Skip to content
Independent perspectives. Global stories.
BREAKING

ਮਜੀਠੀਆ ਵੱਲੋਂ ਪੰਜਾਬ ਵਾਸੀਆ ਨੂੰ ਪ੍ਰਕਾਸ਼ ਪੁਰਬ ਦੀ ਵਧਾਈ

Share this story

ਚੰਡੀਗੜ੍ਹ, 5 ਨਵੰਬਰ: ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਸਮੂਹ ਪੰਜਾਬੀਆ  ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ ਹੈ। ਇਕ ਸੰਦੇਸ਼ ਵਿੱਚ ਸ. ਮਜੀਠੀਆ ਨੇ ਕਿਹਾ ਕਿ ਗੁਰੁ ਸਾਹਿਬ ਨੇ ਸਾਨੂੰ ਮਾਨਵਤਾ ਅਤੇ ਆਪਸੀ ਭਾਈ ਚਾਰੇ ਦਾ ਸੰਦੇਸ਼ ਦਿੰਦਿਆ ਦੂਸਰਿਆ ਪ੍ਰਤੀ ਬਰਾਬਰੀ ਅਤੇ ਪ੍ਰੇਮ ਭਾਵਨਾ ਰੱਖਣ ਦੀ ਪ੍ਰੇਰਣਾ ਦਿਤੀ ਹੈ। ਉਹਨਾ ਕਿਹਾ ਕਿ ਗੁਰੁ ਜੀ ਦੀਆਂ ਇਕ ਸੱਚਾ ਸੁੱਚਾ ਜੀਵਨ ਜਿਉਣ ਦੀਆ ਸਿੱਖਿਆਵਾ ਸਮੁੱਚੀ ਮਾਨਵਤਾ ਦੀ ਅਗਵਾਈ ਕਰਦੀਆ ਰਹਿਣਗੀਆ । ਸ.ਮਜੀਠੀਆ ਨੇ ਸਮੂਹ ਲੋਕਾ ਨੂੰ ਸਮਾਜ ਦੇ ਭਲੇ ਲਈ ਗੁਰੁ ਨਾਨਕ ਦੇਵ ਜੀ ਵੱਲੋ ਦਿਖਾਏ ਗਏ ਮਾਰਗ ਤੇ ਚੱਲਣ ਦੀ ਅਪੀਲ ਵੀ ਕੀਤੀ ਹੈ ।

WRITTEN BY