ਸ਼੍ਰੀ ਅਨੰਦਪੁਰ ਸਾਹਿਬ, 5 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼)- ਬੀਤੇ ਕੱਲ ਭਾਜਪਾ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੇ ਬੇਟੇ ਅਤੇ ਯੁਵਾ ਆਗੂ ਅਰਵਿੰਦ ਮਿੱਤਲ ਵਲੋਂ 200 ਕਾਂਗਰਸੀ ਵਰਕਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਦਾਅਵੇ ਨੂੰ ਕਾਂਗਰਸ ਨੇ ਝੂਠ ਦਾ ਪੁ¦ਦਾ ਦਸਦਿਆਂ ਕਿਹਾ ਕਿ ਭਾਜਪਾ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਜਿਹੇ ਨਾਟਕ ਰਚ ਰਹੀ ਹੈ ਜਿਸ ਦਾ ਅਸਲੀਅਤ ਨਾਲ ਦੂਰ ਦਾ ਵੀ ਕੋਈ ਸਬੰਧ ਨਹੀ। ਅੱਜ ਸਥਾਨਕ ਹੋਲੀ ਸਿਟੀ ਹੋਟਲ ਵਿਖੇ ਪੱਤਰਕਾਰ ਸੰਮੇਲਨ ਵਿਚ ਕਾਂਗਰਸੀ ਆਗੁੂਆਂ ਹਰਜੀਤ ਸਿੰਘ ਜੀਤਾ, ਕੁਲਦੀਪ ਸਿੰਘ ਬੰਗਾ, ਮੋਹਣ ਸਿੰਘ ਭਸੀਨ, ਰਮੇਸ਼ ਦਸਗਰਾਈਂ ਆਦਿ ਨੇ ਦੋਸ਼ ਲਾਇਆ ਕਿ ਭਾਜਪਾ ਵਲੋਂ ਇਹ ਡਰਾਮਾ ਰਚਿਆ ਗਿਆ ਹੈ ਜੋ ਅਸਲੀਅਤ ਤੋ ਕੋਹਾਂ ਦੂਰ ਹੈ। ਉਨਾਂ ਕਿਹਾ
ਕਿ ਇਨਾਂ• ਕਹੇ ਜਾਂਦੇ ਕਾਂਗਰਸੀਆਂ ਵਿਚ ਕੋਈ ਵੀ ਕਾਂਗਰਸ ਦਾ ਮੈਂਬਰ ਨਹੀ ਤੇ ਨਾ ਹੀ ਇਹ ਕਾਂਗਰਸ ਦੀ ਕਿਸੇ ਮੀਟਿੰਗ ਜਾਂ ਪ੍ਰੋਗਰਾਮ ਵਿਚ ਅੱਜ ਤੱਕ ਸ਼ਾਮਲ ਹੋਏ ਹਨ।
ਉਨਾਂ• ਕਿਹਾ ਕਿ ਸਾਡੇ ਕੋਲ ਪਾਰਟੀ ਦੇ ਹਰ ਮੈਂਬਰ ਦਾ ਪੂਰਾ ਅਡਰੈਸ ਤੇ ਪਤਾ ਹੈ ਤੇ ਉਸ ਮੁਤਾਬਿਕ ਇਨਾਂ• ਚੌਂ ਕੋਈ ਵੀ ਕਾਂਗਰਸੀ ਨਹੀ ਹੈ। ਆਗੂਆਂ ਨੇ ਹੇੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਆਖਰ ਇਹ ਬੰਦੇ ਕੋਣ ਹਨ, ਕਿਥੋ ਆਏ ਤੇ ਇਹ ਕਾਂਗਰਸੀ ਕਦੋਂ ਤੋ ਬਣ ਗਏ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀ। ਉਨਾਂ• ਕਿਹਾ ਕਿ ਆਖਰ ਮਿੱਤਲ ਇਨਾਂ• ਬਾਹਰਲੇ ਤੇ ਗੈਰ ਕਾਂਗਰਸੀਆਂ ਨੂੰ ਕਾਂਗਰਸੀ ਸਾਬਤ ਕਰਕੇ ਦੱਸਣਾ ਕੀ ਚਾਹੁੰਦੇ ਹਨ। ਉਨਾ• ਕਿਹਾ ਕਿ ਇਸ ਤਰਾਂ ਕਰਕੇ ਸ਼ਾਇਦ ਮਿੱਤਲ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਹੋਂਸਲੇ ਢਾਹੁਣਾ ਚਾਹੁੰਦੇ ਹਨ ਪਰ ਉਨਾਂ• ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਂਗਰਸੀਆਂ ਦੇ ਹੋਂਸਲੇ ਬੁ¦ਦ ਹਨ ਤੇ ਹੁਣ ਉਹ ਨਗਰ ਕੌਂਸਲ ਚੌਣਾਂ ਸ਼ਾਨ ਨਾਲ ਜਿੱਤਣਗੇ। ਇਸ ਮੋਕੇ ਪ੍ਰੇਮ ਸਿੰਘ ਬਾਸੋਵਾਲ, ਜਗਦੀਸ਼ ਸਿਆਲ, ਮਾ:ਬਲਬੀਰ ਸਿੰਘ, ਰਮਨਦੀਪ ਰਾਜੂ, ਸੁਖਵਿੰਦਰ ਸਿੰਘ ਬਿੱਟਾ, ਡਾ:ਬਾਮਦੇਵ, ਲੱਕੀ ਕਪਲਾ, ਰਾਜ ਕੁਮਾਰ ਸੈਣੀ ਆਦਿ ਹਾਜਰ ਸਨ।



