Skip to content
Independent perspectives. Global stories.
BREAKING

ਪੰਜਾਬ ਵੱਲੋਂ ਸਵੈ-ਰੁਜ਼ਗਾਰ ਤੇ ਉੱਦਮ ’ਤੇ ਸਮੂਹਿਕ ਨੀਤੀ ਦੀ ਘੁੰਡ ਚੁਕਾਈ ਦੀ ਤਿਆਰੀ

Share this story

Page-1_25 ਚੰਡੀਗੜ੍ਹ, 23 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਵੈ-ਰੁਜ਼ਗਾਰ ਅਤੇ ਸਨਅਤ ਨੂੰ ਨਵੀਂ ਦਿਸ਼ਾ ਦੇਣ ਲਈ ਨਵੀਂ ਨੀਤੀ ਘੜੀ ਗਈ ਹੈ। ਇਸ ਨਵੀਂ ਨੀਤੀ ਦੀ ਘੁੰਡ ਚੁਕਾਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 25 ਨਵੰਬਰ ਨੂੰ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਇਕ ਦਿਨਾਂ ਸਮਾਗਮ ਦੀ ਪ੍ਰਧਾਨਗੀ ਕਰਨ ਮੌਕੇ ਕਰਨਗੇ।?ਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੌਜਵਾਨਾਂ ਅੰਦਰ ਵੱਖ-ਵੱਖ ਖੇਤਰਾਂ ਵਿੱਚ ਉੱਦਮ ਤੇ ਸਵੈ-ਰੁਜ਼ਗਾਰ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਇਕ ਕੜੀ ਤਹਿਤ ਹੀ ਮਗਸੀਪਾ ਵਿਖੇ ਨਾਬਾਰਡ ਦੇ ਸਹਿਯੋਗ ਨਾਲ ਇਹ ਇਕ ਦਿਨਾ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ।ਬੁਲਾਰੇ ਨੇ ਦੱਸਿਆ ਕਿ

ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਾਹਰ ਕੱਢ ਕੇ ਉਸਾਰੂ ਕੰਮਾਂ ਵਿੱਚ ਲਾਉਣ ਵਾਲੇ ਪ੍ਰਾਜੈਕਟਾਂ ਵਿੱਚ ਖਾਸ ਧਿਆਨ ਦੇ ਰਹੇ ਹਨ ਅਤੇ ਉਹ ਇਸ ਬਾਰੇ ਇਕ ਦਿਨਾ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਮਾਗਮ ਵਿੱਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਹੁਨਰ ਵਿਕਾਸ ਤੇ ਸਬੰਧਤ ਖੇਤਰਾਂ ਵਿੱਚ ਸੂਬਾ ਸਰਕਾਰ ਦੇ ਨੀਤੀਗਤ ਤੇ ਸਵੈ-ਰੁਜ਼ਗਾਰ ਦੇ ਵਿਸ਼ੇ ‘ਤੇ ਆਪਣੇ ਵਿਚਾਰ ਰੱਖਣਗੇ।
ਬੁਲਾਰੇ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਵੱਖ-ਵੱਖ ਖੇਤਰਾਂ ਨਾਲ ਸਬੰਧਤ ਡੈਲੀਗੇਟ ਜਿਨ੍ਹਾਂ ਸਵੈ-ਸਹਾਇਤਾ ਸਮੂਹ, ਗੈਰ-ਸਰਕਾਰੀ ਸੰਸਥਾਵਾਂ, ਸਫਲ ਉੱਦਮੀਆਂ, ਪੇਂਡੂ ਤੇ ਲਘੂ ਉਦਯੋਗਾਂ ਨਾਲ ਸਬੰਧਤ ਨੁਮਾਇੰਦੇ, ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ, ਜ਼ਿਲ੍ਹਾ ਪਸ਼ੂ ਪਾਲਣ ਅਫਸਰ, ਜ਼ਿਲ੍ਹਾ ਮੱਛੀ ਪਾਲਣ ਅਫਸਰ, ਜ਼ਿਲ੍ਹਾ ਡੇਅਰੀ ਵਿਕਾਸ ਅਫਸਰ, ਜ਼ਿਲ੍ਹਾ ਪੋਲਟਰੀ ਵਿਕਾਸ ਅਫਸਰ, ਜ਼ਿਲ੍ਹਾ ਰੁਜ਼ਗਾਰ ਉਤਪਾਦਨ ਅਫਸਰ, ਜਨਰਲ ਮੈਨੇਜਰ/ਜ਼ਿਲ੍ਹਾ ਉਦਯੋਗ ਕੇਂਦਰ, ਬੈਂਕਾਂ ਅਤੇ ਵਿੱਤੀ ਪੇਸ਼ੇਵਾਰ, ਖੋਜ ਵਿਦਿਆਰਥੀਆਂ ਤੇ ਅਕਾਦਮਿਕ ਮਾਹਿਰ, ਪੰਜਾਬ ਤੋਂ ਆਈ.ਟੀ.ਆਈਜ਼ ਦੇ ਪ੍ਰਿੰਸੀਪਲ, ਯੂਨੀਵਰਸਿਟੀਆਂ ਦੇ ਉਪ ਕੁਲਪਤੀ, ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਕੀ ਸਕੱਤਰ ਸਵੈ-ਰੁਜ਼ਗਾਰ ਤੇ ਉੱਦਮੀਆਂ ‘ਤੇ ਇਕ ਸਮੂਹਿਕ ਨੀਤੀ ਦੇ ਮੁੱਦੇ ‘ਤੇ ਵਿਚਾਰ-ਚਰਚਾ ਕਰਨਗੇ।
ਇਸ ਖੇਤਰ ਦੀ ਸਫਲਤਾ ‘ਤੇ ਜ਼ੋਰ ਦਿੰਦੇ ਹੋਏ ਇਹ ਮਹਿਸੂਸ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਨਵੀਨ ਖੋਜਕਾਰਾਂ ਤੇ ਉੱਦਮੀਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਵੈ-ਰੁਜ਼ਗਾਰ ਕਰਨ ਵਾਲੇ ਉੱਦਮੀ ਜੋ ਇਸ ਵਰਕਸ਼ਾਪ ਵਿੱਚ ਹਿੱਸਾ ਲੈਣਗੇ, ਵੱਖ-ਵੱਖ ਖੇਤਰਾਂ ਪ੍ਰਤੀ ਇਛੁੱਕ ਹਨ।ਖੇਤੀਬਾੜੀ, ਡੇਅਰੀ ਖੋਜ, ਮੱਛੀ, ਪੋਲਟਰੀ, ਬੁਣਕਰ ਤੇ ਘਰਾਂ ‘ਤੇ ਅਧਾਰਿਤ ਸਨਅਤ ਦੇ ਮਾਹਿਰ ਕੌਮੀ ਡੇਅਰੀ ਖੋਜ ਸੰਸਥਾ ਕਰਨਾਲ ਦੇ ਡਾਇਰੈਕਟਰ ਡਾ. ਏ.ਕੇ. ਸ੍ਰੀਵਾਸਤਵਾ, ਮੱਛੀ ਤਕਨਾਲੋਜੀ ਦੀ ਕੇਂਦਰੀ ਸੰਸਥਾ, ਕੋਚਿਨ (ਕੇਰਲਾ) ਦੇ ਪ੍ਰਮੁੱਖ ਵਿਗਿਆਨੀ ਡਾ. ਪੀ. ਪ੍ਰਵੀਨ, ਨਾਬਾਰਡ ਦੇ ਚੰਡੀਗੜ੍ਹ ਖੇਤਰ ਦੇ ਚੀਫ ਜਨਰਲ ਮੈਨੇਜਰ ਸ੍ਰੀ ਨਰੇਸ਼ ਗੁਪਤਾ, ਸੈਲਫ-ਇੰਪਲਾਇਡ ਵੋਮੈਨਜ਼ ਐਸੋਸੀਏਸ਼ਨ (ਸੇਵਾ), ਅਹਿਮਦਾਬਾਦ ਦੀ ਮੈਂਬਰ ਪ੍ਰਤਿਭਾ ਪਾਂਡੇ, ਉਦੋਗਿਨੀ ਸੰਸਥਾ ਦੇ ਸਲਾਹਕਾਰ ਡਾ. ਵਿਨੀਤਾ ਵਿਸ਼ਵਾਨਾਥ, ਅਸੈਸ ਡਿਵੈਲਪਮੈਂਟ ਸਰਵਸਿਜ਼ ਦੇ ਸੀਨੀਅਰ ਉਪ ਪ੍ਰਧਾਨ ਡਾ. ਸੁਰਿਆਮਾਨੀ ਰਾਊਲ, ਸਟੇਟ ਡਿਸਏਬਿਲਟੀ ਰਿਸੋਰਸ ਸੈਂਟਰ, ਰਾਏਪੁਰ (ਛੱਤੀਸਗੜ੍ਹ) ਦੇ ਕਾਰਜਕਾਰੀ ਨਿਰਦੇਸ਼ਕ ਡਾ. ਰਾਜੇਸ਼ ਤਿਵਾੜੀ, ਇੰਡਸਟਰੀ ਫਾਊਂਡੇਸ਼ਨ, ਬੰਗਲੌਰ ਦੀ ਮੈਂਬਰ ਪੂਨਮ ਗੋਲਾਨੀ, ਸੈਂਟਰਲ ਪੋਲਟਰੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਡਾ. ਕੇ. ਰਵੀ ਕੁਮਾਰ ਅਤੇ ਰੀਜਨਲ ਸੈਂਟਰ ਆਫ ਇੰਟਰਪ੍ਰੋਨਿਊਸ਼ਿਪ ਡਿਵੈਲਪਮੈਂਟ, ਸੈਕਟਰ-35, ਚੰਡੀਗੜ੍ਹ ਦੇ ਪ੍ਰਿੰਸੀਪਲ ਕੰਸਲਟੈਂਟ ਸ੍ਰੀ ਪਰਮਜੀਤ ਸਿੰਘ ਨੂੰ ਆਪਣੀ ਤਰ੍ਹਾਂ ਦੀ ਇਹ ਵਿਲੱਖਣ ਨੀਤੀ ਲਈ ਰੱਖੇ ਸਮਾਰੋਹ ਵਿੱਚ ਸੱਦਾ ਦਿੱਤਾ ਗਿਆ ਹੈ।

WRITTEN BY