Skip to content
Independent perspectives. Global stories.
BREAKING

ਇਜ਼ਰਾਇਲ ਦੇ ਖੇਤੀ ਮੰਤਰੀ ਤੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਵਲੋਂ ਹਰਸਿਮਰਤ ਕੌਰ ਬਾਦਲ ਨਾਲ ਉਚੇਚੀ ਮੀਟਿੰਗ

Share this story

22222_03 ਗਾਂਧੀਨਗਰ 12 ਜਨਵਰੀ (ਪੀ. ਟੀ.)- ਇਜ਼ਰਾਇਲ ਦੇ ਖੇਤੀ ਮੰਤਰੀ ਜ਼ਾਇਰ ਸ਼ਮੀਰ ਤੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ  ਜਾਂਨੂਜ਼ਪਿਆਕੋਸਿਨਕੀ ਵਲੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕਰਕੇ ਭਾਰਤ ਨਾਲ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ।ਗਾਂਧੀਨਗਰ ਵਿਖੇ  ਵਾਬੀਰੈਂਟ ਗੁਜਰਾਤ 2015 ਸੰਮੇਲਨ ਦੌਰਾਨ ਸ੍ਰੀਮਤੀ ਬਾਦਲ ਨਾਲ ਉਚੇਚੀ ਮੁਲਾਕਾਤ ਦੌਰਾਨ ਇਜ਼ਰਾਇਲ ਦੇ ਖੇਤੀ ਮੰਤਰੀ  ਜ਼ਾਇਰ ਸ਼ਮੀਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੇਤੀ ਤਕਨੀਕ, ਬਗੀਚਾ ਸਾਂਭ ਸੰਭਾਲ, ਮਾਈਕ੍ਰੋ ਇਰੀਗੇਸ਼ਨ ਤੇ ਕਟਾਈ/ਵਢਾਈ ਪਿੱਛੋਂ ਫਸਲ ਦੀ ਸਾਂਭ ਸੰਭਾਲ  ਵਿਚ ਸਹਾਇਤਾ ਦੇ ਸਕਦਾ ਹੈ। ਉਨ੍ਹਾਂ ਨੇ ਇਜ਼Ðਰਾਇਲ ਦੀ ਤੁਪਕਾ ਸਿੰਚਾਈ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ

ਜਿਸਦੀ ਭਾਰਤ ਵਿਚ ਵੱਡੀ ਪੱਧਰ ’ਤੇ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲ ਵਲੋਂ ਭਾਰਤ ਦੇ 10 ਸੂਬਿਆਂ ਵਿਚ 28 ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿਚੋਂ 2 ਪੰਜਾਬ ਵਿਚ ਹੋਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਇਜ਼ਰਾਇਲ ਵਲੋਂ ਡੇਅਰੀ ਫਾਰਮਿੰਗ ਦੇ ਖੇਤਰ ਵਿਚ ਵਾਧੇ ਲਈ ਵੀ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ  ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਵਿਚ ਇਸਦੇ ਵਾਧੇ ਦੀ ਅਪਾਰ ਸੰਭਾਵਨਾ ਹੈ।

WRITTEN BY