ਕੇਂਦਰੀ ਵਿਦਿਆਲਿਆਂ ਅਤੇ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਬੱਚਿਆਂ ਲਈ 1 ਲੱਖ ਦੀ ਮਦਦ ਦਾ ਐਲਾਨ
ਨਵੀਂ ਦਿ¤ਲੀ, 2 ਨਵੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਕਾਲੇ ਧਨ ਦੇ ਇੱਕ-ਇੱਕ ਪੈਸੇ ਨੂੰ ਵਾਪਸ ਭਾਰਤ ਲੈ ਕੇ ਆਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਿਦੇਸ਼ ਵਿੱਚ ਰੱਖਿਆ ਕਾਲਾ ਧਨ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਕਿੰਨਾ ਕੁ ਪੈਸਾ ਪਿਆ ਹੈ ਇਹ ਕੋਈ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ, ਪਰ ਸਰਕਾਰ ਦੇ ਯਤਨ ਸਾਰਥਕ ਅਤੇ ਸਹੀ ਰਾਹ ’ਤੇ ਜਾ ਰਹੇ ਹਨ। ਉਨ੍ਹਾਂ ਵਚਨਬੱਧਤਾ ਜਤਾਈ ਅਤੇ ਕਿਹਾ ਕਿ ਇਹ ਭਾਰਤ ਦਾ ਇੱਕ ਅਹਿਮ ਮਸਲਾ ਹੈ, ਜਿਸ ਲਈ ਸਰਕਾਰ ਬੇਹੱਦ ਸੰਜੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਦੂਜੀ ਵਾਰ ਕਾਲੇ ਧਨ ਨੂੰ ਵਾਪਸ ਭਾਰਤ ਲਿਆਉਣ ਦਾ ਜ਼ਿਕਰ ਅਕਾਸ਼ਵਾਣੀ ਅਤੇ
ਹੋਰ ਰੇਡੀਓ ਚੈਨਲਾਂ ’ਤੇ ‘ਮਨ ਕੀ ਬਾਤ’ ਦੇ ਪ੍ਰਸਾਰਨ ’ਚ ਕੀਤਾ।ਇਹ ਤੋਂ ਪਹਿਲਾਂ ਮੋਦੀ ਨੇ 3 ਅਕਤੂਬਰ ਨੂੰ ਰੇਡੀਉ ‘ਤੇ ਪਹਿਲੀ ਵਾਰ ਸੰਬੋਧਨ ਕੀਤਾ ਸੀ, ਜਿਸ ਕਾਫ਼ੀ ਪਸੰਦ ਕੀਤਾ ਗਿਆ ਸੀ।
ਸੰਬੋਧਨ ’ਚ ਮੋਦੀ ਨੇ ਕਿਹਾ ਕਿ ਵਿਦੇਸ਼ਾਂ ’ਚ ਜਮਾਂ ਕਾਲੇ ਧਨ ਦੀ ਪਾਈ ਪਾਈ ਵਾਪਸ ਲਿਆਈ ਜਾਵੇਗੀ ।ਉਨ੍ਹਾਂ ਕਿਹਾ ਕਿ ਉਹ ਜੋ ਕਰ ਰਹੇ ਹਨ, ਇਹ ਉਹਨਾ ਦੇ ਮਨ ਦੀ ਆਵਾਜ਼ ਹੈ।ਮੇਰੇ ਦੇਸ਼ ਵਾਸੀਆਂ ਨੂੰ ਮੇਰੇ ’ਤੇ ਭਰੋਸਾ ਹੈ ।ਇਸ ਰੇਡੀਉ ਪ੍ਰਸਾਰਨ ਤੇ ‘ਮਨ ਕੀ ਬਾਤ’ ’ਚ ਉਨ੍ਹਾਂ ਨੇ ਕਿਹਾ ਕਿ ਚੰਗੇ ਇਰਾਦੇ ਲਈ ਦੁ¤ਖ ਤਾਂ ਝ¤ਲਣਾ ਹੀ ਪੈਣਗੇ, ਨਸ਼ੇ ਦੀ ਆਦਤ ਨਾਲ ਨੌਜਵਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਮੇਂ ਸਮੇਂ ਜਨਤਾ ਸਾਹਮਣੇ ਆਪਣੀ ਮਨ ਦੀ ਗ¤ਲ ਰ¤ਖਦੇ ਰਹਿਣਗੇ। ਮੋਦੀ ਨੇ ਇਹ ਵੀ ਕਿਹਾ ਕਿ ‘ਮਾਈਗੋਵਰਨਮੈਟ ਓਪਨ ਫੋਰਮ’ ’ਤੇ ਆਪਣੇ ਵਿਚਾਰ ਜਨਤਾ ਸਾਂਝੇ ਕਰ ਸਕਦੀ ਹੈ।
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਐਚਐਸਬੀਸੀ ਜਨੇਵਾ ਵਿੱਚ ਮੌਜੂਦ 627 ਖਾਤਿਆਂ ਦੇ ਖੁਲਾਸੇ ਦਾ ਸਰਕਾਰ ਨੂੰ ਹੁਕਮ ਦਿੱਤਾ ਸੀ। ਕਿਹਾ ਗਿਆ ਸੀ ਕਿ ਸਰਕਾਰ ਨਾ ਸਿਰਫ ਕਾਲੇ ਧਨ ਦੀ ਰਾਸ਼ੀ ਬਾਰੇ ਖੁਲਾਸਾ ਕਰੇ ਬਲਕਿ ਖਾਤਾਧਾਰਕਾਂ ਦੇ ਨਾਮ ਵੀ ਖੁਲਾਸੇ ਦੀ ਸੂਚੀ ਵਿੱਚ ਸ਼ਾਮਿਲ ਕਰੇ।
ਸ੍ਰੀ ਨਰਿੰਦਰ ਮੋਦੀ ਨੇ ਸਰਕਾਰ ’ਤੇ ਵਿਰੋਧੀ ਧਿਰ ਵੱਲੋਂ ਪਾਏ ਜਾ ਰਹੇ ਦਬਾਅ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਇੱਕ ਅੰਕੜਿਆਂ ਦਾ ਆਪਣਾ-ਆਪਣਾ ਮੁੱਲ ਤੈਅ ਕਰ ਰਿਹਾ ਹੈ। ‘ਮੈਂ ਜਲਦਬਾਜ਼ੀ ਵਿੱਚ ਕੁਝ ਨਹੀਂ ਕਹਿ ਸਕਦਾ ਪਰ ਭਾਵੇਂ ਉਹ 2 ਰੁਪਏ ਹੋਣ ਜਾਂ 5 ਕਰੋੜ ਮੇਰੇ ਦੇਸ਼ ਦੇ ਗਰੀਬ ਲੋਕਾਂ ਦੀ ਪਾਈ-ਪਾਈ ਵਾਪਸ ਭਾਰਤ ਆਵੇਗੀ।
ਸ੍ਰੀ ਨਰਿੰਦਰ ਮੋਦੀ ਨੇ ਸਫਾਈ ਅਭਿਆਨ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਕੋਈ ਕਲਪਨਾ ਕਰ ਸਕਦਾ ਹੈ ਕਿ ਸਫਾਈ ਅਜਿਹੇ ਜਨ ਅੰਦੋਲਨ ਦਾ ਰੂਪ ਲੈ ਲਵੇਗਾ। ਆਸ਼ਾਵਾਂ ਬਹੁਤ ਸਾਰੀਆਂ ਹਨ, ਅਤੇ ਹੋਣੀਆਂ ਵੀ ਚਾਹੀਦੀਆਂ ਹਨ। ਅਤੇ ਇੱਕ ਚੰਗਾ ਨਤੀਜਾ ਮੈਨੂੰ ਨਜ਼ਰ ਆ ਰਿਹਾ ਹੈ, ਸਫਾਈ ਹੁਣ ਦੋ ਹਿੱਸਿਆਂ ਵਿੱਚ ਦੇਖੀ ਜਾ ਰਹੀ ਹੈ।
ਇੱਕ ਜੋ ਪੁਰਾਣੀ ਗੰਦਗੀ ਹੈ, ਜੋ ਗੰਦਗੀ ਦੇ ਢੇਰ ਹਨ, ਉਸ ਨੂੰ ਸਰਕਾਰੀ ਤੰਤਰ ਸ਼ਾਸਨ ਵਿੱਚ ਬੈਠੇ ਹੋਏ ਲੋਕ ਉਸ ਦੇ ਲਈ ਕੀ ਉਪਾਅ ਕਰਨਗੇ। ਬਹੁਤ ਵੱਡੀ ਚੁਣੌਤੀ ਹੈ ਲੇਕਿਨ , ਤੁਸੀ ਜ਼ਿੰਮੇਂਵਾਰੀ ਤੋਂ ਦੌੜ ਨਹੀਂ ਸਕਦੇ । ਸਾਰੀਆਂ ਸਰਕਾਰਾਂ ਨੇ ਸਾਰੀਆਂ ਮਿਉਨਿਸਪੈਲਿਟੀਜ਼ ਨੇ, ਇਸ ਜਿੰਮੇਂਵਾਰੀ ਲਈ ਕਦਮ ਚੁੱਕਣੇ ਹੀ ਪੈਣਗੇ ਕਿਉਂ ਕਿ ਜਨਤਾ ਦਾ ਦਬਾਅ ਵਧਣ ਵਾਲਾ ਹੈ। ਅਤੇ ਮੀਡੀਆ ਵੀ ਇਸ ਵਿੱਚ ਬਹੁਤ ਚੰਗੀ ਭੂਮਿਕਾ ਨਿਭਾ ਰਿਹਾ ਹੈ।
ਪਰ ਜੋ ਦੂਜਾ ਪਹਿਲੂ ਹੈ ਜੋ ਬਹੁਤ ਹੀ ਉਮੰਗ ਵਾਲਾ ਹੈ, ਆਨੰਦ ਵਾਲਾ ਹੈ ਅਤੇ ਮਨ ਨੂੰ ਸੰਤੋਸ਼ ਦੇਣ ਵਾਲਾ ਹੈ ਆਮ ਮਨੁੱਖ ਨੂੰ ਲੱਗਣ ਵਾਲਾ ਹੈ ਕਿ ਚਲੋ ਪਹਿਲਾਂ ਦੀ ਗੱਲ ਛੱਡੋ, ਹੁਣ ਗੰਦਗੀ ਨਹੀਂ ਕਰਾਂਗੇ। ਅਸੀਂ ਨਵੀਂ ਗੰਦਗੀ ਵਿੱਚ ਇਜ਼ਾਫ਼ਾ ਨਹੀਂ ਕਰਾਂਗੇ।
ਸ੍ਰੀ ਮੋਦੀ ਨੇ ਲੋਕਾਂ ਵੱਲੋਂ ਆਈਆਂ ਚਿੱਠੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇੱਕ ਚਿੱਠੀ ਕਿਸੇ ਸ੍ਰੀਮਾਨ ਅਭਿਸ਼ੇਕ ਪਾਰਖ ਵੱਲੋਂ ਆਈ ਹੈ ਜਿਸ ਵਿੱਚ ਨੌਜਵਾਨ ਪੀੜੀ ਦੇ ਨਸ਼ਿਆਂ ਬਾਰੇ ਝੁਕਾਅ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰ ਰੇਡੀਓ ’ਤੇ ਸੰਬੋਧਨ ਕਹਦੇ ਹੋਏ ਉਹ ਨਸ਼ਾਖੋਰੀ ਡਰੱਗ ਮਾਫੀਆ ਅਤੇ ਨੌਜਵਾਨ ਪੀੜੀ ਦੇ ਇਸ ਗੰਬੀਰ ਸੰਕਟ ਵਿੱਚ ਫਸੇ ਹੋਣ ਅਤੇ ਇਸ ਵਿੱਚੋਂ ਨਿਕਲਣ ਦਾ ਜ਼ਿਕਰ ਅਗਲੀ ਚਰਚਾ ਵਿੱਚ ਕਰਾਂਗੇ।



