Skip to content
Independent perspectives. Global stories.
BREAKING

ਵੇਵ ਵਰਲਡ ਕਬੱਡੀ ਲੀਗ ਦਾ ਫਸਿਆ ਪੇਚਾ, ਪਾਕਿ ’ਚ ਹੋਣ ਵਾਲੇ ਫਾਇਨਲ ਮੈਚ ਹੁਣ ਹੋਣਗੇ ਮੁਹਾਲੀ ’ਚ

Share this story

ਚੰਡੀਗੜ੍ਹ, 5 ਨਵੰਬਰ (ਨਾਗਪਾਲ)- ਭਾਰਤ ਤੇ ਪਾਕਿਸਤਾਨ ਵਿਚਕਾਰਲੀ ਸਰਹੱਦ ’ਤੇ ਚੱਲ ਰਹੇ ਤਣਾਓ ਦਾ ਅਸਰ ਵੇਵ ਵਿਸ਼ਵ  ਕਬੱਡੀ ਲੀਗ ’ਤੇ ਵੀ ਪਿਆ ਹੈ। ਇਸ ਲੀਗ ਦੇ ਲਹੌਰ ਪਾਕਿਸਤਾਨ ਵਿੱਚ ਹੋਣ ਵਾਲੇ  ਸੈਮੀਫਾਇਨਲ ਅਤੇ ਫਾਇਨਲ ਮੈਚ ਹੁਣ ਮੁਹਾਲੀ ਪੰਜਾਬ ਵਿੱਚ ਹੀ ਖੇਡੇ ਜਾਣਗੇ। ਜਿਕਰਯੋਗ ਹੈ ਕਿ ਪਹਿਲਾਂ ਇਹ ਮੈਚ ਕਨੇਡਾ ਤੇ ਅਮਰੀਕਾ ਵਿੱਚ ਹੋਣੇ ਸਨ, ਪਰ ਵੇਵ ਵਰਲਡ ਕਬੱਡੀ ਲੀਗ ਵਿੱਚ ਖੇਡਦੀ ਲਹੌਰ ਲਾਇਨਜ਼ ਦੀ ਪੂਰੀ ਟੀਮ ਅਤੇ ਕੁੱਝ ਹੋਰ ਟੀਮਾਂ ਦੇ ਖਿਡਾਰੀਆਂ ਨੂੰ ਕੈਨੇਡਾ ਅਤੇ ਅਮਰੀਕਾ ਦੇ ਵੀਜ਼ੇ ਨਾ ਮਿਲਣ ਕਾਰਨ ਇਸ ਲੀਗ ਦੇ  ਬਾਕੀ ਰਹਿੰਦੇ ਮੈਚ ਹੁਣ ਭਾਰਤ ਅਤੇ ਪਾਕਿਸਤਾਨ ਵਿੱਚ ਹੀ ਖੇਡਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਵਿੱਚ ਕੁੱਝ ਮੈਚ ਭਾਰਤ ਵਿੱਚ ਹੋਣੇ ਸਨ  ਅਤੇ ਸੈਮੀਫਾਇਨਲ ਅਤੇ ਫਾਇਨਲ ਮੈਚ ਲਹੌਰ ਪਾਕਿਸਤਾਨ ਵਿੰਚ ਖੇਡੇ ਜਾਣੇ ਸਨ। ਪਰ ਹੁਣ ਕੁੱਝ ਦਿਨਾਂ ਤੋਂ ਸਰਹੱਦ ’ਤੇ ਚੱਲ ਰਹੇ ਤਣਾਓ ਨੂੰ ਦੇਖਦਿਆਂ ਹੁਣ ਇਹ ਮੈਚ ਮੁਹਾਲੀ ਪੰਜਾਬ

ਵਿੱਚ ਖੇਡਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਦੀ ਟੀਮ ਪਿੱਛਲੇ ਦੋ- ਤਿੰਨ ਮੈਚਾਂ ਵਿੱਚ ਖੇਡਣ ਲਈ ਭਾਰਤ ਵਿੱਚ ਨਹੀਂ ਆ ਸਕੀ। ਇਸ ਲਈ ਪਾਕਿਸਤਾਨ ਦੀ ਟੀਮ ਨਾਲ ਖੇਡਣ ਵਾਲੀਆਂ ਦੂਜੀਆਂ ਟੀਮਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਪਰ ਹੁਣ ਉਮੀਦ ਜਿਤਾਈ ਜਾ ਰਹੀ ਹੈ ਕਿ ਅਗਲੇ ਹਫਤੇ ਲੁਧਿਆਣਾ ਪੰਜਾਬ ਵਿੰਚ  ਹੋਣ ਵਾਲੇ ਮੈਚਾਂ ਵਿੱਚ ਪਾਕਿਸਤਾਨ ਦੀ ਟੀਮ ਭਾਗ ਲਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ  ਲੀਗ ਦੇ ਕਮਿਸ਼ਨਰ ਪਦਮ ਸ੍ਰੀ ਪਰਗਟ ਸਿੰਘ ਨੇ ਦੱਸਿਆ ਕਿ  ਪੰਜਾਬ ਸਰਕਾਰ ਨੇ ਪਹਿਲੀ ਵਾਰ ਵਿਸ਼ਵ ਕਬੱਡੀ ਲੀਗ ਕਰਾਉਣ ਦਾ ਫੈਸਲਾ ਕੀਤਾ ਸੀ , ਜਿਸ ਵਿੱਚ ਅੱਠ ਟੀਮਾਂ ਸ਼ਾਮਲ ਹੋਈਆਂ ਸਨ ਅਤੇ ਇਸ ਲੀਗ ਦੇ ਮੈਚ ਪੰਜ ਦੇਸ਼ਾਂ ਅਮਰੀਕਾ, ਕੈਨੇਡਾ, ਇੰਗਲੈਂਡ, ਭਾਰਤ ਅਤੇ ਪਾਕਿਸਤਾਨ ਵਿੱਚ ਖੇਡੇ ਜਾਣੇ ਸਨ। ਉਨ•ਾਂ ਦੱਸਿਆ ਕਿ ਇਸ ਲੀਗ ਦਾ ਸ਼ੁਭ ਆਰੰਭ ¦ਡਨ ਇੰਗਲੈਂਡ ਵਿੱਚ ਕੀਤਾ ਗਿਆ ਸੀ , ਉਪਰੰਤ ਕੁੱਝ ਮੈਚ  ਭਾਰਤ ਵਿੱਚ ਖੇਡੇ ਗਏ ਸਨ। ਭਾਰਤ ਵਿੱਚ ਕੁੱਝ ਮੈਚ ਖੇਡਣ ਤੋਂ ਬਾਅਦ ਵੇਵ ਲੀਗ ਦੀਆਂ ਟੀਮਾਂ ਨੇ ਕੈਨੇਡਾ ਤੇ ਅਮਰੀਕਾ ਵਿੱਚ ਮੈਚ ਖੇਡਣ ਜਾਣਾ ਸੀ। ਭਾਵੇਂ ਭਾਰਤ , ਅਮਰੀਕਾ, ਕੈਨੇਡਾ ਤੇ ਇੰਗਲੈਂਡ ਨਾਲ ਸਬੰਧਿਤ ਟੀਮਾਂ ਨੂੰ ਕੈਨੇਡਾ ਤੇ ਅਮਰੀਕਾ ਖੇਡਣ ਲਈ ਵੀਜ਼ੇ ਮਿਲ ਗਏ ਸਨ। ਪਰ ਲਾਹੌਰ ਲਾਇਨਜ਼ ਟੀਮ ਨੂੰ ਅਤੇ ਕੁੱਝ ਹੋਰ ਟੀਮਾਂ ਦੇ ਖ਼ਿਡਾਰੀਆਂ ਨੂੰ ਵੀਜ਼ੇ ਨਾ ਮਿਲਣ ਕਾਰਨ  ਲੀਗ ਦੇ ਕੈਨੇਡਾ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਮੈਚ ਰੱਦ ਕਰ ਦਿੱਤੇ ਗਏ ਹਨ।
ਪਰਗਟ ਸਿੰਘ ਨੇ ਦੱਸਿਆ ਕਿ ਭਾਰਤ- ਪਾਕਿ ਸਰਹੱਦ  ’ਤੇ ਚੱਲਦੇ ਤਣਾਓ ਕਾਰਨ ਲਾਹੌਰ ਪਾਕਿਸਤਾਨ ਵਿੱਚ ਖੇਡੇ ਜਾਣ ਵਾਲੇ ਸੈਮੀਫਾਇਨਲ ਅਤੇ ਫਾਇਨਲ ਮੈਚ 28,29 ਤੇ 30 ਨਵੰਬਰ ਨੂੰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਮੁਹਾਲੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 7,8 ਤੇ 9 ਨਵੰਬਰ ਨੂੰ ਲੁਧਿਆਣਾ ਵਿਖੇ, 13,14,15 ਤੇ 16 ੍ਵਨਵੰਬਰ ਨੂੰ ਮੋਹਾਲੀ ਪੰਜਾਬ ਵਿਖੇ ਖੇਡੇ ਜਾਣਗੇ।

WRITTEN BY