Skip to content
Independent perspectives. Global stories.
BREAKING

ਲਲਿਤ ਨਰਾਇਣ ਮਿਸ਼ਰ ਕਤਲ ਕਾਂਡ ਵਿੱਚ ਸਾਰੇ 4 ਮੁਲਜ਼ਮ ਦੋਸ਼ੀ ਕਰਾਰ

Share this story

ਨਵੀਂ ਦਿੱਲੀ, 8 ਦਸੰਬਰ (ਪੀ. ਟੀ.)- ਤਕਰੀਬਨ 39 ਸਾਲ ਪੁਰਾਣੇ ਸਾਬਕਾ ਰੇਲ ਮੰਤਰੀ ਸਵਰਗੀ ਲਲਿਤ ਨਰਾਇਣ ਮਿਸ਼ਰ ਕਤਲ ਕਾਂਡ ਵਿੱਚ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸਾਰੇ 4 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਹੁਣ 15 ਦਸੰਬਰ ਨੂੰ ਸਜ਼ਾ ਉਪਰ ਬਹਿਸ ਹੋਵੇਗੀ। ਸੰਭਾਵਨਾ ਹੈ ਕਿ ਉਸੇ ਦਿਨ ਚਾਰੇ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਰੇਲ ਮੰਤਰੀ ਮਿਸ਼ਰ ਦਾ ਕਤਲ 2 ਜਨਵਰੀ 1975 ਨੂੰ ਸਮਸਤੀਪੁਰ ਰੇਲਵੇ ਸਟੇਸ਼ਨ ਉਪਰ ਕਰ ਦਿੱਤਾ ਗਿਆ ਸੀ। ਉਸ ਦੇ ਬਾਅਦ 24 ਜਨਵਰੀ 1975 ਨੂੰ ਪਟਨਾ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਖਿਲ  ਹੋਇਆ।

WRITTEN BY