Skip to content
Independent perspectives. Global stories.
BREAKING

ਘਪਲੇ ‘ਤੇ ਮਹਿੰਗਾਈ ਯੂ.ਪੀ.ਏ. ਦੀ ਪਹਿਚਾਣ : ਢੀਂਡਸਾ

Share this story

ਸੰਗਰੂਰ 30 ਜੁਲਾਈ (ਹਰਿੰਦਰ ਖਾਲਸਾ/ਰਾਜ ਵਰਮਾ)— ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਰਾਜਾਂ ਪ੍ਰਤੀ ਜਿੰਮੇਵਾਰੀ ਕਦੇ ਸਹੀ ਨਹੀਂ ਨਿਭਾਈ। ਜਿਸ ਕਾਰਨ ਦੇਸ਼ ਦੇ ਬਹੁਤੇ ਸੂਬਿਆਂ ਦੇ ਲੋਕ ਕਾਂਗਰਸ ਖਿਲਾਫ ਹੁਣ ਤੱਕ ਦੇ ਸਭ ਤੋਂ ਵੱਡੇ ਗੁੱਸੇ ਦਾ ਇਜ਼ਹਾਰ ਕਰਨ ਲਈ ਉਤਾਵਲੇ ਹਨ। ਇੱਥੇ ਗੁਰਦੂਆਰਾ ਨਾਨਕਿਆਣਾ ਸਾਹਿਬ  ਵਿੱਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਸ਼੍ਰੀ ਢੀਂਡਸਾ ਨੇ ਕਿਹਾ ਕਿ ਘਪਲੇ ਤੇ ਮਹਿੰਗਾਈ ਯੂ.ਪੀ.ਏ ਦੀ ਪਹਿਚਾਣ ਬਣ ਗਈ  ਹੈ। ਕਾਂਗਰਸ ਦੀਆਂ ਕਮਜੋਰ ਨੀਤੀਆਂ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਫੈਸਲੇ ਲੈਣ ਦੀ ਘਾਟ ਕਾਰਨ ਸਮੁੱਚਾ ਦੇਸ਼ ਨਿਰਾਸ਼ਾ ਦੇ ਆਲਮ ਵਿੱਚ ਹੈ। ਦੇਸ਼  ਦੇ ਵਿਕਾਸ ਦੀ ਦਰ ਸੁਸਤ ਹੋ ਗਈ ਹੈ। ਉਨ੍ਹਾ  ਕਿਹਾ ਕਿ ਕਾਂਗਰਸ ਦੇ ਕਾਲੇ ਦੌਰ ਦਾ ਅੰਤ  ਕਰਕੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦਾ ਰੁਝਾਣ ਲਹਿਰ ਦੇ ਰੂਪ ਵਿੱਚ ਉਭਰ ਰਿਹਾ ਹੈ। ਸ਼੍ਰੀ ਢੀਂਡਸਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ  ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ  ਸ. ਪ੍ਰਕਾਸ਼ ਸਿੰਘ ਬਾਦਲ ਤੇ ਨੌਜਵਾਨ ਉਪ  ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੁਰਾਣੇ ਦੌਰ ਤੇ ਨਵੀਂ ਪੀੜੀ ਦਾ ਸੁਮੇਲ ਸਦਕਾ ਪੰਜਾਬ ਨੂੰ ਬੁਲੰਦੀਆਂ ‘ਤੇ ਲੈ ਜਾਣ  ਦੀ ਸਮਰੱਥਾ ਹੈ। ਸ਼੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਐਨਾ ਵਿਸ਼ਾਲ  ਹੋਇਆ ਹੈ ਕਿ ਉਪਰੋਥਲੀ ਜਿੱਤਾਂ ਨੇ ਕਾਂਗਰਸ  ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਹਰ ਵਰਗ  ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਤੇ ਸਰਗਰਮੀਆਂ ਨੂੰ ਨਵੀਂ  ਦਿੱਖ ਦਿੱਤੀ। ਅਕਾਲੀ  ਦਲ ਦੀ ਲਾਈਨ ਅੱਪ ਚੁਸਤ ਦਰੁੱਸਤ ਹੋਈ ਹੈ ਤੇ ਥੋੜੇ ਸਮੇਂ ਅੰਦਰ ਰਾਜ ਦੇ ਵਿਕਾਸ  ਨੂੰ ਨਵੇਂ ਅਰਥ ਦਿੱਤੇ ਹਨ। ਸ਼੍ਰੀ  ਢੀਂਡਸਾ ਨੇ ਕਿਹਾ ਕਿ ਨੌਜਵਾਨ ਪ੍ਰਧਾਨ ਨੇ ਕਮਾਲ ਦਾ ਜੁਝਾਰੂਪਣ ਦਿਖਾਇਆ ਤੇ ਨੌਜਵਾਨਾਂ  ਨੂੰ ਨਵੀਂ ਦਿੱਸ਼ਾ ਦਿੱਤੀ ਤੇ ਜਵਾਨੀ  ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਇਆ।  ਨੌਜਵਾਨਾਂ ਦੀ ਪਾਰਟੀ ਤੇ ਸੱਤਾ ਵਿੱਚ ਭਾਈਵਾਲੀ ਯਕੀਨੀ ਬਣਾਉਣ ਦੀ ਪਹਿਲ ਸ਼੍ਰੋਮਣੀ ਅਕਾਲੀ  ਦਲ ਨੇ ਕੀਤੀ। ਉਨ੍ਹਾ ਦਾਅਵਾ ਕੀਤਾ ਕਿ ਲੋਕਾਂ ਦਾ ਰਵਾਇਤੀ ਸਮਰਥਨ ਅਕਾਲੀ ਦਲ ਨਾਲ ਹੈ। ਸ਼੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ  ਗਠਜੋੜ ਪੰਜਾਬ ਦੀਆਂ ਸਾਰੀਆਂ ਸੀਟਾਂ ਉਪੱਰ  ਬੜੀ ਆਸਾਨੀ ਨਾਲ ਸ਼ਾਨਦਾਰ ਜਿੱਤ ਦਰਜ਼  ਕਰੇਗਾ। ਉਨ੍ਹਾ ਕਿਹਾ ਕਿ ਦਲਿਤ, ਗਰੀਬ ਤੇ ਕਾਂਗਰਸ  ਦੇ ਹਾਸ਼ੀਏ ‘ਤੇ ਪੱਕੇ ਲੋਕਾਂ ਦੀ ਬਾਂਹ ਸ਼੍ਰੋਮਣੀ ਅਕਾਲੀ ਦਲ ਨੇ ਫੜ੍ਹੀ ਹੈ। ਸ਼੍ਰੀ ਢੀਂਡਸਾ  ਨੇ ਕਾਂਗਰਸ ਦੇ ਖੁਰਾਕੀ ਸੁਰੱਖਿਆ ਬਿਲ  ਨੂੰ ਚੋਣ ਸਟੰਟ ਦੱਸਦਿਆਂ ਕਿਹਾ ਕਿ ਅਕਾਲੀ-ਭਾਜਪਾ  ਸਰਕਾਰ ਨੇ ਪਿਛਲੇ 6 ਸਾਲਾਂ ਦੌਰਾਨ 6 ਲੱਖ  ਪਰਿਵਾਰਾਂ ਨੂੰ ਸਸਤੀ ਆਟਾ-ਦਾਲ ਦੇ ਕੇ ਨਵੀਂ ਪਿਰਤ ਪਾਈ। ਕਾਂਗਰਸ ਨੇ ਇਸ  ਸਕੀਮ ਦੀ ਨਕਲ ਕਰਕੇ ਚੋਣਾਂ ਵਿੱਚ ਲਾਹਾ ਲੈਣ  ਦਾ ਪਖੰਡ ਰਚਿਆ ਹੈ। ਉਨ੍ਹਾ ਕਿਹਾ ਕਿ ਐਨ.ਡੀ.ਏ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜ ਦੇਵੇਗੀ ਕਿ ਕਿਸੇ ਗਰੀਬ ਜਾਂ ਲੋੜਵੰਦ ਨੂੰ ਮੰਗਣ ਦੀ ਲੋੜ  ਹੀ ਨਾ ਪਵੇ।

WRITTEN BY