ਬੰਗਲੌਰ, 5 ਦਸੰਬਰ (ਪੀ. ਟੀ.)- ਭਾਰਤ ਦੇ ਸੰਚਾਰ ਉਪ ਗ੍ਰਹਿ ਜੀ.ਸੈੱਟ-16 ਦਾ ਅੱਜ ਤੜਕੇ ਫ੍ਰੈਂਚ ਗੁਆਨਾ ਦੇ ਕੌਰੂ ਤੋਂ ਕੀਤਾ ਜਾਣ ਵਾਲਾ ਪ੍ਰੀਖਣ ਖਰਾਬ ਮੌਸਮ ਦੇ ਚੱਲਦਿਆਂ ਟਾਲ ਦਿੱਤਾ ਗਿਆ। ਇਸਰੋ ਨੇ ਦੇਰ ਰਾਤ ਇਹ ਐਲਾਨ ਕੀਤਾ ਹੈ। ਸੰਚਾਰ ਸੇਵਾਵਾਂ ‘ਚ ਰਾਸ਼ਟਰੀ ਅੰਤਰਿਕਸ਼ ਸਮਰੱਥਾ ਬਣਾਉਣ ਲਈ ਡਿਜਾਈਨ ਕੀਤੇ ਗਏ ਜੀ. ਸੈੱਟ-16 ਨੂੰ ਸ਼ੁੱਕਰਵਾਰ ਨੂੰ ਤੜਕੇ ਦੋ ਵੱਜ ਕੇ 8 ਮਿੰਟ ‘ਤੇ ਏਰੀਅਨ 5 ਵੀ.ਏ-221 ਰਾਕਟ ਤੋਂ ਲਾਂਚ ਕੀਤਾ ਜਾਣਾ ਸੀ। ਇਸ ਦੋਹਰੇ ਉਪ ਗ੍ਰਹਿ ਮਿਸ਼ਨ ਜੀ. ਸੈੱਟ 16 ਅਤੇ ਡਾਇਰੈਕਟ 14 ਨੂੰ ਲਾਂਚ ਕੀਤਾ ਜਾਣਾ ਸੀ।



