ਸਾਦਿਕ, 2 ਜਨਵਰੀ (ਗੁਲਜ਼ਾਰ ਮਦੀਨਾ)-ਇੱਥੋ ਨਜ਼ਦੀਕ ਪਿੰਡ ਸੰਗਰਾਹੂਰ ਵਿਖੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਯੂਥ ਵੈਲਫ਼ੇਅਰ ਸੁਸਾਇਟੀ,ਪੰਜਾਬ ਵੱਲੋਂ ਧਾਰਮਿਕ ਫ਼ਿਲਮ ਚਾਰ ਸਾਹਿਬਜ਼ਾਦੇ ਦਿਖਾਈ ਗਈਗ਼ ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਰਵਿੰਦਰ ਸਿੰਘ (ਰਵੀ) ਨੇ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਫ਼ਿਲਮ ਵਿਖਾਉਣ ਦਾ ਅਯੋਜਨ ਕੀਤਾ ਗਿਆਗ਼ ਉਨਾਂ ਦੱਸਿਆ ਕਿ ਪਿੰਡ ਵਾਸੀਆਂ ਵਿੱਚ ਛੋਟੇ ਸਾਹਿਬਜ਼ਦੇ ਫ਼ਿਲਮ ਦੇਖਣ ਲਈ ਭਰਭੂਰ ਉਤਸ਼ਾਹ ਪਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਫ਼ਿਲਮ ਦੇਖਣ ਪਹੁੰਚੇ ਗ਼ਇਸ ਮੌਕੇ ਯੂਥ ਵੈਲਫ਼ੇਅਰ ਸੋਸਾਇਟੀ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਅਰਾਈਆਂ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਸਮੇਂ-ਸਮੇਂ ਤੇ ਧਾਰਮਿਕ ਅਤੇ ਲੋਕ ਭਲਾਈ ਦੇ ਕੰਮ ਉਤਸ਼ਹ ਨਾਲ ਕੀਤੇ ਜਾ ਰਹੇ ਹਨ ਅਤੇ ਉਨਾਂ ਦੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਅਜਿਹੇ ਕੰਮ ਕਰਦੇ ਰਹਿਣਗੇਗ਼ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕੀਤੀ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮਨਪ੍ਰੀਤ ਸਿੰਘ ਅਰਾਈਆਂ ਵਾਲਾ, ਨਵਕੀਰਤਨਪਾਲ ਸਿੰਘ ਡੋਡ, ਬਲਾਕ ਪ੍ਰਧਾਨ ਯੂਥ ਵੈਲਫੇਸੋਸਾਇਟੀ ਅਤੇ ਅਮਨਦੀਪ ਸਿੰਘ ਦਸਤਾਰ ਕੋਚ ਨੂੰ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ।



