ਜਦ ਜਦ ਵੀ ਸੂਰਜ ਨੇ, ਸੂਰਜ ਦੀ ਗਰਮੀ ਨੇ (ਤਾਕਤਵਰ ਨੇ) ਧਰਤੀ ‘ਤੇ ਕਹਿਰ ਵਰਸਾਇਆ, ਬੇਸਹਾਰਾ, ਬੇਜ਼ੁਬਾਨ-ਨਿਰਦੋਸ਼-ਨਿਰਵੈਰ-ਪਸ਼ੂਆਂ ਜਾਂ ਪੰਛੀਆਂ ਨੂੰ ਸੂਰਜ (ਤਾਕਤਵਰ) ਨੇ ਆਪਣੀ ਤਾਕਤ ਨਾਲ ਬੇਹਾਲ ਕੀਤਾ, ਧਰਤੀ ਦੇ ਜੀਵਨ ਕੁਰਲਾਉਣ ਲ¤ਗੇ ਤੇ ਪੇੜ-ਪੌਦੇ ਮੁਰਝਾ ਗਏ। ਜੇਠ-ਹਾੜ੍ਹ ਦੇ ਮਹੀਨ, ਕਠੋਰ ਮਹੀਨੇ ‘ਚ ਸੂਰਜ ਦੀ ਤਿ¤ਖੀ ਧੁ¤ਪ ਨੇ ਧਰਤੀ ਦੇ ਸੀਨੇ ਨੂੰ ਭ¤ਠੀ ਵਾਂਗ ਤਪਾ ਦਿ¤ਤਾ ਤਾਂ ਬੇਸਹਾਰਾ-ਬੇਜ਼ੁਬਾਨ-ਕਮਜ਼ੋਰਾਂ ਦੀ ਪੁਕਾਰ ਸੁਣ ਕੇ ਪ੍ਰਮੇਸ਼ਰ ਜੀ ਨੇ ਕ੍ਰਿਪਾ ਕੀਤੀ। ਵਰਖਾ ਕੀਤੀ-ਠੰਢ ਵਰਤਾਈ। ਧਰਤੀ ਦੇ ਦੁਖੀ ਹੋਏ ਜੀਵਾਂ ਨੂੰ ਜੀਵਨਦਾਨ ਬਖਸ਼ਿਆ, ਸੁ¤ਖ ਬਖਸ਼ਿਆ-ਖੇੜਾ ਬਖਸ਼ਿਆ:
ਮੀਹੁ ਪਇਆ ਪਰਮੇਸਰਿ ਪਾਇਆ
ਜੀਆਂ-ਜੰਤ ਸਭ ਸੁ¤ਖ ਵਸਾਇਆ।
ਕੁਮਲਾਏ ਹੋਇਆਂ ਨੂੰ, ਮਰਝਾਏ ਹੋਇਆਂ ਨੂੰ, ਸਹਿਕਦੇ ਹੋਇਆਂ ਨੂੰ ਐਸੀ ਅਨਮੋਲ ਬਰਸਾਤ ਕੀਤੀ, ਵਰਖਾ ਕੀਤੀ, ਐਸੀ ਅੰਮ੍ਰਿਤ ਦੀ ਸੌਗਾਤ ਬਖਸ਼ੀ ਕਿ ਮੁੜ ਫਿਰ ਧੌਣ ਚੁ¤ਕ ਕੇ ਜਿਊਣ ਦੀ ਜਾਚ ਆ ਗਈ, ਜਦੋਂ ਕ੍ਰਿਪਾਲੂ ਪ੍ਰਮੇਸ਼ਰ ਨੇ ਹੁਕਮ ਕੀਤਾ।
ਮੇਘੈ ਨੋ ਫੁਰਮਾਨੁ ਹੋਆ- ਵਰਸਹੁ ਕਿਰਪਾ ਧਾਰਿ।।
ਸੁ¤ਕੇ ਘਾਹ ਦੇ ਮੈਦਾਨ ਫਿਰ ਹਰੇ ਹੋ ਗਏ, ਸੁ¤ਕੀਆਂ-ਸੜੀਆਂ ਝਾੜੀਆਂ ਨੂੰ ਫਿਰ ਨਵੀਆਂ ਕਰੂਬਲਾਂ ਫੁ¤ਟ ਪਈਆਂ। ਚਾਰੇ ਪਾਸੇ ਫਿਰ ਖੁਸ਼ਹਾਲੀ ਫਿਰ ਹਰਿਆਲੀ ਫਿਰ ਖੁਸ਼ਹਾਲੀ। ਸਮੇਂ ਨੇ ਚ¤ਕਰ ਕ¤ਟਿਆ ਇਕ ਵੇਰਾਂ ਫੇਰ ਸ਼ਕਤੀਸ਼ਾਲੀ ਨੇ, ਤਾਕਤਵਰ ਨੇ-ਸ¤ਤਾਧਾਰੀ ਨੇ ਆਪਣਾ ਕਰੂਰ ਵਿਖਾਇਆ- ਇਕ ਵੇਰਾਂ ਫਿਰ ਆਪਣਾ ਤਲਖ ਚਿਹਰਾ ਦਿਖਾਇਆ। ਇਕ ਵੇਰਾਂ ਫਿਰ ਧਰਤੀ ਤਪਣ ਲ¤ਗੀ….ਬ¤ਸ ਜੁੰਗਾਂ ਤੋਂ ਇਹੀ ਵਰਤਾਰਾ ਵਰਤਦਾ ਹੀ ਆਇਆ ਹੈ। ਤਾਕਤਵਰ-ਕਮਜ਼ੋਰ ਨੂੰ ਸਦਾ ਦਬਾਉਂਦਾ ਆਇਆ ਹੈ।
ਤਾਕਤਵਰ ਕ੍ਰੋਧ ਦੀ ਅਗਨੀ ‘ਚ ਮਜ਼ਲੂਮਾਂ ਨੂੰ, ਬੇਸਹਾਰਿਆਂ ਨੂੰ, ਮਾਸੂਮਾਂ ਨੂੰ ਸਾੜਦਾ ਹੀ ਰਿਹਾ ਹੈ। ਸਮੇਂ-ਸਮੇਂ-ਜਦੋਂ-ਜਦੋਂ ਤਕੜੇ ਨੇ ਮਾੜੇ ਪਰ ਜ਼ੁਲਮ ਢਾਹਿਆ-ਪ੍ਰਮੇਸ਼ਰ-ਪ੍ਰਹਿਲਾਦ ਨੂੰ ਬਚਾਉਣ ਹਮੇਸ਼ਾ ਹੀ ਆਇਆ ਹਮੇਸ਼ਾ ਹੀ ਆਉਂਦਾ ਰਹੇਗਾ।
ਹਰਣਾਖਸ਼ ਦੁਸ਼ਟੁ ਹਰਿ ਮਾਰਿਆ ਪ੍ਰਹਿਲਾਦੁ ਤਰਾਇਆ।।
ਜਦੋਂ ਜਦੋਂ ਤਾਕਤਵਰ ਨੇ-ਸ¤ਤਾਧਾਰੀ ਨੇ, ਵ¤ਡੇ ਹੰਕਾਰੀ ਨੇ, ਕਰੂਰ ਕਰੋਧੀ ਨੇ, ਮਾਇਆ ਦੇ ਲੋਭੀ ਨੇ, -ਹਊਮੇ ਦੀ ਪੰਡ ਨੇ, ਸ¤ਤਾ ਦੇ ਘੁਮੰਡ ਨੇ, ਨਿਰਦਈ ਨਿਰਲ¤ਜ ਨੇ, ਚੰਡਾਲ ਬਣ ਕੇ ਆਪਣੀ ਹੀ ਪਰਜਾ ਨੂੰ ਚੂਡਿਆ। ਵਾੜ ਆਪਣੇ ਹੀ ਖੇਤ ਨੂੰ ਖਾਣ ਲ¤ਗੀ। ਭਾਈ ਗੁਰਦਾਸ ਇਕ ਵਾਰ ਵਿ¤ਚ ਫੁਰਮਾਉਂਦੇ ਹਨ:
ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।
ਭੋਲੀ-ਭਾਲੀ ਪਰਜਾ ਡਰੂੰ-ਡਰੂੰ ਕਰਦੀ, ਹਿਰਨਾਂ ਦੀ ਡਾਰ ਵਰਗੀ ਪਰਜਾ, ਬੜੀ ਅਣਭੋਲ ਪਰਜਾ, ਬਿ¤ਲੀ ਨੂੰ ਵੇਖ ਅ¤ਖਾਂ ਮੀਟ ਲੈਣ ਵਰਗੀ ਮਾਸੂਮ, ਕਬੂਤਰਾਂ ਦੇ ਝੁੰਡ ਵਰਗੀ ਪਰਜਾ, ਚਿੜੀਆਂ ਵਾਂਗਣ ਚਹਿਕਦੀ ਪਰਜਾ, ਚੂੰ-ਚੂੰ ਕਰਦੀ ਟਪੂੰ ਟਪੂੰ ਕਰਦੀ ਪਰਜਾ, ਪਰ ਟੁ¤ਟ ਪੈਣੇ ਬਾਜਾਂ ਵਰਗੇ ਰਾਜੇ, ਸ¤ਤਾਧਾਰੀ ਹੰਕਾਰੀ ਰਾਜੇ। ਕਲੋਲਾਂ ਕਰਦੇ-ਚੁੰਘੀਆਂ ਡਰਦੇ ਡਰੂੰ-ਡਰੂੰ ਕਰਦੇ, ਹਿਰਨਾਂ ਦੀਆਂ ਡਾਰਾਂ ਉ¤ਪਰ, ਰਾਜੇ, ਸ਼ੇਰ ਬਣ ਕੇ ਰਾਜ ਸ਼ੀਹ ਬਣ ਕੇ ਝਪਟ ਮਾਰਦੇ ਹੀ ਰਹੇ।
ਰਾਜੇ ਸ਼ੀਹ ਮੁਕਦਮ ਕੁਤੇ।।
ਰਾਜੇ ਸ਼ੀਹ ਬਣ ਬੈਠੇ- ਰਾਜੇ ਸ਼ਿਕਾਰੀ ਬਣ ਗਏ, ਜਦੋਂ ਵਾੜ ਖੇਤ ਨੂੰ ਖਾਣ ਲ¤ਗ ਪਈ, ਜਦੋਂ ਸਹਾਰਾ ਕੋਈ ਵੀ ਨਾ ਰਿਹਾ। ਜਦੋਂ ਸ¤ਤਾ ਨੇ ਨਸ਼ੇ ਵਿ¤ਚ ਚੂਰ, ਤਾਕਤ ਨੇ ਨਸ਼ੇ ਦਾ ਗਰੂਰ, ਦੌਲਤ ਦੇ ਨਸ਼ੇ ਦੇ ਸਰੂਰ ਵਿ¤ਚ, ਜਦੋਂ ਰਾਜੇ ਵਹਿਸ਼ੀ ਸ਼ੇਰ ਬਣ ਗਏ-ਬਘਿਆੜ ਬਣ ਗਏ, ਸ਼ਿਕਾਰੀ ਕੁ¤ਤੇ ਬਣ ਗਏ, ਰਖਸ਼ਕ ਹੀ ਭਖਸ਼ਕ ਬਣ ਗਏ ਜਦੋਂ, ਪਾਲਣਾਂ ਕਰਨ ਵਾਲੇ-ਰ¤ਖਿਆ ਕਰਨ ਵਾਲੇ ਹੀ ਡਾਕੂ ਬਣ ਗਏ ਜਦੋਂ।
ਪਾਪ ਕੀ ਜੰਝ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ।
ਕੁਮਲਾਏ ਹੋਇਆਂ ਨੂੰ, ਮੁਰਝਾਏ ਹੋਇਆਂ ਨੂੰ, ਤਰਸਦੇ ਹੋਇਆਂ ਨੂੰ, ਤੜਫਦੇ ਹੋਇਆਂ, ਬੇਸਹਾਰਿਆਂ ਨੂੰ, ਕਿਸਮਤ ਦੇ ਮਾਰਿਆਂ ਨੂੰ, ਨਿਰਵੈਰਾਂ ਨੂੰ, ਨਿਰਜ਼ੋਰਾਂ ਨੂੰ, ਤਰਾਹੀ-ਤਰਾਹੀ ਕਰਦਿਆਂ ਨੂੰ, ਹੌਕੇ ਭਰਦਿਆਂ ਨੂੰ, ਪਿ¤ਪਲ ਦੇ ਪ¤ਤੇ ਵਾਂਕਣ, ਪਲ-ਪਲ ਡੋਲ੍ਹਦਿਆਂ ਨੂੰ, ਨਿੰਮੋਝੂਣਿਆਂ ਨੂੰ, ਕਿਸਮਤ ਨੂੰ ਝੂਰਦਿਆਂ ਨੂੰ, ਮਨੋਂ ਮਸੋਸਿਆਂ ਨੂੰ, ਹੌਕਿਆਂ ਨੂੰ, ਰੋਸਿਆਂ ਨੂੰ, ਨਿ¤ਤ ਦੇ ਦੁਖਆਰਿਆਂ ਨੂੰ, ਜਦੋਂ ਹੋਰ ਕੋਈ ਸਹਾਰਾ ਨਾ ਰਿਹਾ, (ਤਾਂ ਇਕ ਚੀਸ ਉ¤ਠੀ)
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।
ਠੰਢੇ ਪਾਣੀ ਦੀ ਬੌਛਾਰਾਂ ਲੈ ਕੇ- ਸ਼ਬਦ ਦੀਆਂ ਵੀਚਾਰਾਂ ਲੈ ਕੇ, ਕ੍ਰੋਧ ਦੀ, ਈਰਖਾ ਦੀ, ਹਉਮੇ ਦੀ, ਈਰਖਾ ਦੀ ਅਗਨੀ ਵਿ¤ਚ ਸੜਦਿਆਂ ਨੂੰ, ਤੰਦੂਰ ਵਾਂਗ ਤਪਦੇ ਜ¤ਗ ਨੂੰ, ਭ¤ਠੀ ਵਾਂਗ ਤਪਦੀ ਧਰਤੀ ਨੂੰ, ਠੰਢਿਆਂ ਕਰਨ ਲਈ, ਤੰਦੂਰ ਵਾਂਗ ਤਪਦੇ ਹਿਰਦਿਆਂ ਨੂੰ, ਠੰਢਾ ਠਾਰ ਕਰਨ ਲਈ, ਧਰਤੀ ਦੀ ਪੁਕਾਰ ਸੁਣ ਕੇ, ਦੁਖੀਆਂ ਦੀ ਗੁਹਾਰ ਸੁਣ ਕੇ, ਸ¤ਤਾ ਦੇ ਸਤਾਇਆਂ ਦੀ ਹਾਹਾਕਾਰ ਸੁਣ ਕੇ, ਇਕ ਵਾਰ ਫਿਰ ਆਪ ਆ ਗਿਆ ਰ¤ਬ।
ਰਬਾਬ ਦੀਆਂ ਤਾਰਾਂ ਲੈ ਕੇ, ਪਾਣੀ ਦੀਆਂ ਬੌਛਾਰਾਂ ਲੈ ਕੇ ਸ਼ਬਦ ਦੀਆਂ ਵਿਚਾਰਾਂ ਲੈ ਕੇ ‘‘ਆ ਗਿਆ ਰ¤ਬ’’ ਡੁਬਦਿਆਂ ਨੂੰ ਤਾਰਨ ਲਈ- ਦੰਬੀਆਂ ਦੇ, ਪਾਖੰਡੀਆਂ ਦੇ ਪਾਜ਼ ਉਘਾੜਨ ਲਈ ‘‘ਆ ਗਿਆ ਰ¤ਬ’’। ਬੁ¤ਲ੍ਹੀਆਂ ‘ਤੇ ਜੰਮੀ ਸਿਕ ਨੂੰ, ਧਰਤੀ ਦੇ ਸੜਦੀ ਹਿਕ ਨੂੰ, ਭਾਂਬੜ ਬੁਝਾਉਣ ਲਈ, ਦੁਖੀਆਂ ਨੂੰ, ਦੀਨਾਂ ਨੂੰ, ਛਾਤੀ ਨਾਲ ਲਾਉਣ ਲਈ, ‘‘ਆ ਗਿਆ ਰ¤ਬ।’’
ਕੌਡੇ ਵਰਗੇ ਰਾਖਸ਼ ਨੂੰ, ਸਿ¤ਧੇ ਰਸਤੇ ਪਾਉਣ, ਭੁ¤ਲਿਆਂ ਨੂੰ, ਭਟਕਿਆਂ ਨੂੰ ਸਮਝਾਉਣ ਵਲੀ ਕੰਧਾਰੀ ਨੂੰ ਚਰਨੀਂ ਲਾਉਣ।
‘‘ਆ ਗਿਆ ਰ¤ਬ’’
ਤ¤ਤੀਆਂ ਹਵਾਵਾਂ ਦੀ ਝੁ¤ਲੀ ਹਨੇਰੀ ‘ਚ, ਪ¤ਛੋਂ ਤੋਂ ਠੰਢੀ ਵਾ ਵਗਾਉਣ ‘‘ਆ ਗਿਆ ਰ¤ਬ।‘‘
ਤਲਖਾਂ ਤੋਂ ਤਲਖੀਆਂ, ਸੁਣਨ ਦੇ ਹੋਏ ਆਦੀ ਸਾਰੇ, ਸ਼ਹਿਦ ਤੋਂ ਮਿ¤ਠੇ ਬੋਲ, ਸੁਣਾਉਣ ‘‘ਆ ਗਿਆ ਰ¤ਬ‘‘।
ਚ¤ਕੀਆਂ ‘ਚ ਬੰਦ ਬੰਦੀਆਂ ਨੂੰ, ਛੁਡਾਉਣ ਖਾਤਰ,
ਚ¤ਕੀਆਂ ‘ਚ ਬੰਦ ਬੰਦੀ, ਹੁਣ ਰਹਿਣ ਨਹੀਂ ਦੇਣਾ,
ਚ¤ਕੀ ਬਾਬਰ ਦੀ ਚਲਾਉਣ, ‘‘ਆ ਗਿਆ ਰ¤ਬ।’’
ਲਟ-ਲਟ ਬਲਦੀ ਲੁਕਾਈ ਦੀ, ਅ¤ਗ ਬੁਝਾਉਣ ਲਈ, ਕਰਮਾਂ ਦੀ, ਕਾਂਡਾਂ ਦੀ, ਲਹੁਣ ਫਾਹੀ ਗਲੋਂ ਲਾਹੁਣ ਲਈ, ਭੁਲਿਆਂ ਨੂੰ, ਭਟਕਿਆਂ ਨੂੰ, ਸਮਝਾਉਣ ਲਈ, ਭਰਮਾਂ ਦੀਆਂ ਬੇੜੀਆਂ ਪੈਰਾਂ ‘ਚੋਂ ਲਾਹੁਣ ਲਈ। ਸਿਫਤ ਇਕੋ ਕਰਤੇ ਦੀ, ਗਾ ਗਾ ਕੇ ਸੁਣਾਉਣ ਲਈ, ਮ¤ਕਾ ਓਧਰ ਹੈ ਕਿ ਏਧਰ-ਚਾਰੇ ਪਾਸੇ ਘੁਮਾਉਣ ਲਈ, ਬੁਝੇ ਹੋਏ ਦੀਵਿਆਂ ਨੂੰ ਮੁੜ ਤੋਂ ਜਗਾਉਣ ਲਈ, ਹਨੇਰੇ ‘ਚ ਭਟਕਦੀਆਂ ਰੂਹਾਂ ਨੂੰ ਚਾਨਣ ਦਿਖਾਉਣ ਲਈ, ਧਰਤੀ ਦੀ ਡੁਬਦੀ ਨਈਆ ਨੂੰ ਪਾਰ ਲਾਉਣ ਲਈ, ‘‘ਆ ਗਿਆ ਰ¤ਬ’’।
‘‘ਕਲਿ ਤਾਰਣ ਗੁਰ ਨਾਨਕ ਆਇਆ’’
-ਮਨਜੀਤ ਸਿੰਘ (ਭਾਈ)


