ਚੰਡੀਗੜ੍ਹ, 13 ਦਸੰਬਰ (ਨਾਗਪਾਲ)– ਹਰਿਆਣਾ ਸਰਕਾਰ ਨੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵਿਚ ਖਾਲੀ ਚੇਅਰਮੈਨ ਅਤੇ ਮੈਂਬਰਾਂ ਦੀਆਂ ਅਸਾਮੀਆਂ ਦੇ ਲਈ ਬਿਨੈ ਪੱਤਰ ਮੰਗੇ ਹਨ। ਬਿਨੈ ਭੇਜਣ ਦੀ ਆਖਰੀ ਮਿਤੀ 22 ਦਸੰਬਰ, 2014 ਸ਼ਾਮ 3.00 ਵਜੇ ਤੱਕ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਰਾਜ ਦੇ ਸਾਰੇ ਮੰਡਲ ਕਮਿਸ਼ਨਰਾਂ ਨੂੰ ਪੱਤਰ ਲਿਖਕੇ ਕਿਹਾ ਗਿਆ ਹੈ ਕਿ ਉਮੀਦਵਾਰ ਘੱਟ ਤੋਂ ਘੱਟ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਹੋਵੇ ਅਤੇ ਦਫ਼ਤਰ ਵੱਲੋਂ 5 ਵਿਅਕਤੀਆਂ ਦੇ ਨਾਮ ਪੂਰੀ ਜਾਣਕਾਰੀ ਦੇ ਨਾਲ ਜਿਵੇਂ ਕਿ ਉਮਰ, ਯੋਗਤਾ, ਵਧੀਆ ਕੰਮ ਖੇਤਰ, ਸਮਾਜਿਕ ਗਤੀਵਿਧੀਆਂ, ਹੋਰ ਗਤੀਵਿਧੀਆਂ ਅਤੇ ਰਾਜ ਸਰਕਾਰ ਤੇ ਭਾਰਤ ਸਰਕਾਰ ਵਿਚ ਸੇਵਾ ਦਾ ਅਨੁਭਵ ਆਦਿ ਪ੍ਰੋਫਾਰਮੇ ਵਿਚ ਭਰਕੇ 22 ਦਸੰਬਰ 2014 ਸ਼ਾਮ 3.00 ਵਜੇ ਤੱਕ ਮੁੱਖ ਸਕੱਤਰ ਦਫ਼ਤਰ ਵਿਚ ਭੇਜਣਾ ਯਕੀਨੀ ਕਰਨ।



