਿਸ਼ਾਨਾ ਬਣਾ ਲਿਆ ਹੈ ਤੇ ਅੱਗਰਵਾਲ ਸਮਾਜ ਨੂੰ ਨੀਵਾਂ ਵਿਖਾਉਣ ’ਚ ੋਕਈ ਕਸਰ ਨਹੀਂ ਛੱਡੀ ਜਾ ਰਹੀ। ਸ. ਬਾਜਵਾ ਨੇ ਚਾਨਣਾ ਪਾਇਆ ਕਿ ਬਾਦਲ ਪਿੰਡ ਵਿਖੇ ਕੁਝ ਦਿਨ ਪਹਿਲਾਂ ਹੋਏ ਵਿਸ਼ਵ ਕਬੱਡੀ ਕੱਪ ਮੈਚ ਵੇਖਣ ਪੰਜਾਬ
ਪ੍ਰਦੇਸ਼ ਅਗਰਵਾਲ ਸਭਾ ਦੇ ਕੌਮੀ ਜਨਰਲ ਸਕੱਤਰ ਨੂੰ ਬੇਇੱਜ਼ਤ ਕੀਤਾ ਸੀ ਜਿਸ ਦੇ ਵਿਰੋਧ ’ਚ ਸਮੁੱਚੀ ਅੱਗਰਵਾਲ ਸਭਾ ਸਮਾਜ ਨੇ ਅਕਾਲੀਆਂ ਦਾ ਮੁਕੰਮਲ ਬਾਈਕਾਟ ਕਰਕੇ ਕਾਂਗਰਸ ਦੀ ਮੁਹਿੰਮ ‘ਪੰਜਾਬ ਬਚਾਓ, ਕਾਂਗਰਸ ਲਿਆਓ’’ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸ. ਬਾਜਵਾ ਨੇ ਅਕਾਲੀ ਦਲ ਦੇ ਖੁਦ ਨੂੰ ਸੀਨੀਅਰ ਮੰਨਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਵੱਲੋਂ ਐਮ ਐਸ ਜੀ ਫਿਲਮ +ਤੇ ਰੋਕ ਲਗਾਉਣ ਸਬੰਧੀ ਸਰਕਾਰ ਤਰਫੋਂ ਕੀਤੀ ਟਿੱਪਣੀ ਨੂੰ ਖੁਦ ਪੰਜਾਬ ਸਰਕਾਰ ਨੇ ਠੁਕਰਾ ਕੇ ਚੰਦੂਮਾਜਰਾ ਨੂੰ ਉਸ ਦੀ ਜਗ੍ਹਾ ਅਕਾਲੀ ਦਲ ਬਾਦਲ ’ਚ ਕਿੰਨੀ ਕੁ ਹੈ ਵਿਖਾ ਦਿੱਤੀ ਹੈ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਸ਼ੇਰਦਿੱਲ ਵਰਕਰ ਖੁੱਸਬਾਜ਼ ਸਿੰਘ ਜਟਾਣਾ ਇੰਚਾਰਜ ਹਲਕਾ, ਐਡਵੋਕੇਟ ਰਾਜਨ ਗਰਗ ਕੌਮੀ ਜਰਨਲ ਸਕੱਤਰ ਪੰਜਾਬ, ਗੁਰਾ ਸਿੰਘ ਤੁੰਗਵਾਲੀ ਜ਼ਿਲ੍ਹਾ ਪ੍ਰਧਾਨ ਬਠਿੰਡਾ, ਜਵਾਂਹਰ ਸਿੰਘ ਨੰਦਗੜ੍ਹ ਮੀਤ ਪ੍ਰਧਾਨ, ਸੰਦੀਪ ਭੁੱਲਰ ਸੈਕਟਰੀ ਅਤੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਅਤੇ ਸਾਬਕਾ ਕਾਨੂੰਨ ਮੰਤਰੀ ਚਿਰੰਜੀ ਲਾਲ ਗਰਗ, ਬਬਾਲੀ ਢਿੱਲੋਂ, ਮੋਹਨ ਲਾਲ ਲੂੰਬਾ ਪ੍ਰਧਾਨ, ਇੰਕਵਾਲ, ਰੁਪਿੰਦਰ ਬਿੰਦਰਾ ਆਦਿ ਸੀਨੀਅਰ ਕਾਂਗਰਸੀ ਮੌਜੂਦ ਸਨ।



