ਸਮਾਣਾ, 4 ਨਵੰਬਰ (ਬਲਜੀਤ ਸਿੰਘ ਦੋਦੜਾ)- ਨੇੜਲੇ ਪਿੰਡ ਅਸਰਪੁਰ ਚੁਪਕੀ ਦੀ ਵਿਆਹੁਤਾ ਲੜਕੀ ਉਮਰ(25) ਨੇ ਆਪਣੇ ਪਤੀ ’ਤੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਬੀਤੀ ਸ਼ਾਮ ਨੂੰ ਉਸਦਾ ਗਲ਼ ਰੱਸੀ ਨਾਲ ਘੁਟ ਕੇ ਉਸਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਜੇਕਰ ਉਸਦੇ ਪੇਕੇ ਪਰਿਵਾਰ ਦੇ ਮੈਂਬਰ ਮੌਕੇ ’ਤੇ ਨਹੀਂ ਪਹੁੰਚਦੇ ਤਾਂ ਉਸ ਦੀ ਹੱਤਿਆ ਕੀਤੀ ਜਾਣੀ ਯਕੀਨੀ ਸੀ। ਪੀੜਤ ਲੜਕੀ ਕ੍ਰਿਪਾਲ ਕੌਰ ਪੁਤਰੀ ਕ੍ਰਿਸ਼ਨ ਕੁਮਾਰ ਸ਼ਰਮਾ ਵਾਸੀ ਚੁੱਪਕੀ ਜੋ ਸਥਾਨਕ ਹਸਪਤਾਲ ਵਿਖੇ ਦਾਖਲ ਹੈ, ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਤਰੌੜਾ ਖੁਰਦ ਦੇ ਵਾਸੀ ਗੁਰਵਿੰਦਰ ਸਿੰਘ ਪੁੱਤਰ ਕ੍ਰਿਸ਼ਨ ਨਾਲ 14 ਨਵੰਬਰ 2010 ਨੂੰ ਹੋਇਆ ਸੀ। ਪੀੜਤ ਨੇ ਇਹ ਵੀ ਦੱਸਿਆ ਕਿ ਉਸਦੇ
ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਦਹੇਜ ਦਿੱਤਾ ਤੇ ਹੁਣ ਮੇਰੇ ਸਹੁਰੇ ਪਰਿਵਾਰ ਦੀ ਦਾਜ ਦੀ ਭੁੱਖ ਇਥੇ ਹੀ ਨਹੀਂ ਮੁੱਕੀ ’ਤੇ ਉਨ੍ਹਾਂ ਨੇ ਹੁਣ ਮੇਰੇ ਕੋਲੋਂ ਇੱਕ ਮਹਿੰਗੀ ਕਾਰ ਲਿਆਉਣ ਦੀ ਮੰਗ ਕੀਤੀ ਹੈ। ਮੇਰੇ ਵੱਲੋਂ ਨਾਂਹ-ਨੁਕਰ ਕਰਨ ’ਤੇ ਮੇਰਾ ਪਤੀ ਕਈ ਵਾਰ ਕੁੱਟਮਾਰ ਕਰ ਚੁੱਕਾ ਹੈ। ਪੀੜਤ ਨੇ ਦੱਸਿਆ ਮੇਰੇ ਸਹੁਰਾ ਪਰਿਵਾਰ ਵੱਲੋਂ ਹੁਣ ਫੇਰ ਮੈਨੂੰ ਜਾਨਂੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀੜਤ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਇਨਸਾਫ ਦੀ ਮੰਗ ਕੀਤੀ ਹੈ।



