Skip to content
Independent perspectives. Global stories.
BREAKING

ਪੀ.ਡੀ.ਪੀ. ਨੇ ਭਾਜਪਾ ਕੋਲੋਂ ਧਾਰਾ 370 ਅਤੇ ਆਫਸਪਾ ਤੇ ਮੰਗਿਆਂ ਭਰੋਸਾ

Share this story

ਜੰਮੂ-ਕਸ਼ਮੀਰ ’ਚ ਸਰਕਾਰ ਬਣਾਉਣ ਨੂੰ ਲੈ ਕੇ ਜੋੜ-ਤੋੜ ’ਚ ਲ¤ਗੀਆਂ ਪਾਰਟੀਆਂ

Page-3_06 ਸ੍ਰੀਨਗਰ, 27 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ’ਚ ਸਰਕਾਰ ਦੇ ਗਠਨ ’ਤੇ ਅ¤ਜ 5ਵੇਂ ਦਿਨ ਵੀ ਅੜਿ¤ਕਾ ਬਣੇ ਰਹਿਣ ਦੇ ਵਿਚਕਾਰ ਪੀ.ਡੀ.ਪੀ. ਨੇ ਭਾਜਪਾ ਤੋਂ ਧਾਰਾ 370 ਦੀ ਸੁਰ¤ਖਿਆ ਕੀਤੇ ਜਾਣ ਅਤੇ ‘ਆਫਸਪਾ’ ਨੂੰ ਹਟਾਏ ਜਾਣ ਵਰਗੇ ਆਪਣੇ ਪ੍ਰਮੁ¤ਖ ਮੁ¤ਦਿਆਂ ’ਤੇ ਭਰੋਸਾ ਮੰਗਿਆ ਹੈ। ਪੀ.ਡੀ.ਪੀ. ਦੇ ਬੁਲਾਰੇ ਨਈਮ ਅਖ਼ਤਰ ਨੇ ਕਿਹਾ ਕਿ ਅਜੇ ਵਿਕਲਪ ਖੁ¤ਲ੍ਹੇ ਹਨ, ਰਾਜ ’ਚ ਕਿਸੇ ਹੋਰ ਦਲ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਨੂੰ ਲੈ ਕੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਡੀ.ਪੀ. ਜੋ ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਵ¤ਡੀ ਪਾਰਟੀ ਬਣ ਕੇ ਉ¤ਭਰੀ ਹੈ, ਸਰਕਾਰ ਦੇ ਗਠਨ ਲਈ ਭਾਜਪਾ ਦੇ ਨਾਲ ਗ¤ਠਜੋੜ ਸਮੇਤ ਆਪਣੇ ਸਾਰੇ ਵਿਕਲਪਾਂ ‘ਤੇ ਚਰਚਾ ਕਰ ਰਹੀ ਹੈ। ਪੀ.ਡੀ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਦੇ ਏਜੰਡੇ ’ਚ ਖ਼ਾਸ ਮੁ¤ਦੇ ਹਨ ਅਤੇ ਉਨ੍ਹਾਂ ਮੁ¤ਦਿਆਂ ’ਤੇ ਭਰੋਸੇ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਸੰਭਾਵਿਤ ਗ¤ਠਜੋੜ ਸਹਿਯੋਗੀ, ਜਿਨ੍ਹਾਂ ’ਚ ਕੋਈ ਵੀ ਹੋ ਸਕਦਾ ਹੈ, ਵਲੋਂ ਸਵੀਕਾਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਧਾਰਾ 37

0 ਦੀ ਸੁਰ¤ਖਿਆ ‘ਤੇ ਪਾਰਟੀ ਦੇ ਰੁਖ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਖ਼ਤਰ ਨੇ ਕਿਹਾ ਕਿ ਪਾਰਟੀ ਸੂਬੇ ਤੋਂ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ ਨੂੰ ਹਟਾਏ ਜਾਣ ਅਤੇ ਕਸ਼ਮੀਰ ਮੁ¤ਦੇ ਦੇ ਹ¤ਲ ਲਈ ਸਿਆਸੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਵਰਗੇ ਆਪਣੇ ਮੁ¤ਦੇ ‘ਤੇ ਵਚਨਬ¤ਧ ਹੈ।
ਇਸੇ ਦੌਰਾਨ ਪ੍ਰਾਪਤ ਰਿਪੋਰਟਾਂ ਮੁਤਾਬਿਕ- ਜੰਮੂ-ਕਸ਼ਮੀਰ ‘ਚ ਕਿਸ ਦੀ ਸਰਕਾਰ ਬਣੇਗੀ ਇਹ ਅਜੇ ਸਾਫ਼ ਨਹੀਂ ਹੈ। ਭਾਜਪਾ ਵਲੋਂ ਰਾਜ ’ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਤਰਾਂ ਮੁਤਾਬਿਕ ਭਾਜਪਾ ਵਲੋਂ ਰਾਜਪਾਲ ਨੂੰ 31 ਵਿਧਾਇਕਾਂ ਦੇ ਸਮਰਥਨ ਦੀ ਚਿ¤ਠੀ ਸੌਂਪੀ ਜਾ ਸਕਦੀ ਹੈ। ਰਾਜ ’ਚ ਭਾਜਪਾ ਨੇ 25 ਸੀਟਾਂ ’ਤੇ ਜਿ¤ਤ ਪ੍ਰਾਪਤ ਕੀਤੀ ਹੈ ਅਤੇ ਉਸ ਨੇ 6 ਆਜ਼ਾਦ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਵੀ ਕੀਤਾ ਹੈ। ਪਾਰਟੀ ਵਲੋਂ ਰਾਜਪਾਲ ਨੂੰ ਇਹ ਸੂਚਨਾ ਵੀ ਦਿ¤ਤੀ ਜਾਵੇਗੀ ਕਿ ਉਹ ਰਾਜ ‘ਚ ਸਭ ਤੋਂ ਜ਼ਿਆਦਾ ਵੋਟ ਹਾਸਲ ਕਰਨ ਵਾਲੀ ਪਾਰਟੀ ਹੈ। ਇਸ ਲਈ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿ¤ਤਾ ਜਾਵੇ। ਭਾਜਪਾ ਵਲੋਂ ਪੀ.ਡੀ.ਪੀ.ਨਾਲ ਵੀ ਗਠਜੋੜ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਾਰਟੀ ਦੇ ਜਨਰਲ ਸਕ¤ਤਰ ਰਾਮ ਮਾਧਵ ਨੇ ਕਿਹਾ ਕਿ ਉਹ ਰਾਜ ‘ਚ ਸਥਿਰ ਸਰਕਾਰ ਦੇਣ ਦੀ ਕੋਸ਼ਿਸ਼ ‘ਚ ਜੁ¤ਟੀ ਹੈ ਤੇ ਸਾਰੇ ਵਿਕਲਪ ਖੁ¤ਲ੍ਹੇ ਹਨ ਅਤੇ ਉਹ ਸਾਰੇ ਪ¤ਖਾਂ ਨਾਲ ਸੰਪਰਕ ‘ਚ ਹਨ। ਜੰਮੂ-ਕਸ਼ਮੀਰ ‘ਚ ਨਵੀਂ ਸਰਕਾਰ ਬਣਾਉਣ ਦੇ ਮੁ¤ਦੇ ‘ਤੇ ਗ¤ਲਬਾਤ ਲਈ ਰਾਜਪਾਲ ਨੇ ਪੀ.ਡੀ.ਪੀ. ਅਤੇ ਭਾਜਪਾ ਦੋਵਾਂ ਨੂੰ ਬੁਲਾਇਆ ਹੈ। ਰਾਜ ’ਚ ਸਰਕਾਰ ਬਣਾਉਣ ‘ਤੇ ਗਤੀਰੋਧ ਜਾਰੀ ਹੈ। ਭਾਜਪਾ ਨੇ ਗ¤ਲਬਾਤ ਦਾ ਸਿਲਸਿਲਾ ਜ਼ਰੂਰ ਸ਼ੁਰੂ ਕੀਤਾ ਹੈ, ਪਰ ਇਹ ਅਜੇ ਸ਼ੁਰੂਆਤੀ ਦੌਰ ’ਚ ਹੈ। ਜੇਕਰ ਪੀ.ਡੀ.ਪੀ. ਅਤੇ ਭਾਜਪਾ ਦੇ ਵਿਚਕਾਰ ਸਮਝੌਤੇ ’ਚ ਅੜਚਣ ਆਈ ਤਾਂ ਨੈਸ਼ਨਲ ਕਾਨਫ਼ਰੰਸ ਮੌਕਾ ਲੈਣ ’ਚ ਨਹੀਂ ਖੁੰਝੇਗਾ।

WRITTEN BY