Skip to content
Independent perspectives. Global stories.
BREAKING

ਰਾਜੇਸ਼ ਬਾਘਾ ਵੱਲੋਂ ਅਨੁਸੂਚਿਤ ਜਾਤੀਆਂ ਨੂੰ ਵੱਖ-ਵੱਖ ਸਕੀਮ ਅਧੀਨ ਮਿਲਦੀਆਂ ਸਹੂਲਤਾਂ ਦਾ ਜਾਇਜ਼ਾ

Share this story

ਚੰਡੀਗੜ੍ਹ, 5 ਦਸੰਬਰ (ਪੀ.ਟੀ.)- ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੇਂਦਰ ਸਰਕਾਰ/ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਅਨੁਸੂਚਿਤ ਜਾਤੀਆਂ ਭਲਾਈ ਸਕੀਮਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਲਾਗੂ ਕੀਤੇ ਜਾਣ ਨੂੰ ਸਬੰਧੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਕਮਿਸ਼ਨ ਨੂੰ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਸਾਲ 2011-12 ਦੌਰਾਨ 9370.90 ਲੱਖ ਰੁਪਏ, ਸਾਲ 2012-13 ਦੌਰਾਨ 5598.25 ਲੱਖ ਰੁਪਏ ਅਤੇ ਸਾਲ 2013-14 ਦੌਰਾਨ 289.77 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਅਤੇ 366604 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ਤਹਿਤ ਜੂਨ, 2014 ਤੱਕ ਸਾਰੇ ਕੇਸ ਕਲੇਅਰ ਕਰ ਦਿੱਤੇ ਗਏ ਹਨ। ਅਕਤੂਬਰ, 2014 ਤੱਕ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ ਜਿਸ ਦੀ ਅਦਾਇਗੀ ਲਾਭਪਾਤਰੀਆਂ ਨੂੰ ਆਨਲਾਈਨ ਕੀਤੀ ਜਾ ਰਹੀ ਹੈ। ਅਨੁਸੂਚਿਤ ਜਾਤੀਆਂ ਦੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੁਫਤ ਪਾਠ ਪੁਸਤਕਾਂ ਦੇਣ ਦੀ ਸਕੀਮ ਅਧੀਨ ਸਾ 2013-14 ਦੌਰਾਨ 3000.00 ਲੱਖ ਰੁਪਏ ਦੀ ਰਾਸ਼ੀ

ਜਾਰੀ ਕੀਤੀ ਗਈ ਅਤੇ ਪ੍ਰਾਇਮਰੀ ਪੱਧਰ ’ਤੇ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਹਾਜ਼ਰੀ ਵਜ਼ੀਫਾ ਦੀ ਸਕੀਮ ਤਹਿਤ 928.43 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ। ਮੀਟਿੰਗ ਵਿੱਚ ਪੁਲਿਸ ਵਿਭਾਗ ਵੱਲੋਂ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਾਲ 2013-14 ਦੌਰਾਨ ਐਸ.ਸੀ/ਐਸ.ਟੀ ਅਤਿਚਾਰ ਨਿਵਾਰਣ ਐਕਟ, 1989 ਤਹਿਤ 225 ਕੇਸ ਦਰਜ ਹੋਏ ਜਿੰਨਾ ਵਿੱਚੋਂ 64 ਅਦਾਲਤ ਵਿੱਚ ਪੇਸ਼ ਕੀਤੇ ਗਏ ਜਦਕਿ 36 ਰੱਦ ਕੀਤੇ ਗਏ, 04 ਆਦਮਪਤਾ ਪਾਏ ਗਏ ਅਤੇ 58 ਪੁਲਿਸ ਕੋਲ ਲੰਬਿਤ ਪਏ ਹਨ। ਕਮਿਸ਼ਨ ਨੇ ਫੈਸਲਾ ਕੀਤਾ ਕਿ ਰੱਦ ਹੋਏ ਕੇਸਾਂ ਦਾ ਜਾਇਜ਼ਾ ਡੀ.ਆਈ.ਜੀ ਤੋਂ ਕਰਵਾਇਆ ਜਾਵੇ ਅਤੇ ਕਿਸੇ ਵੀ ਐਫ.ਆਈ.ਆਰ ਦਾ ਚਲਾਨ 30 ਦਿਨਾਂ ਦੇ ਅੰਦਰ ਅੰਦਰ ਪੇਸ਼ ਕੀਤਾ ਜਾਵੇ।

WRITTEN BY