Skip to content
Independent perspectives. Global stories.
BREAKING

ਕਿਹੜਾ ਜੰਮ ਪਿਆ ਸੂਰਮਾ ਜਿਹੜਾ ਮੇਨ ਰੋਡ ਤੋਂ ਠੇਕੇ ਨੂੰ ਰੋਕੇ?

Share this story

Page-1_16 ਨਥਾਣਾ, 10 ਦਸੰਬਰ (ਇੰਦਰਜੀਤ ਨਥਾਣਾ)- ਕਾਲਜ ਦੇ ਨਜ਼ਦੀਕ ਨਥਾਣਾ ਤੋਂ ਪੂਹਲਾ ਵ¤ਲ ਨੂੰ ਜਾਂਦੀ ਜੀ.ਟੀ. ਰੋਡ ’ਤੇ ਆਰਜ਼ੀ ਤੌਰ ’ਤੇ ਗ¤ਡੀ ਵਿ¤ਚ ਰ¤ਖ ਕੇ ਸ਼ਰਾਬ ਦੀ ਵਿਕਰੀ ਦਾ ਧੰਦਾਂ ਜ਼ੋਰਾਂ-ਸ਼ੋਰਾਂ ਨਾਲ ਚ¤ਲ ਰਿਹਾ ਹੈ। ਆਰਜ਼ੀ ਸ਼ਰਾਬ ਦਾ ਠੇਕਾ ਜਿਥੇ ਆਵਾਜਾਈ ਵਿਚ ਵਿਘਨ ਪਾਉਣ ਲਈ ਮਸ਼ਰੂਫ ਹੈ ਉਥੇ ਸਮਾਜ ਸੇਵੀ ਜਥੇਬੰਦੀਆਂ ਤੇ ਵਿਭਾਗੀ ਅਫ਼ਸਰਾਂ ਨੂੰ ਮੂੰਹ ਚਿੜ੍ਯਾਉਦਿਆਂ ਸ਼ਇਦ ਇਹੀ ਆਖਦਾ ਹੈ ਕਿ ‘ਕਿਹੜਾ ਜੰਮ ਪਿਆ ਸੂਰਮਾ ਜਿਹੜਾ ਮੇਨ ਰੋਡ ਤੋਂ ਗੱਡੀ ਵਾਲੇ ਠੇਕੇ ਨੂੰ ਰੋਕੇ।’ ਇਲਾਕੇ ਵਿਚ ਠੇਕੇਦਾਰਾਂ ਦੇ ਕਰਿੰਦਿਆ ਵੱਲੋਂ ਸ਼ਰੇਆਮ ਸੜਕ ’ਤੇ ਗੱਡੀ ਵਿਚ ਰੱਖ ਕੇ ਸ਼ਰਾਬ ਵੇਚਣੀ ਅਤੇ ਅੰਡਿਆਂ ਦੀਆਂ ਪਲੇਟਾਂ ਪਰੋਸਣਾ ਪੁਲਿਸ ਵ¤ਲੋਂ ਰੋਜ਼ਾਨਾ ਅ¤ਖੋਂ-ਪਰੋਖੇ ਕੀਤਾ ਜਾ ਰਿਹ ਹੈ, ਉਥੇ ਪੁਲਿਸ ਨਾਲ ਗਲਾਸੀ ਸਾਂਝੀ ਹੋਣ ਦੇ

ਸੰਕੇਤ ਦੇਣ ਦੀਆਂ ਚੁੰਝ ਚਰਚਾਵਾਂ ਜ਼ੋਰਾਂ ’ਤੇ ਹਨ। ਇਸ ਸ਼ਰਾਬ ਦੇ ਠੇਕੇ ’ਤੇ ਸ਼ਾਮ ਸਮੇਂ ਲੱਗਦੀਆਂ ਮਹਿਫਲਾਂ ਰੋਡ ’ਤੇ ਜਾਂਦੀਆਂ ਔਰਤਾਂ ਲਈ ਵੀ ਟਿੱਚਰਾਂ ਦਾ ਘਰ ਬਣਦੀਆਂ ਹਨ। ਕਰਿੰਦਿਆਂ ਦਾ ਖੁੱਲ੍ਹੇਆਮ ਚੁਣੌਤੀ ਦੇਣਾ ਕਿ ਕੋਈ ਕੀ ਕਰਲੂ। ਵਿਭਾਗੀ ਅਫ਼ਸਰਾਂ ਦੀ ਜੀ ਹਜ਼ੂਰੀ ਭਰਨ ਤੋਂ ਸਿਵਾਏ ਕੁਝ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਥਾਣਾ ਨਥਾਣਾ ਦੇ ਮੁਖੀ ਯੂ ਸੀ ਚਾਵਲਾ ਨੇ ਪੁਲਿਸ ਤੇ ਠੇਕੇਦਾਰਾਂ ਦੀ ਸਾਂਝ ਹੋਣ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਵੈਸੇ ਸ਼ਰਾਬ ਦੇ ਕਾਰੋਬਾਰ ਦਾ ਸਬੰਧ ਐਕਸਾਇਜ਼ ਵਿਭਾਗ ਨਾਲ ਹੈ ਪਰ ਫਿਰ ਵੀ ਯੋਗ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਐਕਸਾਇਜ਼ ਵਿਭਾਗ ਦੀ ਕਰਮਚਾਰੀ ਮੈਡਮ ਸਰੋਜ ਦਾ ਕਹਿਣਾ ਹੈ ਕਿ ਉਸ ਨੂੰ ਆਇਆਂ ਹਾਲੇ ਸਿਰਫ਼ ਮਹੀਨਾ ਹੀ ਹੋਇਆ ਹੈ। ਇਸ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ। ਸ਼ਰਾਬ ਵੇਚਣ ਬਾਰੇ ਜਾਇਜ਼ ਜਾਂ ਨਜਾਇਜ਼ ਸਬੰਧੀ ਉਨ੍ਹਾਂ ਗੇਂਦ ਉਚ ਅਧਿਕਾਰੀਆਂ ਦੇ ਪਾਲੇ ਵਿਚ ਸੁੱਟ ਦਿੱਤੀ। ਐਕਸਾਇਜ਼ ਵਿਭਾਗ ਦੇ ਜ਼ਿਲ੍ਹਾ ਇੰਚਾਰਜ ਜਸਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਅਜਿਹੀ ਕੋਈ ਸ਼ਰਾਬ ਦੀ ਵਿਕਰੀ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਉਹ ਤੁਰੰਤ ਜਾਂਚ ਕਰਕੇ ਬੰਦ ਕਰਵਾ ਦੇਣਗੇ।

WRITTEN BY