ਚੰਡੀਗੜ੍ਹ, 20 ਨਵੰਬਰ (ਨਾਗਪਾਲ)- ਵੀਰਵਾਰ ਨੂੰ ਸੰਤ ਰਾਮਪਾਲ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਰਾਮਪਾਲ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿ¤ਤੀ ਹੈ। ਰਾਮਪਾਲ ਨੇ ਦੋ ਦਿਨ ਪਹਿਲਾਂ ਹੀ ਜਮਾਨਤ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਰਾਮਪਾਲ ‘ਤੇ 2006 ‘ਚ ਹੋਏ ਮਰਡਰ ਦਾ ਕੇਸ ਚਲ ਰਿਹਾ ਹੈ। ਰਾਮਪਾਲ ਇਸ ਮਾਮਲੇ ਵਿਚ ਸਾਲ 2008 ਤੋਂ ਜਮਾਨਤ ‘ਤੇ ਸੀ। ਹਾਈਕੋਰਟ ਨੇ ਹਰਿਆਣਾ ਪੁਲਸ ਤੋਂ ਪੁ¤ਛਿਆ ਕਿ ਕੀ ਰਾਮਪਾਲ ਦੇ ਆਸ਼ਰਮ ‘ਚ ਹਥਿਆਰ ਜਾਂ ਬੰਕਰ ਹਨ।



