ਨਵੀਂ ਦਿ¤ਲੀ, 8 ਜਨਵਰੀ (ਪੀ. ਟੀ.)- ਅਦਾਕਾਰਾ ਕਰੀਨਾ ਕਪੂਰ ਦੀ ਤਸਵੀਰ ਨਾਲ ਕੀਤੀ ਗਈ ਛੇੜਛਾੜ (ਮਾਰਫਡ) ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਹਿਣਾ ਹੈ ਕਿ ਜੇ ਕਰੀਨਾ ਨੂੰ ਇਸ ਤਸਵੀਰ ‘ਤੇ ਇਤਰਾਜ਼ ਹੈ ਤਾਂ ਉਹ ਇਸ ‘ਤੇ ਮੁਕ¤ਦਮਾ ਕਰਨ ਲਈ ਆਜ਼ਾਦ ਹਨ। ਦਰਅਸਲ, ਹਾਲ ਹੀ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮਹਿਲਾ ਵਿੰਗ ਨੇ ਕਥਿਤ ਤੌਰ ‘ਤੇ ‘ਲਵ ਜਿਹਾਦ‘ ਬੋਲੇ ਜਾਣ ਵਾਲੇ ਜੁਮਲੇ ਨਾਲ ਲੋਕਾਂ ਨੂੰ ਚੇਤਾਵਨੀ ਦੇਣ ਲਈ ਕਰੀਨਾ ਦੀ ਇਕ ਮਾਰਫਡ ਤਸਵੀਰ ਦਾ ਇਸਤੇਮਾਲ ਕੀਤਾ ਹੈ। ਜ਼ਿਕਰਯੋਗ ਹੈ ਕਿ ਵੀ.ਐਚ.ਪੀ. ਕੇਂਦਰ ‘ਚ ਸ¤ਤਾਧਾਰੀ ਭਾਜਪਾ ਨਾਲ ਸਬੰਧਤ ਰਾਈਟ-ਵਿੰਗ ਸੰਗਠਨ ਹੈ। ਵੀ.ਐਚ.ਪੀ. ਦੇ ਪ੍ਰਕਾਸ਼ ਸ਼ਰਮਾ ਨੇ ਇਸ ਪੂਰੇ ਮਸਲੇ ‘ਤੇ ਕਿਹਾ ਕਿ ਜੇ ਅਦਾਕਾਰਾ ਕਰੀਨਾ ਕਪੂਰ ਨੂੰ ਇਸ ਨਾਲ ਪ੍ਰੇਸ਼ਾਨੀ ਹੈ ਤਾਂ ਅਦਾਲਤ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਲਈ ਖੁ¤ਲ੍ਹੇ ਹਨ।’
ਲਵ ਜੇਹਾਦ ਦੇ ਵਿਰੁੱਧ ਕਰੀਨਾ ਨੂੰ ਬਣਾਇਆ ਹਥਿਆਰ



