ਗੁਆਂਢੀ ਦੇਸ਼ ’ਚ ਹਾਲਾਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ
ਜੰਮੂ, ਸ੍ਰੀਨਗਰ, ਰਾਂਚੀ, 19 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ 5ਵੇਂ ਅਤੇ ਆਖਰੀ ਪੜਾਅ ਦੀਆਂ ਚੋਣਾਂ ਕੱਲ੍ਹ ਹੋਣਗੀਆਂ। ਜੰਮੂ-ਕਸ਼ਮੀਰ ਦੀਆਂ 20 ਤੇ ਝਾਰਖੰਡ ਦੀਆਂ 16 ਸੀਟਾਂ ਲਈ ਵੋਟਾਂ 20 ਦਸੰਬਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੈਣਗੀਆਂ। ਜੰਮੂ ਕਸ਼ਮੀਰ ’ਚ ਆਖਰੀ ਪੜਾਅ ਦੀਆਂ ਚੋਣਾਂ ’ਚ 20 ਵਿਧਾਨ ਸਭਾ ਸੀਟਾਂ ’ਤੇ 8 ਔਰਤ ਉਮੀਦਵਾਰਾਂ ਸਮੇਤ 213 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।18 ਲ¤ਖ ਤੋਂ ਜ਼ਿਆਦਾ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸਰਕਾਰੀ ਸੂਤਰਾਂ ਅਨੁਸਾਰ ਜੰਮੂ, ਕਠੂਆ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਬਣਾਏ 2366 ਪੋਲਿੰਗ ਸਟੇਸ਼ਨਾਂ ’ਤੇ 1828904 ਵੋਟਰ ਜਿਨ੍ਹਾਂ ’ਚ 959011 ਪੁਰਸ਼ ਅਤੇ 869891 ਔਰਤ ਵੋਟਰ ਹਨ, ਵੋਟਾਂ ਪਾਉਣਗੇ। ਹਾਲਾਂਕਿ ਜੰਮੂ ਜ਼ਿਲ੍ਹੇ ’ਚ 1010959 ਵੋਟਰ ਜਿਨ੍ਹਾਂ ’ਚ 523945 ਪੁਰਸ਼ ਅਤੇ 487012 ਔਰਤ ਵੋਟਰ ਵੋਟ ਪਾਉਣਗੇ।ਆਖਰੀ ਪੜਾਅ ਲਈ ਚੋਣ ਪ੍ਰਚਾਰ ਕ¤ਲ੍ਹ ਸ਼ਾਮ ਸਮਾਪਤ ਹੋ ਗਿਆ। ਗੁਆਂਢੀ ਮੁਲਕ
’ਚ ਉਪਜੇ ਹਾਲਾਤ ਕਾਰਨ ਇਨ੍ਹਾਂ ਸਰਹ¤ਦੀ ਜ਼ਿਲ੍ਹਿਆਂ ’ਚ ਸਖਤ ਸੁਰ¤ਖਿਆ ਪ੍ਰਬੰਧ ਕੀਤੇ ਗਏ ਹਨ। ਝਾਰਖੰਡ ਦੀਆਂ 16 ਵਿਧਾਨ ਸਭਾ ਸੀਟਾਂ ਲਈ ਆਖਰੀ ਪੜਾਅ ‘ਚ ਕ¤ਲ੍ਹ ਸਖ਼ਤ ਸੁਰ¤ਖਿਆ ਦਰਮਿਆਨ ਮਤਦਾਨ ਹੋਵੇਗਾ, ਜਿਸ ਵਿਚ ਰਾਜ ਦੇ ਮੁ¤ਖ ਮੰਤਰੀ ਹੇਮੰਤ ਸੋਰੇਨ, ਵਿਧਾਨ ਸਭਾ ਸਪੀਕਰ ਸ਼ਸ਼ਾਂਕ ਸ਼ੇਖਰ ਭੋਕਤਾ, ਅਨੇਕ ਮੰਤਰੀਆਂ ਸਮੇਤ 208 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਝਾਰਖੰਡ ਦੇ ਮੁ¤ਖ ਚੋਣ ਅਧਿਕਾਰੀ ਪੀ ਕੇ ਜਾਜੋਰਿਆ ਨੇ ਦ¤ਸਿਆ ਕਿ ਰਾਜ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਤੇ ਆਖਰੀ ਪੜਾਅ ਲਈ 16 ਸੀਟਾਂ ਲਈ ਪੈਣ ਵਾਲੀਆਂ ਵੋਟਾਂ ਲਈ ਸੁਰ¤ਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦ¤ਸਿਆ ਕਿ ਇਨ੍ਹਾਂ ਸਾਰੀਆਂ ਸੀਟਾਂ ’ਤੇ ਵੋਟਾਂ ਦਾ ਕੰਮ ਸਵੇਰੇ ਸ¤ਤ ਵਜੇ ਸ਼ੁਰੂ ਹੋ ਜਾਵੇਗਾ ਤੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ’ਚ ਸਥਿਤ ਹੋਣ ਕਾਰਨ ਸਾਰੀਆਂ ਸੀਟਾਂ ਲਈ ਮਤਦਾਨ ਦੁਪਹਿਰ ਤਿੰਨ ਵਜੇ ਹੀ ਸਮਾਪਤ ਹੋ ਜਾਵੇਗਾ। ਆਖਰੀ ਪੜਾਅ ’ਚ 16 ਸੀਟਾਂ ਲਈ 16 ਹੀ ਔਰਤ ਉਮੀਦਵਾਰਾਂ ਸਮੇਤ ਕੁਲ 208 ਉਮੀਦਵਾਰ ਚੋਣ ਮੈਦਾਨ ‘ਚ ਹਨ।



