Skip to content
Independent perspectives. Global stories.
BREAKING

ਤਲਵੰਡੀ ਸਾਬੋ ਦੀ 166 ਏਕੜ ਜ਼ਮੀਨ ਨੂੰ ਜਬਰੀ ਐਕੁਆਇਰ ਨਹੀਂ ਹੋਣ ਦਿਆਂਗੇ : ਜੀਤਮਹਿੰਦਰ ਸਿੱਧੂ

Share this story

ਤਲਵੰਡੀ ਸਾਬੋ 27 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹੁਣ ਕਿਸਾਨਾਂ ਦੀਆਂ ਰਿਹਾਇਸ਼ੀ ਜਮੀਨਾਂ ਤੇ ਵੀ ਜਬਰੀ ਕਬਜੇ ਕਰਨਾ ਚਾਹੁੰਦੀ ਹੈ ਇਸੇ ਮੰਤਵ ਤਹਿਤ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ 166 ਏਕੜ ਰਿਹਾਇਸ਼ੀ ਜਮੀਨ ਨੂੰ ਪੁੱਡਾ ਵੱਲੋਂ ਇੱਕ ਕਾਲੋਨੀ ਬਣਾਉਣ ਲਈ ਜਬਰੀ ਐਕੁਆਇਰ ਕਰਨ ਦੀਆਂ ਕੋਸ਼ਿਸਾਂ ਸ਼ੁਰੂ ਹੋ ਗਈਆਂ ਹਨ
jetamohinder sindhu
ਪ੍ਰੰਤੂ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਉਕਤ ਜਗ੍ਹਾ ਦੇ ਮਾਲਕ ਕਿਸਾਨਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੀ ਮਰਜੀ ਤੋਂ ਬਿਨਾਂ ਇਹ ਜਮੀਨ ਐਕੁਆਇਰ ਨਹੀ ਹੋਣ ਦਿੱਤੀ ਜਾਵੇਗੀ ਅਤੇ ਕਾਂਗਰਸ ਪਾਰਟੀ ਇਸ ਮਸਲੇ ਤੇ ਪੀੜਿਤ ਲੋਕਾਂ ਦੇ ਹੱਕ ਵਿੱਚ ਖੜੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਉਕਤ ਪੱਤਰਕਾਰ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੁੱਡਾ ਵੱਲੋਂ ਕਾਲੋਨੀ ਬਣਾਉਣ ਲਈ ਉਸ ਜਗ੍ਹਾ ਨੂੰ ਐਕੁਆਇਰ ਕੀਤੇ ਜਾਣ ਦੀਆਂ ਕੋਸ਼ਿਸਾਂ ਸ਼ੁਰੂ ਹੋ ਗਈਆਂ ਹਨ ਜਿਹੜਾ ਰਿਹਾਇਸ਼ੀ ਹੈ ਅਤੇ ਇੱਥੇ ਲੋਕਾਂ ਦੇ ਅਨੇਕਾਂ ਮਕਾਨ ਤੇ ਕੋਠੀਆਂ ਬਣੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਉਕਤ ਕਾਲੋਨੀ ਲਈ ਇਹ ਜਗ੍ਹਾ ਐਕੁਆਇਰ ਕਰਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੰਤੂ ਸ਼ਾਇਦ ਸਰਕਾਰ ਤੇ ਕੰਨਾਂ ਤੇ ਇਸ ਪ੍ਰਤੀ ਕੋਈ ਜੂੰ ਨਹੀ ਸਰਕ ਰਹੀ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀ ਦੋਗਲੀ ਨੀਤੀ ਦੇ ਤਹਿਤ ਇਸ ਜਮੀਨ ਅੰਦਰ ਆਉਣ ਵਾਲੇ ਕੁਝ ਸੱਤਾਧਾਰੀ ਧਿਰ ਦੇ ਆਗੂਆਂ ਦੀ ਜਮੀਨ ਤਾਂ ਬਾਹਰ ਕੱਢ ਦਿੱਤੀ ਗਈ ਹੈ ਅਤੇ ਪਤਾ ਤਾਂ ਇਹ ਵੀ ਲੱਗਾ ਹੈ ਕਿ ਇਨ੍ਹਾਂ ਆਗੂਆਂ ਦੀ ਕੁਝ ਖਾਲੀ ਪਈ ਜਮੀਨ ਨੂੰ ਰਿਹਾਇਸ਼ੀ ਦੱਸ ਕੇ ਐਕੁਆਇਰ ਕੀਤੀ ਜਾਣ ਵਾਲੀ ਜਮੀਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਪ੍ਰੰਤੂ ਕੁਝ ਆਮ ਲੋਕਾਂ ਦੀ ਰਿਹਾਇਸ਼ੀ ਜਗ੍ਹਾ ਨੂੰ ਐਕੁਆਇਰ ਕਰਨ ਵਾਲੀ ਜਮੀਨ ਵਿੱਚ ਪਾ ਦਿੱਤਾ ਗਿਆ ਹੈ।ਵਿਧਾਇਕ ਸਿੱਧੂ ਨੇ ਕਿਹਾ ਕਿ ਐਕੁਆਇਰ ਕਰਨ ਵਾਲੀ ਜਗ੍ਹਾ ਤੇ ਕੁਝ ਪੁਲਿਸ ਮੁਲਾਜਮ ਅਤੇ ਅਨੇਕਾਂ ਆਮ ਲੋਕਾਂ ਦੇ ਰਿਹਾਇਸ਼ ਸਥਾਨ ਬਣੇ ਹੋਏ ਹਨ ਪ੍ਰੰਤੂ ਹੁਣ ਸਰਕਾਰ ਇੱਕ ਕਾਲੋਨੀ ਬਣਾਉਣ ਦੇ ਨਾਂ ਤੇ ਉਕਤ ਰਿਹਾਇਸ਼ੀ ਸਥਾਨਾਂ ਦੀ ਬਲੀ ਦੇਣਾ ਚਾਹੁੰਦੀ ਹੈ ਪ੍ਰੰਤੂ ਇੱਥੇ ਰਹਿਣ ਵਾਲੇ ਵਾਸੀਆਂ ਦੀ ਮਰਜੀ ਤੋਂ ਬਿਨਾਂ ਇੱਕ ਇੰਚ ਵੀ ਜਮੀਨ ਐਕੁਆਇਰ ਕਰਨ ਦੀ ਕੋਸ਼ਿਸ ਦਾ ਸਾਡੀ ਪਾਰਟੀ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਸਾਡੀ ਪਾਰਟੀ ਪੂਰੀ ਤਰ੍ਹਾਂ ਪੀੜਿਤ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ ਅਤੇ ਉਨ੍ਹਾਂ ਵੱਲੋਂ ਉਲੀਕੇ ਜਾਣ ਵਾਲੇ ਹਰ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ।ਵਿਧਾਇਕ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਹੋਣ ਵਾਲੀ ਕਿਸੇ ਕਿਸਮ ਦੀ ਵੀ ਧੱਕੇਸ਼ਾਹੀ ਨੂੰ ਉੇਹ ਬਰਦਾਸ਼ਤ ਨਹੀ ਕਰਨਗੇ ਅਤੇ ਉਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

WRITTEN BY