Skip to content
Independent perspectives. Global stories.
BREAKING

ਮੁੱਖ ਸਕੱਤਰ ਵੱਲੋਂ ਜੰਗੀ ਨਾਇਕ ਯਾਦਗਾਰ ਤੇ ਮਿਊਜ਼ੀਅਮ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼

Share this story

ਚੰਡੀਗੜ੍ਹ, 10 ਦਸੰਬਰ (ਪੀ. ਟੀ.)- ਸ੍ਰੀ ਸਰਵੇਸ਼ ਕੌਸ਼ਲ, ਮੁ¤ਖ ਸਕੱਤਰ ਨੇ ਅੱਜ ਅੰਮ੍ਰਿਤਸਰ ਵਿਖੇ ਬਣ ਰਹੇ ਜੰਗੀ ਨਾਇਕ ਯਾਦਗਾਰ ਅਤੇ ਮਿਊਜ਼ੀਅਮ ਦੇ ਕੰਮਾਂ ਦੀ ਪ੍ਰਗਤੀ ਬਾਰੇ ਸਟੀਅਰਿੰਗ ਕਮੇਟੀ ਦੀ ਉ¤ਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਮਿਊਜ਼ੀਅਮ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ।ਯਾਦਗਾਰ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ ਸੁਪਨਮਈ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਦਿਨ-ਰਾਤ ਇਕ ਕਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਫੌਜੀ ਨਾਇਕਾਂ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਇਹ ਯਾਦਗਾਰ ਰਾਸ਼ਟਰ ਨੂੰ ਸਮਰਪਿਤ ਹੋਵੇਗੀ। ਇਸ ਮੌਕੇ ਯਾਦਗਾਰ ਦੀ ਉਸਾਰੀ, ਵਿੱਤੀ ਪ੍ਰਬੰਧ, ਸੰਕਲਪ ਅਤੇ ਪ੍ਰਵਾਨਗੀਆਂ ਲੈਣ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਵਿੱਤ ਕਮਿਸ਼ਨਰ (ਜੰਗਲਾਤ) ਅਤੇ ਸਕੱਤਰ ਪੀਡਬਲਿਊਡੀ ਨੂੰ ਯਾਦਗਾਰ ਨਾਲ ਸਬੰਧਤ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਸੱਤ ਦਿਨਾਂ ਦੇ ਵਿਚ-ਵਿਚ ਪ੍ਰਾਪਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਪ੍ਰਾਜੈਕਟ ਦੀ ਕੰਨਸੈਪਟ ਕਮੇਟੀ ਨੂੰ ਮਿਊਜ਼ੀਅਮ ਵਿੱਚ ਦਰਸਾਏ ਜਾਣ ਵਾਲੇ ਇਤਿਹਾਸਕ ਪੱਖਾਂ ਦਾ

ਅਧਿਐਨ ਕਰਨ ਤੋਂ ਬਾਅਦ ਇਸਦੀ ਤਿੰਨ ਦਿਨਾਂ ਵਿਚ ਮੁੱਖ ਮੰਤਰੀ ਤੋਂ ਪ੍ਰਵਾਨਗੀ ਲੈਣ ਲਈ ਕਿਹਾ। ਹੋਰ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਦਫਤਰ ਦੇ ਇਕ ਬੁਲਾਰੇ ਨੇ ਦ¤ਸਿਆ ਕਿ ਮੁੱਖ ਸਕੱਤਰ ਯਾਦਗਾਰ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਕੇਂਦਰ ਸਰਕਾਰ ਦੇ ਰ¤ਖਿਆ ਸਕੱਤਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਅਗਲੇ ਹਫਤੇ ਮਿਲਣਗੇ ਤਾਂ ਜੋ ਯਾਦਗਾਰ ਵਿਚ ਰ¤ਖਿਆ ਜਾਣ ਵਾਲਾ ਸਾਮਾਨ, ਟਰਾਫੀਆਂ ਆਦਿ ਸਮੇਂ ਸਿਰ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਦ¤ਸਿਆ ਕਿ ਸਮੇਂ ਸਿਰ ਯਾਦਗਾਰ ਨੂੰ ਪੂਰਾ ਕਰਨ ਲਈ ਅਤੇ ਸੁਚੱਜਾ ਪ੍ਰਬੰਧ ਕਰਨ ਲਈ ਸਬ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਦ¤ਸਿਆ ਕਿ ਇਹ ਯਾਦਗਾਰ ਅੰਮ੍ਰਿਤਸਰ-ਅਟਾਰੀ ਸੜਕ ਉਤੇ 7 ਏਕੜ ਰਕਬੇ ਵਿੱਚ ਬਣਾਈ ਜਾ ਰਹੀ ਹੈ।

WRITTEN BY