Skip to content
Independent perspectives. Global stories.
BREAKING

ਬੰਦੀ ਸਿੰਘਾਂ ਦੀ ਰਹਾਈ ਨੂੰ ਸਮਰਪਿਤ ਪਿੰਡ ਭੂਰੇ ਦੇ ਸਿੱਖ ਇੱਕ-ਦਿਨਾ ਭੁੱਖ ਹੜਤਾਲ ’ਤੇ

Share this story

Page-1_25 ਬਰਨਾਲਾ, ਧਨੌਲਾ 25 ਦਸੰਬਰ (ਰਾਮ ਸਿੰਘ ਧਨੌਲਾ)– ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਵਿਕਰਮਜੀਤ ਸਿੰਘ ਖਾਲਸਾ ਜੋ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਵੱਲੋਂ ਸਮੂਹ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ  ਨੂੰ ਸਮਰਪਿਤ ਹਰ ਸਿੱਖ ਵਿਅਕਤੀ 25 ਦਸੰਬਰ ਨੂੰ 1 ਦਿਨ ਲਈ ਭੁੱਖ ਹੜਤਾਲ ਰੱਖ ਕੇ ਆਪਣੇ ਵੱਲੋਂ ਇਸ ਲਹਿਰ ’ਚ ਹਿੱਸਾ ਪਾਵੇ, ਜਿਸ ਨੂੰ ਮੁੱਖ ਰੱਖਦਿਆਂ ਅੱਜ ਧਨੌਲਾ ਦੇ ਨੇੜਲੇ ਪਿੰਡ ਭੂਰੇ ਦੇ ਗੁਰਦੁਆਰਾ ਸ੍ਰੀ ਸੰਗਤਸਰ ਵਿਖੇ 20 ਦੇ ਕਰੀਬ ਸਿੱਖ ਸੰਗਤਾਂ ਨੇ ਅੱਜ ਸਵੇਰ ਤੋਂ ਇੱਕ ਦਿਨ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ  ਪਿੰਡ ਭੂਰੇ ਦੀਆਂ ਸਿੱਖ ਸੰਗਤਾਂ ਨੇ ਅੱਜ ਸਵੇਰੇ 9 ਵਜੇ ਤੋਂ ਅਰਦਾਸ ਉਪਰੰਤ ਸੱਚੇ-ਸੁੱਚੇ ਮਨ ਨਾਲ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੰਗਤਾਂ ਘਰ ਬੈਠੀਆਂ ਨਿਰੰਤਰ ਸਤਿਨਾਮੁ ਵਾਹਿਗੁਰੂ ਦਾ ਜਾਪ ਕਰ

ਰਹੀਆਂ ਸਨ। ਭੁੱਖ ਹੜਤਾਲ ਸ਼ਾਮ ਨੂੰ 5.00 ਵਜੇ ਖਤਮ ਹੋਈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਪਛਾਣਦੇ ਹੋਏ ਵੱਧ ਤੋਂ ਵੱਧ ਸਹਿਯੋਗ ਕਰੀਏ। ਭੁੱਖ ਹੜਤਾਲ ਕਰਨ ਵਾਲਿਆਂ ਵਿੱਚ ਦਰਸ਼ਨ ਸਿੰਘ, ਮੰਗਤ ਸਿੰਘ, ਭਜਨ ਸਿੰਘ, ਅਵਤਾਰ ਸਿੰਘ, ਸ਼ੇਰ ਸਿੰਘ, ਗੁਰਜੀਤ ਸਿੰਘ, ਕਮਲਜੀਤ ਸਿੰਘ, ਮਿੱਠੂ ਸਿੰਘ, ਬਾਬਾ ਭੁੱਲ ਸਿੰਘ ਡਾਲੀ ਵਾਲਾ, ਚਰਨਦੀਪ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ, ਜੱਗ ਸਿੰਘ, ਬਾਵਾ ਸਿੰਘ, ਰਣਜੀਤ ਸਿੰਘ, ਬਾਬੂ ਸਿੰਘ, ਬਾਬਾ ਭੋਲਾ ਸਿੰਘ ਅਤੇ ਸ਼ੇਰ ਸਿੰਘ ਹਾਜ਼ਰ ਸਨ।

WRITTEN BY