Skip to content
Independent perspectives. Global stories.
BREAKING

ਜ¦ਧਰ ਸ਼ਹਿਰ ’ਚ ਪਾਵਰ ਸਪਲਾਈ ਬਿਹਤਰ ਬਣਾਉਣ ਖਰਚੇ ਜਾ ਰਹੇ ਹਨ 200 ਕਰੋੜ : ਚੀਫ ਇੰਜੀਨੀਅਰ

Share this story

ਜ¦ਧਰ, 5 ਜਨਵਰੀ (ਮਨਦੀਪ ਸਿੰਘ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਤੱਰੀ ਜ਼ੋਨ ਦੇ ਚੀਫ਼ ਇੰਜੀਨੀਅਰ ਸ੍ਰੀ ਆਰ.ਕੇ.ਸਾਹੀ ਨੇ ਅੱਜ ਇਥੇ ਦੱਸਿਆ ਕਿ ਜ¦ਧਰ ਸ਼ਹਿਰ ਅੰਦਰ ਪਾਵਰ ਸਪਲਾਈ ਨੂੰ ਬਹਿਤਰ ਬਣਾਉਣ ਲਈ ਬਿਜਲੀ ਵੰਡ ਅਤੇ ਸੁਧਾਰ ਪੋਗਰਾਮ (ਆਰ-ਏਪੀਡੀਆਰਪੀ) ਤਹਿਤ 200 ਕਰੋੜ ਦੇ ਕਰੀਬ ਰੁਪਏ ਖਰਚੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ’ਚ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਅਤੇ ਕੰਡਕਟਰ ਬਦਲਣ,ਨਵੇਂ ਸਬ ਸਟੇਸ਼ਨਾਂ ਦੀ ਸਥਾਪਤੀ, ਪੁਰਾਣੇ ਬਿਜਲੀ ਟਰਾਂਸਫਾਰਮਰਾਂ ਦੀ ਸਮਰੱਥਾ ’ਚ ਵਾਧਾ ਅਤੇ ਨਵੇਂ ਟਰਾਂਸਫਾਰਮਰ ਲਗਾਉਣ ਅਤੇ ਬਿਜਲੀ ਮੀਟਰਾਂ ਨੂੰ ਖਪਤਕਾਰਾਂ ਦੇ ਘਰਾਂ ਦੇ ਬਾਹਰ ਲਗਾਉਣ ਅਤੇ ਅਜਿਹੇ ਹੋਰ ਕੰਮਾਂ ’ਤੇ ਇਹ ਰਾਸ਼ੀ ਖਰਚੀ ਜਾ ਰਹੀ ਹੈ। ਸ੍ਰੀ ਸਾਹੀ ਨੇ ਦੱਸਿਆ ਕਿ ਹੁਣ ਤੱਕ ਪੁਰਾਣੇ 405 ਬਿਜਲੀ ਟਰਾਂਸਫਾਰਮਰ ਦੀ ਸਮਰੱਥਾ ਵਧਾਈ ਜਾ ਚੁੱਕੀ ਹੈ ਅਤੇ ਸ਼ਹਿਰ ਅੰਦਰ 145 ਨਵੇਂ

ਟਰਾਂਸਫਾਰਮਰ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੁਆਬੇ ਦੇ ਦਿਲ ਵਜੋਂ ਜਾਣੇ ਜਾਂਦੇ ਜ¦ਧਰ ਸ਼ਹਿਰ ਅੰਦਰ ਪਾਵਰ ਸਪਲਾਈ ਦੇ ਢਾਂਚੇ ਦੇ ਮੂੰਹ ਮੁਹਾਂਦਰੇ ਨੂੰ ਪੂਰੀ ਤਰ੍ਹਾਂ ਨਵਾਂ ਪਣ ਦੇਣ ਅਤੇ ਮਜਬੂਤ ਕਰਨ ਦੇ ਉਦੇਸ਼ ਨਾਲ ਪੀ.ਐਸ.ਪੀ.ਸੀ.ਐਲ ਦੇ ਸਬੰਧਿਤ ਅਧਿਕਾਰੀ ਦਿਨ ਰਾਤ ਕੰਮ ਕਰ ਰਹੇ ਹਨ ਤਾਂ ਜੋ ਇਸ ਪ੍ਰੋਜੈਕਟ ਤਹਿਤ ਹੋਣ ਵਾਲੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨਵੇਂ ਟਰਾਂਸਫਾਰਮਰ ਲਗਾਉਣ ਦੇ ਨਾਲ ਨਾਲ 11 ਕੇਵੀ ਦੀਆਂ 30.5 ਕਿਲੋਮੀਟਰ ਨਵੀਆਂ ਲਾਈਨਾਂ ਖੜ੍ਹੀਆਂ ਕਰਨ ਦੇ ਨਾਲ ਨਾਲ 40.1 ਕਿਲੋਮੀਟਰ ਪਹਿਲੀਆਂ 11 ਕੇ.ਵੀ.ਲਾਈਜ਼ ਦੀ ਸਮਰੱਥਾ ’ਚ ਵਾਧਾ ਕੀਤਾ ਗਿਆ ਹੈ। ਬਿਜਲੀ ਚੋਰੀ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਤਹਿਤ 1843 ਬਿਜਲੀ ਮੀਟਰ ਖਪਤਕਾਰਾਂ ਦੇ ਘਰਾਂ ਦੇ ਬਾਹਰ ਤਬਦੀਲ ਕੀਤੀ ਜੇ ਚੁੱਕੇ ਹਨ ਅਤੇ ਇਸ ਤੋਂ ਵੀ ਅਗੇ ਕਦਮ ਵਧਾਉਂਦਿਆਂ ਇਲੈਕਟਰੋਨਿਕ ਮੀਟਿਰਾਂ ਦੀ ਥਾਂ 256 ਇਲੈਕਟਰੋ ਮਕੈਨੀਕਲ ਮੀਟਰ ਲਗਾਏ ਜਾ ਚੁੱਕੇ ਹਨ।

WRITTEN BY