Skip to content
Independent perspectives. Global stories.
BREAKING

ਸਾਬਕਾ ਕਾਂਗਰਸੀ ਕੌਂਸਲਰ ਦੇ ਭਰਾਵਾਂ ਤੇ ਮੁੰਡੇ ਨੇ ਸਾਥੀਆਂ ਸਮੇਤ ਦਿਨ ਦਿਹਾੜੇ ਗੈਸ ਏਜੰਸੀ ਦੇ ਕਰਮਚਾਰੀਆਂ ਦੀ ਕੀਤੀ ਕੁੱਟਮਾਰ

Share this story

Page-1_28 ਅੰਮ੍ਰਿਤਸਰ, 12 ਦਸੰਬਰ (ਬਲਜੀਤ ਸਿੰਘ, ਅੰਗਰੇਜ਼ ਸਿੰਘ ਮੱਟੂ)- ਸਾਬਕਾ ਕਾਂਗਰਸੀ ਕੌਂਸਲਰ ਤੇ ਉਸ ਦੇ ਭਰਾਵਾਂ ਤੇ ਮੁੰਡੇ ਨੇ ਆਪਣੇ 25-30 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਛੇਹਰਟਾ ਸਥਿਤ ਨੀਲਮ ਗੈਸ ਏਜੰਸੀ ਦੇ ਕਰਮਚਾਰੀ ਦੀ ਜੰਮ ਕੇ ਮਾਰ ਕੁੱਟਾਈ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੇਰ ਸ਼ਾਮ ਹੋਏ ਇਸ ਹਮਲੇ ਦੀ ਨੀਲਮ ਗੈਸ ਏਜੰਸੀ ਵੱਲੋਂ ਥਾਣਾ ਛੇਹਰਟਾ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ, ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਜਾ ਕੇ ਇੱਕਤਰ ਕੀਤੀ ਜਾਣਕਾਰੀ ਤੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਨੀਲਮ ਗੈਸ ਏਜੰਸੀ ਦੇ ਪੀੜਤ ਕਰਮਚਾਰੀ ਲਵਪ੍ਰੀਤ ਦਵੇਸਰ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਕਰੀਬ 1

ਵਜੇ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦਾ ਬੇਟਾ ਗੋਲਡੀ ਉਨ੍ਹਾਂ ਦੀ ਏਜੰਸੀ ਵਿਚ ਕਿਸੇ ਹੋਰ ਵਿਅਕਤੀ ਦੀ ਕਾਪੀ ਲੈ ਕੇ ਸਿਲੰਡਰ ਲੈਣ ਆਇਆ। ਸ਼ੱਕ ਪੈਣ ’ਤੇ ਉਨ੍ਹਾਂ ਉਸ ਕਾਪੀ ਦੇ ਮਾਲਿਕ ਦਾ ਆਧਾਰ ਕਾਰਡ ਜਾਂ ਹੋਰ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉੱਕਤ ਕਥਿਤ ਦੋਸ਼ੀ ਗੋਲਡੀ ਨੇ ਆਪਣੇ ਪਿਤਾ ਦਾ ਛੇਹਰਟਾ ਵਿਚ ਚੰਗਾ ਅਸਰ-ਰਸੂਖ ਹੋਣ ਤੇ ਇਲਾਕੇ ਦਾ ਸਾਬਕਾ ਕੌਂਸਲਰ ਹੋਣ ਦੀ ਧੌਂਸ ਦਿੰਦਿਆਂ ਕਿਹਾ ਕਿ ਅਸੀਂ ਤਾਂ ਇਸੇ ਤਰ੍ਹਾਂ ਹੀ ਕਾਪੀ ’ਤੇ ਸਿਲੰਡਰ ਲਿਜਾਂਦੇ ਹਾਂ ਤੇ ਲੈ ਕੇ ਹੀ ਜਾਵਾਂਗੇ। ਪੀੜਤ ਲਵਪ੍ਰੀਤ ਨੇ ਦੱਸਿਆ ਕਿ ਕਥਿਤ ਦੋਸ਼ੀ ਗੋਲਡੀ ਏਨਾ ਕਹਿਣ ਦੇ ਨਾਲ ਨਾਲ ਉਸਨੂੰ ਵੇਖ ਲੈਣ ਦੀਆਂ ਧਮਕੀਆਂ ਦਿੰਦੇ ਹੋਏ ਏਜੰਸੀ ਤੋਂ ਚਲਾ ਗਿਆ ਤੇ ਦੇਰ ਸ਼ਾਮ ਗਏ 10 ਕਾਰਾਂ ਵਿਚ ਸਵਾਰ ਆਪਣੇ ਚਾਚੇ ਲਾਟੀ, ਵਿੰਦਾ, ਭੋਲਾ, ਸ਼ਿਵਜੀ ਤੇ ਹੋਰ 20-25 ਅਣਪਛਾਤੇ ਵਿਅਕਤੀਆਂ ਨਾਲ ਹਮਮਸ਼ਵਰਾ ਹੋ ਕੇ ਬੇਸਬਾਲਾਂ ਤੇ ਡੰਡਿਆਂ ਨਾਲ ਲੈਸ ਹੋ ਕੇ ਉਸਦੇ ਦਫਤਰ ਵਿਚ ਦਾਖਿਲ ਹੋ ਗਿਆ ਤੇ ਸਵੇਰ ਦੀ ਗੱਲ ਤੋਂ ਰੰਜਿਸ਼ ਰੱਖਦੇ ਹੋਏ ਉਸਨੂੰ ਏਜੰਸੀ ਵਿਚੋਂ ਕੁੱਟਦੇ ਹੋਏ ਬਾਹਰ ਲੈ ਗਏ ਤੇ ਉਸਦੀ ਜੰਮ ਕੇ ਕੁੱਟਮਾਰ ਕੀਤੀ। ਉਸਨੇ ਦੱਸਿਆ ਕਿ ਇਸ ਝਗੜੇ ਨੂੰ ਰੋਕਣ ਲਈ ਉਸਦਾ ਭਰਾ ਨਵਪ੍ਰੀਤ ਦਵੇਸਰ ਅੱਗੇ ਆਇਆ ਤਾਂ ਹਮਲਾਵਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਦੇ ਹੋਏ ਉਸਦੇ ਭਰਾ ਨੂੰ ਵੀ ਕੁਟਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਦੋਵੇਂ ਭਰਾ ਜਖਮੀ ਹੋ ਗਏ। ਮੌਕੇ ’ਤੇ ਲੋਕਾਂ ਨੂੰ ਇਕੱਠਾ ਹੁੰਦੇ ਵੇਖ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਚੌਕੀ ਛੇਹਰਟਾ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ। ਉੱਧਰ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ੈਲਾ, ਕੌਂਸਲਰ ਅਨੁਜ ਸਿੱਕਾ, ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਨੀਲਮ ਗੈਸ ਏਜੰਸੀ ਮਾਲਿਕ ਨੀਲਮ ਦੇਵੀ, ਵਿਜੇ ਗੈਸ ਏਜੰਸੀ, ਦੇਸ਼ ਭਗਤ ਗੈਸ ਏਜੰਸੀ, ਅਲੀਸ਼ਾ ਗੈਸ ਏਜੰਸੀ, ਸਿੱਕਾ ਗੈਸ ਏਜੰਸੀਆਂ ਦੇ ਮਾਲਕਾ ਤੇ ਵਰਕਰਾਂ ਨੇ ਥਾਣਾ ਛੇਹਰਟਾ ਤੇ ਉੱਚ ਪੁਲਸ ਅਧਿਕਾਰੀਆਂ ਤੋਂ ਇਨ੍ਹਾਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਚੌਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

WRITTEN BY