ਕੋਚੀ, 20 ਦਸੰਬਰ (ਪੀ. ਟੀ.)- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਬਰਨ ਧਰਮ ਤਬਦੀਲੀ ਦੇ ਖਿਲਾਫ ਹੈ ਅਤੇ ਜੇ ਦੇਸ਼ ਦੇ ਹੋਰ ਸਿਆਸੀ ਦਲ ਧਰਮ ਪਰਿਵਰਤਨ ਦੇ ਪ੍ਰਤੀ ਆਪਣੇ ਰੁਖ ‘ਤੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਇਸ ਦੇ ਬਿਲ ਦਾ ਸਮਰਥਨ ਕਰਨਾ ਚਾਹੀਦਾ ਹੈ।ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਜਬਰਨ ਧਰਮ ਪਰਿਵਰਤਨ ਦੇ ਖਿਲਾਫ ਹੈ ਅਤੇ ਇਸ ਲਈ ਉਹ ਕਾਨੂੰਨ ਲਿਆਉਣਾ ਚਾਹੁੰਦੀ ਹੈ।ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਵਿਸ਼ੇ ’ਤੇ ਸਿਆਸੀ ਦਲਾਂ ’ਚ ਸਹਿਮਤੀ ਬਣਨ ‘ਤੇ ਹੀ ਇਸ ’ਤੇ ਸਰਵਜਨਕ ਚਰਚਾ ਕੀਤੀ ਜਾ ਸਕਦੀ ਹੈ। ਉਤਰ ਪ੍ਰਦੇਸ਼ ’ਚ ਇਕ ਹਿੰਦੂਤਤਵਾਦੀ ਸੰਗਠਨ ਦੇ ‘ਘਰ ਵਾਪਸੀ‘ ਪ੍ਰੋਗਰਾਮ ਦੀ ਖ਼ਬਰ ਦੇ ਬਾਰੇ ‘ਚ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਸਾਹਮਣੇ ਹੈ।ਉਹ ਇਸ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਜਬਰਨ ਧਰਮ ਤਬਦੀਲੀ ਕਰਨ ਦੇ ਖਿਲਾਫ ਹੈ ਭਾਜਪਾ : ਅਮਿਤ ਸ਼ਾਹ



