Skip to content
Independent perspectives. Global stories.
BREAKING

60ਵੀਆਂ ਕੌਮੀ ਸਕੂਲੀ ਖੇਡਾਂ 13 ਤੋਂ 18 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣਗੀਆਂ : ਮਦਨ ਮੋਹਨ ਮਿੱਤਲ

Share this story

ਸ੍ਰੀ ਅਨੰਦਪੁਰ ਸਾਹਿਬ 31 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼)- Êਪੰਜਾਬ ਦੇ ਉਦਯੋਗ ਤੇ ਵਣਜ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਸੰਸਦੀ ਮਾਮਲਿਆ ਦੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿਚ ਤੰਦਰੁਸਤ ਮਾਨਸਿਕਤਾ ਦੀ ਬੇਹੱਦ ਲੋੜ ਹੈ। ਤੰਦਰੁਸਤ ਦਿਮਾਗ ਦਾ ਵਾਸਾ ਇਕ ਤੰਦਰੁਸਤ ਸ਼ਰੀਰ ਵਿਚ ਹੀ ਹੁੰਦਾ ਹੈ ਖੇਡਾ ਸਾਨੂੰ ਸਰੀਰਕ ਕਸਰਤ ਦੇ ਨਾਲ ਨਾਲ ਮਾਨਸਿਕ ਤੋਰ ਤੇ ਵੀ ਤਾਕਤਵਾਰ ਬਣਾਉਦੀਆਂ ਹਨ। ਚੰਗੇ ਖਿਡਾਰੀ ਵਿਚ ਜਿਥੇ ਸਹਿਣਸ਼ੀਲਤਾ ਦੀ ਭਾਵਨਾ ਹੁੰਦੀ ਹੈ ਉਥੇ ਉਸ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਦਾ ਵੀ ਜਜਬਾ ਪੈਦਾ ਹੁੰਦਾ ਹੈ।ਸ੍ਰੀ ਮਿੱਤਲ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਅਗਮਪੁਰ ਵਿਚ ਗਰਾਮ ਪੰਚਾਇਤ ਵਲੋਂ ਕਰਵਾਏ ਛਿੰਜ ਮੇਲੇ ਦੇ ਦੂਜੇ ਦਿਨ ਇਕੱਤਰਤ ਹੋਏ ਹਜਾਰਾ ਲੋਕਾ ਤੇ ਭਰਵੇ ਤੇ ਪ੍ਰਭਾਵਸਾਲੀ ਇਕੱਠ ਨੂੰ ਸੰਬੋਧਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਦੇ ਇਸ 2 ਰੋਜਾ ਮੇਲੇ ਵਿਚ ਲਗਭਗ

500 ਪਲਵਾਨਾ ਨੇ ਭਾਗ ਲਿਆ ਅਤੇ 250 ਦੇ ਕਰੀਬ ਮੁਕਾਬਲੇ ਕਰਵਾਏ ਗਏ ਜਿਸ ਵਿਚ ਬਹੁਤ ਸਾਰੇ ਪਲਵਾਨਾ ਨੇ ਆਪਣੇ ਜੋਰ ਅਤੇ ਤਾਕਤ ਦਾ ਪ੍ਰਦਰਸ਼ਨ ਕਰਕੇ ਲੋਕਾ ਨੂੰ ਖੇਡਾ ਪ੍ਰਤੀ ਹੋਰ ਉਤਸਾਹਿਤ ਹੋਣ ਦੀ ਪ੍ਰੇਰਨਾ ਦਿਤੀ ਜਿਹੜੀਆਂ ਵੀ ਗਰਾਮ ਪੰਚਾਇਤਾ ਅਜਿਹੀ ਮੁਕਾਬਲੇ ਕਰਵਾਉਦੀਆਂ ਹਨ ਉਹਨਾਂ ਦਾ ਪੰਜਾਬ ਸਰਕਾਰ ਵਲੋਂ ਵਿਸੇਸਤੋਰ ਤੇ ਸਨਮਾਨ ਕੀਤਾ ਜਾਵੇਗਾ।  ਸ੍ਰੀ ਮਿੱਤਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਇਨਸਾਨ ਮਾਨਸਿਕ ਦਬਾਅ ਦੇ ਵਿਚ ਰੋਜਾਨਾ ਦੇ ਜੀਵਨ ਦੀ ਉਦੇੜ ਬੁਣ ਵਿਚ ਲੱਗਿਆ ਹੋਇਆ ਅਜਿਹੇ ਸਮੇਂ ਵਿਚ ਖੇਡਾ ਤੇ ਸਭਿਆਚਾਰ ਨਾਲ ਸਾਨੂੰ ਮਾਨਸਿਕ ਤਨਾਅ ਤੋਂ ਮੁਕਤੀ ਮਿਲਦੀ ਹੈ ਇਸਲਈ ਸਮਾਜ ਦੇ ਵਿਚ ਰਹਿ ਰਹੇ ਲੋਕਾ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਅਜਿਹੇ ਪ੍ਰੋਗਰਾਮ ਦੇ ਮੁਕਾਬਲੇ ਕਰਵਾਉਦੇ ਰਹਿਣਾ ਚਾਹੀਦਾ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਸ੍ਰੀ ਅੰਨਦਪੁਰ ਸਾਹਿਬ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਤੇ 60ਵੀਆਂ ਕੌਮੀ ਸਕੂਲੀ ਖੇਡਾ 13 ਤੋਂ 18 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣਗੀਆ ਜਿਸ ਵਿਚ ਦੇਸ਼ ਭਰ ਦੇ 17 ਤੋਂ 19 ਸਾਲ ਦੇ 3500 ਵਿਦਿਆਰਥੀ ਤੇ ਵਿਦਿਆਰਥਣਾ ਭਾਗ ਲੈਣਗੇ। ਉਹਨਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣ ਵਾਲੀਆਂ ਇਹ ਖੇਡਾ ਇਸ ਇਲਾਕੇ ਦੇ ਨੋਜਵਾਨਾ ਵਿਚ ਵੀ ਜਾਗਰੂਕਤਾ ਪੈਦਾ ਕਰਦੀਆਂ ਹਨ। ਉਹਨਾਂ ਨੇ ਗਰਾਮ ਪੰਚਾਇਤ ਦੀ ਛਿੰਜ ਮੇਲੇ ਦੀ ਕਰਵਾਉਣ ਦੀ ਸ਼ਲਾਘਾ ਕੀਤੀ।

WRITTEN BY