ਨਵੀਂ ਦਿ¤ਲੀ, 18 ਦਸੰਬਰ (ਪੀ. ਟੀ.)- ਭਾਰਤ ਨੇ ਅ¤ਜ ਪਾਕਿਸਤਾਨ ਨੂੰ ਕਿਹਾ ਕਿ ਉਹ ਜਲਦ ਹੀ 26/11 ਦੇ ਦੋਸ਼ੀ ਹਾਫ਼ਿਜ਼ ਸਈਅਦ ਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਨੂੰ ਨਵੀਂ ਦਿ¤ਲੀ ਹਵਾਲੇ ਕਰੇ। ਸੰਸਦੀ ਮਾਮਲਿਆਂ ਦੇ ਮੰਤਰੀ ਐਮ. ਵੈਂਕਈਆ ਨਾਇਡੂ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ ਕਿਹਾ ਕਿ ਹਾਫ਼ਿਜ਼ ਸਈਅਦ ਤੇ ਦਾਊਦ ਇਬਰਾਹੀਮ ਮਨੁ¤ਖਤਾ ਦੇ ਦੁਸ਼ਮਣ ਹਨ ਅਤੇ ਪਾਕਿਸਤਾਨ ਨੂੰ ਇਨ੍ਹਾਂ ਦੋਵਾਂ ਨੂੰ ਜਲਦ ਹੀ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਹੈ। ਭਾਜਪਾ ਦੇ ਸੀਨੀਅਰ ਨੇਤਾ ਸ਼ਾਹ ਨਵਾਜ਼ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਨੂੰ ਪੇਸ਼ਾਵਰ ‘ਚ ਹੋਈਆਂ ਵਿਦਿਆਰਥੀਆਂ ਦੀਆਂ ਹ¤ਤਿਆਵਾਂ ਤੋਂ ਸਬਕ ਸਿ¤ਖਣਾ ਚਾਹੀਦਾ ਹੈ ਤੇ ਹਾਫ਼ਿਜ਼ ਸਈਅਦ ਵਰਗੇ ਅ¤ਤਵਾਦੀਆਂ ਨੂੰ
ਪਨਾਹ ਨਹੀਂ ਦੇਣੀ ਚਾਹੀਦੀ। ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਪਾਬੰਦੀ ਸ਼ੁਦਾ ਅ¤ਤਵਾਦੀ ਜਥੇਬੰਦੀ ਜਮਾਤ ਉਦ ਦਾਅਵਾ ਦੇ ਪ੍ਰਮੁ¤ਖ ਹਾਫ਼ਿਜ਼ ਸਈਦ ਤੇ ਪਾਕਿਸਤਾਨ ਦੇ ਸਾਬਕਾ ਸੈਨਿਕ ਰਾਸ਼ਟਰਪਤੀ ਪਰਵੇਜ਼ ਮੁਸ਼¤ਰਫ਼ ਪੇਸ਼ਾਵਰ ਦੇ ਆਰਮੀ ਸਕੂਲ ‘ਚ ਹੋਏ ਅ¤ਤਵਾਦੀ ਹਮਲੇ ਦਾ ਦੋਸ਼ ਭਾਰਤ ’ਤੇ ਲਗਾ ਰਹੇ ਹਨ।



