Skip to content
Independent perspectives. Global stories.
BREAKING

ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਮਰੀਜ਼ਾਂ ਨੂੰ ਉਮਰ ਭਰ ਦਿੱਤੀ ਜਾਵੇਗੀ 2000 ਰੁਪਏ ਪੈਨਸ਼ਨ : ਬਾਦਲ

Share this story

ਮੁੱਖ ਮੰਤਰੀ ਹਸਪਤਾਲ ਵਿਖੇ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਮਰੀਜ਼ਾਂ ਦਾ ਹਾਲ ਪੁੱਛਣ ਲਈ ਪਹੁੰਚੇ

Page-3_23 ਅੰਮ੍ਰਿਤਸਰ, 13 ਦਸੰਬਰ (ਪ੍ਰਦੀਪ ਸ਼ਰਮਾ)- ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅੱਜ ਦੇਰ ਸ਼ਾਮ ਮੈਡੀਕਲ ਕਾਲਜ (ਈ.ਐਨ.ਟੀ) ਹਸਪਤਾਲ ਵਿਖੇ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਮਰੀਜ਼ਾਂ ਦਾ ਹਾਲ ਪੁੱਛਣ ਲਈ ਪਹੁੰਚੇ ਅਤੇ ਉਨਾਂ ਨਾਲ ਗੱਲਬਾਤ ਕੀਤੀ। ਸ. ਬਾਦਲ ਨੇ ਉਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਮਰੀਜਾਂ ਨੂੰ ਉਮਰ ਭਰ ਪੰਜਾਬ ਸਰਕਾਰ ਵੱਲੋਂ 2000 ਰੁਪਏ ਪ੍ਰਤੀ ਪੈਨਸ਼ਨ ਦਿੱਤੀ ਜਾਵੇਗੀ। ਇਸ ਸਮੇਂ ਹਸਪਤਾਲ ਵਿਖੇ 19 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਮੁੱਖ ਸੰਸਦੀ ਸ. ਵਿਰਸਾ ਸਿੰਘ ਵਲਟੋਹਾ ਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ।

WRITTEN BY