ਫ਼ਤਹਿਗੜ੍ਹ ਸਾਹਿਬ, 12 ਨਵੰਬਰ (ਪੀ. ਟੀ.)- ‘‘ਸ਼ਾਹੀ ਇਮਾਮ ਨੇ ਆਪਣੇ ਪੁੱਤਰ ਦੇ ਧਾਰਮਿਕ ਸਮਾਗਮ ਵਿਚ ਮੋਦੀ ਨੂੰ ਨਹੀਂ ਬੁਲਾਇਆ । ਫਿਰ ਨਹਿਰੂ ਦਾ ਦਿਨ ਮਨਾਉਣ ਵਾਲੇ ਸਮਾਗਮ ਵਿਚ ਕਾਂਗਰਸ ਨੇ ਮੋਦੀ ਨੂੰ ਨਹੀਂ ਬੁਲਾਇਆ । ਜੇਕਰ ਨਹੀਂ ਬੁਲਾਇਆ ਤਾਂ ਇਸ ਨਾਲ ਕਿਹੜਾ ਆਸਮਾਨ ਡਿੱਗ ਪਿਆ ? ਲੇਕਿਨ ਉਪਰੋਕਤ ਦੋਵੇ ਜਮਾਤਾਂ ਕਾਂਗਰਸ ਅਤੇ ਬੀਜੇਪੀ ਵੱਲੋ ਅਜਿਹੇ ਸਮੇਂ ਗੈਰ ਦਲੀਲ ਤਰੀਕੇ ਨਾਲ ਰੋਲਾ ਪਾਉਣਾ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਅਮਲ ਇਹਨਾਂ ਦੇ ਨਿੱਜੀ ਸਵਾਰਥਾਂ ਨੂੰ ਹੀ ਪ੍ਰਤੱਖ ਕਰਦੇ ਹਨ । ਬੀਜੇਪੀ ਨੇ ਆਰ.ਐਸ.ਐਸ. ਦੇ ਆਦੇਸ਼ਾਂ ਤੇ ਮੋਦੀ ਨੇ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਸਨਮਾਨਯੋਗ ਵਿਭਾਗ ਦੇ ਕੇ ਵਜ਼ੀਰ ਨਹੀਂ ਬਣਾਇਆ ਅਤੇ ਨਾ ਹੀ ਕੁਝ ਸਮਾਂ ਪਹਿਲੇ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਦੀਆਂ ਨਿਯੁਕਤੀਆਂ ਕਰਦੇ ਸਮੇਂ ਕਿਸੇ ਸਿੱਖ ਨੂੰ ਇਹ ਰੁਤਬਾ ਦਿੱਤਾ । ਜਦੋਕਿ 1947 ਤੋਂ ਜਦੋ ਤੋ ਹਿੰਦ ਅੰਗਰੇਜ਼ਾਂ ਤੋ ਆ
ਜ਼ਾਦ ਹੋਇਆ ਹੈ, ਉਸ ਸਮੇਂ ਤੋ ਹੀ ਇਹ ਰਵਾਇਤ ਰਹੀ ਹੈ ਕਿ ਕਿਸੇ ਇਕ ਸਖਸ਼ੀਅਤ ਨੂੰ ਵਿਦੇਸ਼, ਵਿੱਤ, ਰੱਖਿਆ ਜਾਂ ਗ੍ਰਹਿ ਮਹੱਤਵਪੂਰਨ ਵਿਭਾਗਾਂ ਵਿਚੋ ਇਕ ਵਿਭਾਗ ਦੇ ਕੇ ਵਿਜ਼ਾਰਤ ਦਿੱਤੀ ਜਾਂਦੀ ਰਹੀ ਹੈ । ਜੇਕਰ ਇਹਨਾਂ ਮੁਤੱਸਵੀਆਂ ਨੇ ਪੁਰਾਣੀ ਰਵਾਇਤ ਜੋ ਕਾਨੂੰਨ ਬਣ ਚੁੱਕੀ ਹੈ, ਉਸ ਨੂੰ ਤੋੜਕੇ ਸਿੱਖ ਕੌਮ ਨੂੰ ਨਜ਼ਰ ਅੰਦਾਜ ਕੀਤਾ ਹੈ ਤਾਂ ਇਸ ਨਾਲ ਬੀਜੇਪੀ, ਆਰ.ਐਸ.ਐਸ. ਅਤੇ ਮੋਦੀ ਹਕੂਮਤ ਦੀ ਸਿੱਖ ਕੌਮ ਪ੍ਰਤੀ ਪਣਪ ਰਹੀ ਮੰਦਭਾਵਨਾ ਹੀ ਜ਼ਾਹਰ ਹੁੰਦੀ ਹੈ । ਸਿੱਖ ਕੌਮ ਦੇ ਅਮਲ, ਨਿਸ਼ਾਨੇ ਅਤੇ ਸੰਘਰਸ਼ ਆਦਿ ਨੂੰ ਅਜਿਹੀਆਂ ਕਾਰਵਾਈਆ ਦਾ ਕੋਈ ਫਰਕ ਨਹੀਂ ਪੈਦਾ ਅਤੇ ਨਾ ਹੀ ਸਿੱਖ ਕੌਮ ਵਿਜ਼ਾਰਤਾਂ ਜਾਂ ਹੋਰ ਉ¤ਚ ਅਹੁਦਿਆ ਦੀ ਲੜਾਈ ਲੜ੍ਹ ਰਹੀ ਹੈ । ਕਿਉਂਕਿ ਸਿੱਖ ਕੌਮ ਕੇਵਲ ਆਪਣੇ ‘‘ਕੌਮੀ ਮੁਫ਼ਾਦਾਂੂ ਨੂੰ ਹੀ ਮੁੱਖ ਰੱਖਦੀ ਹੈ । ਇਸ ਲਈ ਉਸਦਾ ਕੋਈ ਵੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ । ਉਸਦੇ ਮੁਫ਼ਾਦ ਹੀ ਮੁੱਖ ਹੁੰਦੇ ਹਨ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਉਤੇ ਹਕੂਮਤ ਕਰਨ ਵਾਲੀਆਂ ਮੁਤੱਸਵੀ ਜਮਾਤਾਂ ਬੀਜੇਪੀ, ਕਾਂਗਰਸ, ਆਰ.ਐਸ.ਐਸ. ਆਦਿ ਵੱਲੋ ਸਿੱਖ ਕੌਮ ਨਾਲ ਨਿਰੰਤਰ ਕੀਤੇ ਜਾ ਰਹੇ ਵਿਤਕਰਿਆ, ਬੇਇਨਸਾਫ਼ੀਆਂ, ਜ਼ਬਰ-ਜੁਲਮ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਵੱਲੋ ਆਪਣੇ ਕੌਮੀ ਮੁਫ਼ਾਦਾਂ ਲਈ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਜਾਰੀ ਰੱਖਣ ਅਤੇ ਦੋਸਤ ਤੇ ਦੁਸ਼ਮਣਾਂ ਦੀ ਪਹਿਚਾਣ ਕਰਨ ਅਤੇ ਆਪਣੀ ਮੰਜ਼ਿਲ ਵੱਲ ਅਡੋਲ ਵੱਧਦੇ ਰਹਿਣ ਦੇ ਤੁਹੱਈਆ ਨੂੰ ਦਹੁਰਾਉਦੇ ਹੋਏ ਪ੍ਰਗਟ ਕੀਤੇ ।



