Skip to content
Independent perspectives. Global stories.
BREAKING

ਸ਼ਹਿਰ ’ਚੋਂ ਚੋਰੀ ਹੋਇਆ ਮੋਟਰ ਸਾਈਕਲ ਦੋ ਨੌਜਵਾਨਾਂ ਕੋਲੋਂ ਕੀਤਾ ਬਰਾਮਦ

Share this story

ਬੁਢਲਾਡਾ, 9 ਜਨਵਰੀ (ਅਮਨ ਮਹਿਤਾ/ਅਮਿਤ ਜਿੰਦਲ)- ਸਥਾਨਕ ਸ਼ਹਿਰ ਦੀ ਸਿਨੇਮਾ ਰੋਡ ਤੋਂ ਕੁਝ ਮਹੀਨੇ ਪਹਿਲੇ ਚੋਰੀ ਹੋਇਆ ਮੋਟਰ ਸਾਈਕਲ ਪੁਲਿਸ ਵੱਲੋਂ 2 ਵਿਅਕਤੀਆਂ ਤੋਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ. ਸਿਟੀ ਬੁਢਲਾਡਾ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪ੍ਰਵੀਨ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੁਢਲਾਡਾ ਦੇ ਦੋ ਵਿਅਕਤੀ ਕੋਲ ਚੋਰੀ ਕੀਤਾ ਹੋਇਆ ਮੋਟਰ ਸਾਈਕਲ ਹੈ। ਜਿਸ ਤੇ ਥਾਣੇਦਾਰ ਮੁਸ਼ਤੇਦੀ ਵਰਤਦਿਆਂ ਰਾਹ ਵਿੱਚ ਜਾਂਦੇ ਮੋਟਰ ਸਾਈਕਲ ਸਮੇਤ ਸੰਤੋਸ਼ ਕੁਮਾਰ ਪੁੱਤਰ ਰਾਮ ਚੰਦ, ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਹੀਰੋਹਾਂਡਾ ਮੋਟਰ ਸਾਈਕਲ ਪੀ.ਬੀ. 31 ਕੇ. 4577 ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਉਪਰੋਕਤ ਦੋਵੇਂ ਵਿਅਕਤੀਆਂ ਦੇ ਖਿਲਾਫ 379/411 ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

WRITTEN BY