Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ ਸਿੰਚਾਈ ਵਿਭਾਗ ਦੇ 7 ਅਧਿਕਾਰੀਆਂ ਨੂੰ ਮੁਅਤਲ ਕੀਤਾ

Share this story

ਚੰਡੀਗੜ੍ਹ 5 ਨਵੰਬਰ (ਨਾਗਪਾਲ)– ਹਰਿਆਣਾ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦਾ ਸਬੂਤ ਦਿੰਦੇ ਹੋਏ ਰਾਜ ਚੌਕਸੀ ਬਿਊਰੋ ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਜਿਲਾ ਯਮੁਨਾਨਗਰ ਵਿਚ ਹਥਨੀਕੁੰਡ ਬੈਰਾਜ ਸਰਕਲ ਦੇ ਤਹਿਤ ਤਾਜੇਵਾਲਾ ਹੈਡ ’ਤੇ ਹੜ੍ਹ ਸੁਰੱਖਿਆ ਕੰਮਾਂ ਵਿਚ ਘਟੀਆ ਕਿਸਮ ਦੀ ਸਮੱਗਰੀ ਦੀ ਵਰਤੋਂ ਕਰਨ ਅਤੇ ਬਿਲ ਤਿਆਰ ਕਰਨ ਵਿਚ ਵੱਖ-ਵੱਖ ਬੇਨਿਯਮੀਆਂ ਵਰਤਣ ਲਈ ਸਿੰਚਾਈ ਵਿਭਾਗ ਦੇ 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ । ਇਸ ਤੋਂ ਇਲਾਵਾ, ਵਿਭਾਗ ਤੋਂ ਸੇਵਾਮੁਕਤ ਹੋ ਚੁੱਕੇ 6 ਅਧਿਕਾਰੀਆਂ ਦੇ ਵਿਰੁੱਧ ਸੇਵਾ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । 31 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਇਹ ਕੰਮ ਸਾਲ 2010-11 ਵਿਚ ਵੰਡ ਕੀਤਾ ਗਿਆ ਸੀ । ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁਅਤਲ ਕੀਤੇ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ

ਕਾਰਜਕਾਰੀ ਇੰਜੀਨੀਅਰ ਆਰ.ਕੇ.ਭੋਰਿਆ, ਉਪ-ਮੰਡਲ ਇੰਜੀਨੀਅਰ ਚਮਨ ਲਾਲ ਗੁਪਤਾ ਅਤੇ ਜੂਨੀਅਰ ਇੰਜੀਨੀਅਰ ਰਾਕੇਸ਼ ਕੰਬੋਜ, ਸਤਪਾਲ ਸਿੰਘ, ਰਾਜੀਵ ਕੁਮਾਰ, ਵੇਦ ਪਾਲ ਅਤੇ ਜਸਬੀਰ ਸਿੰਘ ਸ਼ਾਮਿਲ ਹਨ । ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ, ਜਿੰਨ੍ਹਾਂ ਸੇਵਾਮੁਕਤ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਵਿਚ ਮੁੱਖ ਇੰਜੀਨੀਅਰ ਰਾਜੇਂਦਰ ਸਿੰਘ, ਸੁਪਰਡੈਂਟ ਇੰਜੀਨੀਅਰ ਬਲਬੀਰ ਸਿੰਘ, ਉਪ-ਮੰਡਲ ਇੰਜੀਨੀਅਰ ਅੱਤਰ ਸਿੰਘ ਅਤੇ ਜੂਨੀਅਰ ਇੰਜੀਨੀਅਰ ਯੋਗੇਸ਼ ਭਾਰਦਵਾਜ, ਐਮ.ਐਲ.ਸ਼ਰਮਾ ਤੇ ਰਾਜੇਂਦਰ ਸਿੰਘ ਸ਼ਾਮਿਲ ਹਨ ।

WRITTEN BY