Skip to content
Independent perspectives. Global stories.
BREAKING

ਸੁਰਿੰਦਰ ਕੌਰ ਦੀ ਲਿਖਤ ਪੁਸਤਕ ‘ਪੰਜਾਬੀ ਪੱਤਰਕਾਰੀ ਦਾ ਅਨਮੋਲ ਰਤਨ ਹੀਰਾ ਸਿੰਘ ਦਰਦ’ ਨੂੰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਕੀਤਾ ਗਿਆ ਲੋਕ ਅਰਪਣ

Share this story

ਦਰਦ ਦੀਆਂ ਲਿਖੀਆਂ ਰਚਨਾਵਾਂ ’ਤੇ ਅਧਾਰਿਤ ਹਵਾਲਾ ਪੁਸਤਕ ਸਾਂਭਣਯੋਗ ਦਸਤਾਵੇਜ਼ : ਜੱਥੇ. ਅਵਤਾਰ ਸਿੰਘ
Page-1_13 ਲੁਧਿਆਣਾ, 26 ਦਸੰਬਰ (ਪੀ. ਟੀ.)- ‘‘ਆਪਣੀ ਉਸਾਰੂ ਸਾਹਿਤਕ ਲੇਖਣੀ ਰਾਹੀਂ ਪੰਜਾਬੀ ਪੱਤਰਕਾਰੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਸ. ਹੀਰਾ ਸਿੰਘ ਦਰਦ ਦੀਆਂ ਰਚਨਾਵਾਂ ਸਮੁੱਚੇ ਸਮਾਜ ਖਾਸ ਕਰਕੇ ਇਤਿਹਾਸ ਤੇ ਧਰਮ ਨਾਲ ਸਬੰਧਤ ਖੋਜਰਥੀਆਂ ਦੇ ਲਈ ਪ੍ਰੇਰਣਾ ਦਾ ਸ੍ਰੋਤ ਹਨ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉ¤ਘੇ ਸਾਹਿਤਕਾਰ ਤੇ ਪੰਜਾਬੀ ਪੱਤਰਕਾਰੀ ਦੇ ਥੰਮ ਵਜੋ ਜਾਣੇ ਜਾਂਦੇ ਸ. ਹੀਰਾ ਸਿੰਘ ਦਰਦ ਦੇ ਜੀਵਨ ’ਤੇ ਉਨ੍ਹਾਂ ਵੱਲੋਂ ਲਿਖੇ ਗਏ ਲੇਖਾਂ ਦੇ ਸੰਗ੍ਰਹਿ ਨੂੰ ਹਵਾਲਿਆਂ ਦੇ ਰੂਪ ਰਾਹੀਂ ਖੋਜਰਥੀਆਂ ਤੱਕ ਪਹੁੰਚਾਉਣ ਦਾ ਵਿਲੱਖਣ ਉਪਰਾਲਾ ਕਰਨ ਵਾਲੀ ਲੇਖਿਕਾ ਸੁਰਿੰਦਰ ਕੌਰ ਵੱਲੋਂ ਲਿਖੀ ਗਈ ਪੁਸਤਕ ੂਪੰਜਾਬੀ ਪੱਤਰਕਾਰੀ ਦਾ ਅਨਮੋਲ ਰਤਨ ਹੀਰਾ ਸਿੰਘ ਦਰਦੂ ਨੂੰ ਲੋਕ ਅਰਪਣ ਕਰਨ ਲਈ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਮਹਿਮਾਨ ਸਖਸ਼ੀਅਤਾਂ ਦੇ ਨਾਲ ਆਪਣੇ ਵਿਚਾਰਾਂ

ਦੀ ਸਾਂਝ ਕਰਦਿਆਂ ਹੋਇਆਂ ਕੀਤਾ। ਜੱਥੇ: ਅਵਤਾਰ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਹੀਰਾ ਸਿੰਘ ਦਰਦੀ ਪੰਜਾਬੀ ਸਾਹਿਤ ਤੇ ਪੰਜਾਬੀ ਪੱਤਰਕਾਰੀ ਦਾ ਉਹ ਹਸਤਾਖਰ ਹੈ ਜਿਸਨੇ ਆਪਣੀ ਮੈਗਜੀਨ ੂਫੁੱਲਵਾੜੀੂ ਦੇ ਰਾਹੀਂ ਪੰਜਾਬੀ ਭਾਸ਼ਾ, ਪੰਜਾਬੀ ਪੱਤਰਕਾਰੀ ਨੂੰ ਤਤਕਾਲੀ ਮਾਪਦੰਡਾਂ ਅਨੁਸਾਰ ਮੋੜ ਦੇਣ ਦਾ ਸੁਚੇਤ ਯਤਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪਾਈ ਗਈ ਲੀਹ ਨੂੰ ਹੋਰ ਪ੍ਰਪੱਕ ਕਰਦਿਆਂ ਬੀਬੀ ਸੁਰਿੰਦਰ ਕੌਰ ਨੇ ਜੋ ਸ. ਦਰਦ ਦੀਆਂ ਰਚਨਾਵਾਂ ਦੀ ਹਵਾਲਾ ਪੁਸਤਕ ਲਿਖੀ ਹੈ। ਉਹ ਕੇਵਲ ਇੱਕ ਪੁਸਤਕ ਹੀ ਨਹੀਂ ਬਲਕਿ ਇੱਕ ਸਾਂਭਣਯੋਗ ਦਸਤਾਵੇਜ਼ ਹੈ। ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਡਾ. ਜਸਪਾਲ ਸਿੰਘ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਮੋਹਨ ਸਿੰਘ ਵਾਲੀਆ ਉਪ-ਕੁਲਪਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਅੱਧੀ ਸਦੀ ਤੋਂ ਵੱਧ ਸਾਹਿਤ ਸਿਰਜਨਾ ਦੇ ਕਾਰਜ ਵਿੱਚ ਜੁਟੇ ਰਹੇ ਹੀਰਾ ਸਿੰਘ ਦਰਦ ਦੀਆਂ ਰਚਨਾਵਾਂ ਅੰਦਰੋਂ ਆਪਣੇ ਧਰਮ, ਵਿਰਸੇ ਤੇ ਸੱਭਿਆਚਾਰ ਦੀ ਝਲਕ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। ਜੋ ਕਿ ਮੋਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਰਿਵਾਇਤੀ ਸੱਭਿਆਚਾਰ, ਵਿਰਸੇ ਤੇ ਧਰਮ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਮਹਿਮਾਨ ਸਖਸ਼ੀਅਤਾਂ ਨਾਲ ਕਰਦਿਆਂ ਪੁਸਤਕ ਦੀ ਲੇਖਿਕਾ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਸ. ਹੀਰਾ ਸਿੰਘ ਦਰਦ ਦੇ ਜੀਵਨ ਤੇ ਰਚਨਾਵਾਂ ਉ¤ਪਰ ਉਨ੍ਹਾਂ ਵੱਲੋਂ ਲਿਖੀ ਗਈ ਉਕਤ ਹਵਾਲਾ ਪੁਸਤਕ ਵਿਦਿਆਰਥੀਆਂ ਤੇ ਖੋਜਰਾਥੀਆਂ ਲਈ ਇੱਕ ਬਹੁਤ ਵੱਡੀ ਸਾਹਿਤਕ ਸੌਗਾਤ ਹੈ। ਇਸ ਤੋਂ ਪਹਿਲਾਂ ਉਹ ਆਪਣੀ ਲੇਖ ਸੰਗ੍ਰਹਿ ਦੀ ਪੁਸਤਕ ੂਸਿੱਖ ਵਿਚਾਰਧਾਰਾੂ ਨੂੰ ਸਾਹਿਤਕ ਪ੍ਰੇਮੀਆਂ ਦੀ ਝੋਲੀ ਵਿੱਚ ਪਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਸ. ਦਰਦ ਵੱਲੋਂ ਲਿਖੀਆਂ ਰਚਨਾਵਾਂ ਨੂੰ ਹਵਾਲਿਆਂ ਦੇ ਰੂਪ ਵਿੱਚ ਜੋ ਕਲਮਬੱਧ ਕਰਨ ਦਾ ਉਪਰਾਲਾ ਕੀਤਾ ਹੈ ਉਸਦਾ ਮੁੱਖ ਮਨੋਰਥ ਖੋਜਾਰਥੀਆਂ ਨੂੰ ਕਿਸੇ ਵੀ ਵਿਸ਼ੇ ਤੇ ਸਾਹਿਤਕ ਸਮੱਗਰੀ ਲੱਭਣ ਵਿੱਚ ਕੋਈ ਸਮੱਸਿਆ ਨਾ ਆਵੇ ਅਤੇ ਉਨ੍ਹਾਂ ਨੂੰ ਇੱਕ ਹੀ ਥਾਂ ਤੇ ਸਾਰੀ ਸਮੱਗਰੀ ਉਪਲੱਭਧ ਹੋ ਸਕੇ। ਇਸ ਦੌਰਾਨ ਜੱਥੇ: ਅਵਤਾਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਘੂਜੀਤ ਸਿੰਘ ਵਿਰਕ ਸੀਨੀ. ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਸੁਖਦੇਵ ਸਿੰਘ ਭੋਰ ਜਨ. ਸਕੱਤਰ, ਡਾ. ਜਸਪਾਲ ਸਿੰਘ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਮੋਹਨ ਸਿੰਘ ਵਾਲੀਆ ਉਪ-ਕੁਲਪਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰਾਂ ਨਿਰਮੈਲ ਸਿੰਘ ਜੋਲਾਂ ਤੇ ਬੀਬੀ ਕਿਰਨਜੋਤ ਕੌਰ, ਅਵਤਾਰ ਸਿੰਘ ਸੈਂਪਲਾ ਸੈਕਟਰੀ, ਡਾ. ਧਰਮਿੰਦਰ ਸਿੰਘ ਉ¤ਭਾ ਡਾਇਰੈਕਟਰ ਐਜੂਕੇਸ਼ਨ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਜਗਜੀਤ ਸਿੰਘ ਡਿਪਟੀ ਰਜਿਸਟਰਾਰ, ਡਾ. ਕਮਲਜੀਤ ਸਿੰਘ ਡੀਨ ਸਪੋਰਟਸ ਨੇ ਸਾਂਝੇ ਰੂਪ ਵਿੱਚ ਬੀਬੀ ਸੁਰਿੰਦਰ ਕੌਰ ਵੱਲੋਂ ਲਿਖੀ ਗਈ ਹਵਾਲਾ ਪੁਸਤਕ ੂਪੰਜਾਬੀ ਪੱਤਰਕਾਰੀ ਦਾ ਅਨਮੋਲ ਰਤਨ ਹੀਰਾ ਸਿੰਘ ਦਰਦੂ ਨੂੰ ਲੋਕ ਅਰਪਣ ਕੀਤਾ। ਇਸ ਸਮੇਂ ਹੋਰਾਨਾ ਤੋਂ ਇਲਾਵਾ ਅਮਰਜੀਤ ਸਿੰਘ ਸਿੱਧੂ (ਰਿਟਾ: ਆਈ.ਏ.ਐਸ.), ਗੁਰਜੀਤ ਸਿੰਘ ਉਪਲੀ, ਕੁਲਜੀਤ ਸਿੰਘ ਮੱਲੀ, ਕੇ.ਐਸ. ਸਰੋਆ, ਧਨਵੰਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

WRITTEN BY