Skip to content
Independent perspectives. Global stories.
BREAKING

ਪੇਸ਼ਾਵਰ ’ਚ ਸਕੂਲੀ ਹਮਲੇ ਦੇ ਸਾਜ਼ਿਸ਼ਕਰਤਾ ਮੌਲਾਨਾ ਫਜਲੁੱਲ੍ਹਾ ਦੀ ਡਰੋਨ ਹਮਲੇ ’ਚ ਮੌਤ

Share this story

03_14 ਨਵੀਂ ਦਿੱਲੀ 20 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)-  ਪਾਕਿਸਤਾਨੀ ਮੀਡੀਆ ਵਲੋਂ ਅਜ ਜਾਰੀ ਹੋਈਆਂ ਅਪੁਸ਼ਟ ਖਬਰਾਂ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਤਿੰਨ ਦਿਨ ਪਹਿਲਾਂ ਪੇਸ਼ਾਵਰ ਦੇ ਸੈਨਿਕ ਸਕੂਲ ’ਤੇ ਹੋਏ ਹਮਲੇ ਦਾ ਮੁੱਖ ਸਾਜਿਸ਼ਕਰਤਾ ਅਤੇ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਦਾ ਮੁਖੀ ਮੌਲਾਨਾ ਫਜਲੁੱਲ੍ਹਾ ਅਫ਼ਗਾਨਿਸਤਾਨ ’ਚ ਹਵਾਈ ਹਮਲੇ ਵਿਚ ਮਾਰਿਆ ਗਿਆ ਹੈ। ਪਾਕਿਸਤਾਨ ਤੋਂ ਛਪਦੀ ’ਦ ਨੇਸ਼ਨ’ ਦੀ ਰਿਪੋਰਟ ਦੇ ਮੁਤਾਬਕ ਫਜਲੁੱਲ੍ਹਾ ਦੀ ਮੌਤ ਦੀ ਪਹਿਲੀ ਖ਼ਬਰ ਪਾਕਿਸਤਾਨੀ ਰੱਖਿਆ ਮੰਤਰਾਲੇ ਦੇ ਅਧਿਕਾਰਕ ਫੇਸਬੁੱਕ ਪੇਜ ਦੇ ਜ਼ਰੀਏ ਸਾਹਮਣੇ ਆਈ ਸੀ । ਹਾਲਾਂਕਿ ਪਾਕਿਸਤਾਨੀ ਸੈਨਾ ਵਲੋਂ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਜਿਸ ਨਾਲ ਇਸ ਖਬਰ ਦੇ ਪੁਖਤਾ ਹੋਣ ਦੀ ਸੰਭਾਵਨਾ ਵੱਧ ਗਈ ਹੈ । ਸੂਤਰਾਂ ਮੁਤਾਬਕ ਇੰਟੈਲੀਜੈਂਸੀ ਬਿਓਰੋ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਨੇ ਪੇਸ਼ਾਵਰ ਦੇ ਸਕੂਲ ਵਿਚ 132 ਬੱਚਿਆਂ ਸਣੇ 145 ਲੋਕਾਂ ਦੀ ਹੱਤਿਆ ਦੀ

ਸਾਜਿਸ਼ ਰਚੀ ਸੀ।ਕਲ ਰਾਤੀ ਪਾਕਿਸਤਾਨ ਵਿਚ ਦੋ ਤਾਲਿਬਾਨ ਜੇਹਾਦੀਆਂ ਨੂੰ ਫਾਸੀ ਦੇਣ ਤੋਂ ਬਾਅਦ ਗੁੱਸੇ ਵਿਚ ਤਾਲਿਬਾਨ ਦੇ ਕੰਮਾਡਰ ਖਲ਼ੀਫਾ ਉਮਰ ਮੰਸੁਰ ਨੇ ਇਕ ਨਵਾ ਵੀਡਿਉ ਜਾਰੀ ਕਰਕੇ ਪਾਕਿਸਤਾਨ ਵਿਚ ਇਸ ਤੋਂ ਵੱਡੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ । ਜਾਰੀ ਖਬਰਾ ਅਨੁਸਾਰ ਉਮਰ ਨੇ ਕਿਹਾ ਹੈ ਜੇਕਰ ਸਾਡੀਆਂ ਔਰਤਾਂ ਅਤੇ ਬੱਚੇ ਸ਼ਹੀਦ ਹੁੰਦੇ ਹਨ ਤਾਂ ਤੁਹਾਡੇ ਬੱਚੇ ਵੀ ਸੁਰਖਿਅਤ ਨਹੀ ਰਹਿਣਗੇ । ਅਸੀ ਵੀ ਉਸੇ ਤਰੀਕੇ ਨਾਲ ਜੰਗ ਕਰਕੇ ਅਪਣੇ ਬੇਗੁਨਾਹਾਂ ਬੱਚੇਆਂ ਦਾ ਬਦਲਾ ਲਵਾਂਗੇ ਜਿਸ ਤਰ੍ਹਾਂ ਅਸੀ ਪੇਸ਼ਾਵਰ ਵਿਚ ਕੀਤਾ ਸੀ। ਜ਼ਿਕਰਯੋਗ ਹੈ ਕਿ ਪੇਸ਼ਾਵਰ ਵਿਚ ਸੈਨਿਕ ਸਕੁਲ ਵਿਖੇ 132 ਬੱਚੇਆਂ ਸਣੇ 142 ਲੋਕਾਂ ਦੇ ਜੇਹਾਦੀ ਹਮਲੇ ਵਿਚ ਮਾਰੇ ਜਾਣ ਤੋਂ ਬਾਅਦ ਪਾਕ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਕਿਹਾ ਸੀ ਕਿ ਉਹ ਪਾਕ ਵਿਚੋਂ ਜੇਹਾਦ ਦਾ ਖਾਤਮਾ ਕਰ ਦੇਣਗੇ ਤੇ ਇਸ ਦੇ ਨਾਲ ਹੀ ਤਕਰੀਬਨ 8000 ਜੇਹਾਦੀਆਂ ਦੀ ਰੁਕੀ ਹੋਈ ਫਾਸੀ ਦੀ ਕਾਰਵਾਈ ਨੂੰ ਮੁੜ ਤੋਂ ਚਾਲੂ ਕਰਨ ਦਾ ਵੀ ਕਿਹਾ ਸੀ।

WRITTEN BY