Skip to content
Independent perspectives. Global stories.
BREAKING

ਹਾਫਿਜ਼ ਸਾਈਦ ਨੇ ਖੁੱਲ੍ਹੇਆਮ ਮੀਨਾਰ-ਏ-ਪਾਕਿਸਤਾਨ ’ਚ ਕੀਤੀ ਰੈਲੀ

Share this story

ਲਾਹੌਰ, 5 ਦਸੰਬਰ (ਪੀ. ਟੀ.)- ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ ਦੇ ਪ੍ਰਮੁੱਖ ਹਾਫਿਜ ਸਾਈਦ ਨੇ ਇਥੇ ਇਤਿਹਾਸਕ ਸਮਾਰਕ ਮੀਨਾਰ-ਏ-ਪਾਕਿਸਤਾਨ ਦੇ ਮੈਦਾਨ ‘ਚ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਭਾਰਤ ਤੇ ਅਮਰੀਕਾ ਖਿਲਾਫ ਜਹਿਰ ਉਗਲਿਆ। ਐਲਾਨੇ ਹੋਏ ਅੱਤਵਾਦੀ ਹੋਣ ਦੇ ਬਾਵਜੂਦ ਪਾਕਿਸਤਾਨ ‘ਚ ਖੁੱਲ੍ਹੇਆਮ ਘੁੰਮ ਰਹੇ ਸਾਈਦ ਨੇ ਕਿਹਾ ਕਿ ਪਾਕਿਸਤਾਨ ਅਤੇ ਕਸ਼ਮੀਰ ਸਕੇ ਭਰਾ ਹਨ ਅਤੇ ਉਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਉਹ ਪਾਬੰਦੀਸ਼ੂਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਵੀ ਸੰਸਥਾਪਕ ਹੈ। ਜੇ.ਯੂ.ਡੀ. ਦੇ ਦੋ ਦਿਨਾਂ ਸੰਮੇਲਨ ‘ਚ ਸਾਈਦ ਨੇ ਕਿਹਾ ਕਿ ਜਿਹਾਦ ਨੂੰ ਅੱਤਵਾਦ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਕੁਝ ਤੱਤ ਪਾਕਿਸਤਾਨ ਨੂੰ ਅਮਰੀਕਾ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ ਦਾ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

WRITTEN BY