ਸੰਗਰੂਰ 2 ਨਵੰਬਰ- ਜ਼ਿਲਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਦੇ ਵਿੱਚ ਸ਼ਾਮਲਾਟ ਜ਼ਮੀਨ ਦੀ ਇੱਕ ਸਾਲ ਲਈ ਠੇਕੇ ’ਤੇ ਦੇਣ ਲਈ ਕੀਤੀ ਨਿਲਾਮੀ ਵਾਦ ਵਿਵਾਦ ਵਿੱਚ ਰਹੀ ਹੈ। ਕਿਸ ਪਿੰਡ ਵਿੱਚ ਲਗਭਗ ਛੇ ਸੋ ਬਿੱਘਾ ਜ਼ਮੀਨ ਸਾ ਹੈ। ਜਿਸ ਦੀ ਨਿਲਾਮੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭਵਾਨੀਗੜ੍ਹ ਦੀ ਨਿਗਰਾਨੀ ਹੇਂਠ ਗ੍ਰਾਮ ਪੰਚਾਇਤ ਬਾਲਦ ਕਲਾਂ ਵੱਲੋਂ ਕਰਵਾਈ ਜਾਂਦੀ ਹੈ। ਨਿਯਮਾਂ ਅਨੁਸਾਰ 530 ਬਿੱਘੇ ਸ਼ਾਮਲਾਟ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਰਾਖਵੀਂ ਹੁੰਦੀ ਹੈ ਜਿਸ ਦੀ ਨਿਲਾਮੀ ਵਿੱਚ ਸਿਰਫ ਅਨੁਸੂਚਿਤ ਜਾਤੀਆਂ ਦੇ ਲੋਕ ਹੀ ਸ਼ਾਮਲ ਹੁੰਦੇ ਹਨ।ਪਰ ਪਿਛਲੇ ਕਾਫੀ ਲੰਮੇਂ ਸਮੇ ਤੋ ਪਿੰਡਾਂ ਦੇ ਧਨਾੜ ਜਰਨਲ ਕੈਟਾਗੀਰੀ ਦੇ ਲੋਕ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਨਾਮ ਸ਼ਾਮਲਾਟ ਨਿਲਾਮ ਕਰਾ ਲੈਂਦੇ ਸਨ ਅਤੇ ਜਰਨਲ ਕੈਟਗਿਰੀ ਵਿੱਚ ਧਨਾੜ ਲੋਕ ਉਸ ਜ਼ਮੀਨ ਦੀ ਕਾਸ਼ਤ ਆਪ ਕਰਦੇ ਸਨ। ਹੁਣ ਪਿਛਲੇ ਸਾਲ ਤੋਂ ਪਿੰਡ ਬਲਦ ਕਲਾਂ ਦੇ ਅਨੁਸੂਚਿਤ ਜਾਤੀਆਂ ਦੇ ਲੋਕ ਚੇਤੰਨ ਹੋਣ
ਕਰਕੇ ਇਸਦੇ ਵਿਰੋਧ ਵਿੱਚ ਖੜ੍ਹੇ ਹੋ ਗਏ। ਪਰ ਅਫਸਰਸ਼ਾਹੀ ਅਤੇ ਗ੍ਰਾਮ ਪੰਚਾਇਤ ਪਿੰਡ ਦੇ ਧਨਾੜ ਲੋਕਾਂ ਦੇ ਪੱਖ ਵਿੱਚ ਸੀ।ਅਨੁਸੂਚਿਤ ਜਾਤੀਆਂ ਦੇ ਲੋਕਾਂ ਨੇ ਆਪਣੇ ਅਧਿਕਾਰ ਖੋਹੇ ਜਾਣ ਦੇ ਬਾਰੇ ਮਹਿਸੂਸ ਕੀਤਾ ਤਾਂ ਉਹਨਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਅਤੇ ਜਰਨਲ ਕੈਟਗਿਰੀ ਦੇ ਧਨਾੜ ਲੋਕਾਂ ਨੂੰ ਇਸਦਾ ਲਾਭ ਨਾ ਲੈਣ ਦੇ ਲਈ ਸ਼ੰਘਰਸ਼ ਦੇ ਰਾਹ ਪੈ ਗਏ ਇਸ ਜ਼ਮੀਨ ਦੀ ਨਿਲਾਮੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭਵਾਨੀਗੜ੍ਹ ਨੇ ਪਹਿਲਾਂ ਪਿੰਡ ਬਾਲਦ ਕਲਾਂ ਕਰਨ ਦੀ ਕੋਸ਼ਿਸ ਕੀਤੀ ਪਰ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਵੱਲੋ ਸਖਤ ਵਿਰੋਧ ਕੀਤੇ ਜਾਣ ’ਤੇ ਉਸਦਾ ਜ਼ੋ ਨਾ ਚੱਲਿਆ। ੍ਯਿਫਰ ਉਸਨੇ ਆਪਣੇ ਦਫਤਰ ਵਿੱਚ ਅਨੁਸੂਚਿਤ ਜਾਤੀਆਂ ਦੀ ਰਾਖਵੀਂ ਜ਼ਮੀਨ ਦੀ ਬੋਲੀ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਜਿਥੇ ਦਲੀਪ ਸਿੰਘ ਪਾਂਧੀ ਮੇੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੀ ਹਾਜ਼ਰ ਸਨ।ਸਰਕਾਰ ਅਤੇ ਪੰਚਾਇਤ ਪਿੰਡ ਦੇ ਧਨਾੜ ਲੋਕਾਂ ਨੂੰ ਲਾਭ ਦੇਣਾ ਚਾਹੁੰਦੇ ਸਨ ।ਪਰ ਪਿੰਡ ਬਾਲਦ ਕਲਾਂ ਦੇ ਅਨੁਸੂਚਿਤ ਜਾਤੀਆਂ ਦੇ ਲੋਕ ਇਸ ਬੇਇਨਸਾਫੀ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਕਰਨ ਨੂੰ ਤਿਆਰ ਨਹੀਂ ਸਨ। ਜਦੋਂ ਅਨੁਸੂਚਿਤ ਜਾਤੀਆਂ ਦੇ ਲੋਕ ਭਾਗ ਲੈਣ ਲਈ ਨਿਲਾਮੀ ਵਾਲੀ ਥਾਂ ’ਤੇ ਪਹੁੰਚਣ ਲੱਗੇ ਤਾਂ ਪਹਿਲਾਂ ਤੋ ਬਣਾਈ ਸਕੀਮ ਅਧੀਨ ਪੁਲੀਸ ਨੇ ਉਹਨਾਂ ’ਤੇ ਲਾਠੀ ਚਾਰਜ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਅਤੇ ਪੁਲੀਸ ਸਟੇਸ਼ਨ ਭਵਾਨੀਗੜ੍ਹ ਵਿੱਚ ਝੁੂਠਾ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਲ਼੍ਹਾ ਜੇਲ ਸੰਗਰੂਰ ਵਿੱਚ ਭੇਜ਼ ਦਿੱਤਾ ਅਤੇ ਪੁਲੀਸ ਦੇ ਲਾਠੀ ਚਾਰਜ ਦੀ ਸਾਰੇ ਭਾਰਤ ਦੇ ਇਨਸਾਫ ਪਸੰਦ ਦੇ ਲੋਕਾਂ ਨੇ ਨਿੰਦਾ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫੈਡਰੇਸ਼ਨ ਨੇ ਬਾਲਦ ਕਲਾਂ ਦੇ ਅਨੁਸੂਚਿਤ ਜਾਤੀਆਂ ਦਾ ਕੇਸ ਅਖਬਾਰਾਂ ਤੇ ਕਟਿੰਗਾਂ ਲਾ ਕੇ ਨੈਸ਼ਨਲ ਕਮਿਸ਼ਨ ਅਨੁਸੂਚਿਤ ਜਾਤੀਆਂ ਨਵੀਂ ਦਿੱਲੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੀ ਅਦਾਲਤ ਵਿੱਚ ਦਾਇਰ ਕੀਤਾ। ਪੰਜਾਬ ਸਰਕਾਰ ਨੇ ਕਈ ਮਹੀਨਿਆਂ ਬਾਅਦ ਉਹਨਾਂ ਨੂੰ ਜੇਲ ਵਿੱਚੋਂ ਆਜਾਦ ਕੀਤਾ। ਿਪ੍ਰਸ਼ਾਸਨ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਇੱਕ ਲਿਖਤੀ ਸਮਝੋੌਤਾ ਕੀਤਾ ਕਿ ਹਾੜ੍ਹੀ ਦੀ ਫਸਲ ਅਨੁਸੂਚਿਤ ਜਾਤੀਆਂ ਦੇ ਲੋਕ ਬਿਜਣਗੇ। ਗੁਰੂ ਰਵਿਦਾਸ ਜੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਜ਼ੰਗ ਰੀਟ ਪਟੀਸ਼ਨ ਦਾਇਰ ਕੀਤੀ ਅਤੇ ਬਾਲਦ ਕਲਾਂ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਸ਼ਾਮਲਾਟ ਜ਼ਮੀਨ ਦਾ ਬਣਦਾ ਹੱਕ ਦਵਾਉਣ ਦੀ ਬੇਨਤੀ ਕੀਤੀ।ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜ਼ਸਟਿਸ ਸੁੂਰੀਆ ਕਾਂਤ ਅਤੇ ਸ਼ੇਖਰ ਧਾਵਣ ਨੇ ਹੁਕਮ ਦਿੱਤਾ ਹੈ ਕਿ ਪਿੰਡ ਬਾਲਦ ਕਲਾਂ ਦੇ ਅਨੁਸੂਚਿਤ ਜਾਤੀਆ ਦੇ ਲੋਕਾਂ ਲਈ ਰਾਖਵੀਂ ਸ਼ਾਮਲਾਟ ਜ਼ਮੀਨ ਦੇ ਛੋਟੇ ਪਲਾਟ ਬਣਾ ਕੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿੱਚ ਨਿਲਾਮ ਕੀਤੇ ਜਾਣ ਅਤੇ ਪਿੰਡ ਦੇ ਧਨਾੜ ਵਿਅਕਤੀਆਂ ਨੂੰ ਇਸ ਦਾ ਕਿਸੇ ਵੀ ਤਰ੍ਹਾ ਲਾਭ ਨਾ ਪਹੁੰਚਣ ਦਿੱਤਾ ਜਾਵੇ।



