Skip to content
Independent perspectives. Global stories.
BREAKING

ਜਦੋਂ ਦਾ ਮੋਦੀ ਨੂੰ ਧਾਰਾ 370 ਬਾਰੇ ਸਮਝਾਇਆ ਹੈ, ਉਦੋਂ ਤੋਂ ਭਾਜਪਾ ਚੁੱਪ ਹੈ : ਜੇਠਮਲਾਨੀ

Share this story

Page3_22 ਸ੍ਰੀਨਗਰ, 8 ਨਵੰਬਰ (ਪੀ. ਟੀ.)- ਦੇਸ਼ ਦੇ ਮੰਨੇ ਪ੍ਰਮੰਨੇ ਵਕੀਲ ਸ੍ਰੀ ਰਾਮ ਜੇਠਮਲਾਨੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ, ਜਿਸ ਨੂੰ ‘ਕੋਈ ਛੂਹ ਨਹੀਂ ਸਕਦਾ’, ਕਿਉਂਕਿ ਉਨ੍ਹਾਂ ਨੇ  (ਜੇਠਮਲਾਨੀ) ਇਸ ਦੇ ਮਹੱਤਵ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਮਝਾਇਆ ਸੀ।ਸ੍ਰੀ ਜੇਠਮਲਾਨੀ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਧਾਰਾ 370 ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ, ਕਿਉਂਕਿ ਅਸੀਂ ਇਸ ਨੂੰ ਜੰਮੂ-ਕਸ਼ਮੀਰ ਦੀ ਉਸ ਵੇਲੇ ਦੀ ਸੰਵਿਧਾਨ ਸਭਾ ਦੀ ਇੱਛਾ ਦੇ ਅਨੁਸਾਰ ਸ਼ਾਮਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਇੱਕ ਅਜਿਹੀ ਧਾਰਾ ਹੈ ਜਿਸ ਨੂੰ ਕੋਈ ਛੂਹ ਨਹੀਂ ਸਕਦਾ। ਕਸ਼ਮੀਰ ਕਮੇਟੀ ਇਹ ਸਮਝਦੀ ਹੈ ਕਿ ਇਸ ਤਰ੍ਹਾਂ ਦੀ ਚੀਜ਼ (ਧਾਰਾ 370 ਨੂੰ ਖਤਮ ਕਰਨਾ) ਦਾ ਸਵਾਲ ਹੀ ਨਹੀਂ ਹੈ।

WRITTEN BY