ਪੰਜਾਬ ਦੀ ਸਿਆਸਤ ਵਿੱਚ ਭੁਚਾਲ
ਜਲੰਧਰ, 21 ਦਸੰਬਰ (ਪੀ. ਟੀ. ਲਾਇਵ)- ਹਵਾਲਾ ਰੈਕੇਟ ਅਤੇ ਡਰੱਗ ਤਸਕਰੀ ਨਾਲ ਜੁੜੇ ਇਕ ਮਾਮਲੇ ਵਿਚ ਈ.ਡੀ. ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 26 ਦਸੰਬਰ ਨੂੰ 11 ਵਜੇ ਡਾਇਰੈਕਟੋਰੇਟ ਦੇ ਜਲੰਧਰ ਸਥਿਤ ਮੁੱਖ ਦਫਤਰ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਸ. ਮਜੀਠੀਆ ਬਾਦਲ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਹਨ। ਉਨ੍ਹਾਂ ਦੀ ਭੈਣ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਦੀ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ। ਸ. ਮਜੀਠੀਆ ਨੂੰ ਸੰਮਨ ਜਾਰੀ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਪਹਿਲਾਂ ਹੀ ਕੁੜੱਤਣ ਵਾਲੇ ਸਬੰਧ ਹੋਰ ਵਿਗੜ ਸਕਦ ਹਨ। ਇਸ ਮਸਲੇ ਕਾਰਨ
ਪੰਜਾਬ ਵਿਚ ਵੱਡਾ ਸਿਆਸੀ ਤੂਫਾਨ ਪੈਦਾ ਹੋਣ ਦਾ ਇਮਕਾਨ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਜੀਠੀਆ ਤੋਂ ਪੁੱਛਗਿੱਛ ਲਈ ਖੇਤਰੀ ਦਫਤਰ ਜਲੰਧਰ ਵਿਚ ਸਾਰੇ ਇੰਤਜ਼ਾਮ ਕੀਤੇ ਹਨ।ਇਹ ਦੇਖਣਾ ਬਾਕੀ ਹੈ ਕਿ ਮਜੀਠੀਆ ਈ. ਡੀ.ਵਲੋਂ ਮਿੱਥੀ ਗਈ ਤਰੀਕ ਮੌਕੇ ਏਜੰਸੀ ‘ਚ ਹਾਜ਼ਰ ਹੁੰਦੇ ਹਨ ਜਾਂ ਨਹੀਂ।



