ਇਕਵਾਕ ਸਿੰਘ ਪੱਟੀ
ਬੀਤੀ 6 ਨਵੰਬਰ 2014 ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ ’ਚਾਰ ਸਾਹਿਬਜ਼ਾਦੇ’ 3ਡੀ ਫਿਲਮ ਵਿੱਚ ਰਿਲੀਜ਼ ਹੋਈ । ਇਸ ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੈਰੀ ਬਵੇਜਾ ਨੇ ਕੀਤਾ ਹੈ। ਬਾਲੀਵੁੱਡ ਦੇ 100 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਸਿੱਖ ਇਤਿਹਾਸ ਨੂੰ ਪਰਦੇ ਤੇ ਦਿਖਾਇਆ ਗਿਆ ਹੈ ਅਤੇ ਉਹ ਵੀ ਵੱਡੇ ਬਜਟ ਅਤੇ ਵੱਡੇ ਪੱਧਰ ਤੇ। ਮੈਂ ਖੁਦ ਪਹਿਲੇ ਦਿਨ ਪਹਿਲਾ ਸ਼ੋਅ ਦੇਖ ਕੇ ਆਇਆਂ ਹਾਂ। ਫਿਲਮ ਲੱਗਭਗ 100% ਬਹੁਤ ਵਧੀਆ ਹੈ। ਭਾਵੇਂ ਦੋ-ਚਾਰ ਕਮੀਆਂ ਹਨ, ਪਰ ਨਤੀਜੇ ਵਿਚ ਜਾਣ ਲਗਿਆਂ ਉਹ ਵੀ ਮਨਫੀ ਹੋ ਜਾਂਦੀਆਂ ਹਨ। ਹਰ ਪੱਖ ਨੂੰ ਬੜੀ ਹੀ ਬਾਰੀਕੀ, ਗੰਭੀਰਤਾ, ਸੰਜੀਦਗੀ ਨਾਲ ਪੇਸ਼ ਕੀਤਾ ਗਿਆ ਹੈ। ਉੱਥੇ ਡਾਇਲਾਗ(ਪਾਤਰਾਂ ਦੀ ਆਪਸੀ ਗੱਲਬਾਤ) ਵੀ ਬੜੀ ਹੀ ਬਾਖੂਬੀ ਨਾਲ ਪੇਸ਼ ਕੀਤੇ ਗਏ ਹਨ । ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵੀ ਅਤੇ ਹੁਣ ਵੀ ਕੁੱਝ ਸਿੱਖਾਂ ਵੱਲੋਂ ਫਿਲਮ ਬਾਰੇ ਇਤਰਾਜ਼ ਆ ਰਹੇ ਹਨ ਕਿ ਫਿਲਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਐਨੀਮੇਸ਼ਨ ਦੇ ਰੂਪ ਵਿੱਚ ਦਿਖਾ ਕੇ ਗਲਤ ਕੀਤਾ ਗਿਆ ਹੇ। ਵਿਸਥਾਰ ਨਾ ਕਰਾਂ ਤਾਂ ਫਿਲਮ ਵਿੱਚ ਵਰਤੀ ਗਈ ਤਕਨੀਕ ਦੀ ਗੱਲ ਕਰਕੇ, ਵਿਸ਼ਾ ਸਮਾਪਤ ਕਰਦਾ ਹਾਂ। ਹੈਰੀ ਬਵੇਜਾ ਅਨੁਸਾਰ ਉਹਨਾਂ ਨੂੰ ਇਸ ਫਿਲਮ ਤੇ ਤਕਰੀਬਨ 5 ਸਾਲ ਦਾ ਸਮਾਂ ਲੱਗਾ। ਉਹਨਾਂ ਦੱਸਿਆ ਕਿ, ’ਗੁਰੂ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਐਕਟਰ ਦੇ ਤੌਰ ਤੇ ਪੇਸ਼ ਨਹੀਂ ਕੀਤਾ ਜਾ ਸਕਦਾ। ਐਨੀਮੇਸ਼ਨ ਵਿੱਚ ਇਕ ਤਕਨੀਕ ਹੁੰਦੀ ਹੈ, ਜਿਸ ਨੂੰ ਫੋਟੋ ਰਿਅਲਿਸਟਿਕ ਐਨੀਮੇਸ਼ਨ ਕਹਿੰਦੇ ਹਨ। ਇਸ ਤਕਨੀਕ ਦੀ ਵਰਤੋਂ ਨਾਲ ਕਿਰਦਾਰ ਅਸਲੀ ਲੱਗਦੇ ਹਨ। ਅਸੀਂ ਇਸ ਤਕਨੀਕ ਦਾ
ਇਸਤੇਮਾਲ ਕੀਤਾ ਹੈ। ਇਸ ਲਈ ਇਸਨੂੰ ਐਨੀਮੇਸ਼ਨ ਦੀ ਬਜਾਏ ’ਫੋਟੋ ਰੀਅਲਿਸਟਿਕ ਫਿਲਮ’ ਕਹਿਣਾ ਜਿਆਦਾ ਠੀਕ ਰਹੇਗਾ। ’
ਫਿਲਮ ਵਿੱਚ ਗੁਰੂ ਸਾਹਿਬ ਨੂੰ ਕਿਸੇ ਵੀ ਤਰਹਾਂ ਦੀ ਕੋਈ ਪ੍ਰੇਕਟੀਕਲ ਹਰਕਤ ਕਰਦੇ ਨਹੀਂ ਦਿਖਾਇਆ ਗਿਆ। ਕੇਵਲ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਦੀ ਫੋਟੋ ਰਾਹੀਂ ਹੀ ਦਰਸਾਇਆ ਗਿਆ ਹੈ, ਨਾ ਹੀ ਉਹਨਾਂ ਕੋਲੋਂ ਪੂਰੀ ਫਿਲਮ ਵਿੱਚ ਕੋਈ ਬੁਲਾਇਆ ਗਿਆ ਹੈ, ਉਹਨਾਂ ਵੱਲੋ- ਕਹੇ ਗਏ ਜਾਂ ਕਹੇ ਜਾਣ ਵਾਲੇ ਸ਼ਬਦਾਂ ਨੂੰ ਬੈਕ ਗਰਾਉ-ਡ ਆਵਾਜ਼ ਰਾਹੀਂ ’ਤਾਂ ਗੁਰੂ ਜੀ ਨੇਕਿਹਾ,’ ਰਾਹੀਂ ਪੇਸ਼ ਕੀਤਾ ਗਿਆ ਹੈ। ਸੋ ਬਿਨਾਂ ਕਿਸੇ ਵਾਦ-ਵਿਵਾਦ ਵਿੱਚ ਪਿਆਂ ਫਿਲਹਾਲ ਸਾਡਾ ਪਹਿਲਾ ਫਰਜ਼ ਹੈ ਕਿ ਇਹ ਫਿਲਮ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਪ ਪੈਸੇ ਖਰਚ ਕੇ ਦੇਖ ਕੇ ਆਈਏ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ ਨਾ ਕਿ ਫਿਲਮ ਦਾ ਯੂ-ਟਿਊਬ ਤੇ ਅਪਲੋਡ ਹੋਣ ਜਾਂ ਪਾਈਰੇਟਡ ਸੀ.ਡੀ. ਬਾਜ਼ਾਰ ਵਿੱਚ ਆਉਣਾ ਦਾ ਇੰਤਜਾਰ ਕਰੀਏ। ਸਮੇਂ ਦੇ ਹਾਣੀ ਬਣੀਏ ਤਾਂ ਕਿ ਭਵਿੱਖ ਵਿੱਚ ਵੀ ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।


