Skip to content
Independent perspectives. Global stories.
BREAKING

6 ਦਸੰਬਰ ਨੂੰ ਹਰਿਆਣਾ ਰਾਜ ’ਚ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ

Share this story

ਚੰਡੀਗੜ੍ਹ, 30 ਅਕਤੂਬਰ (ਨਾਗਪਾਲ)– ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਐਥਾਰਿਟੀ (ਹਲਸਾ) ਨੇ ਸਾਰੀਆਂ ਤਰ੍ਹਾਂ ਦੇ ਮਾਮਲਿਆਂ ਦਾ ਛੇਤੀ ਨਾਲ ਨਿਪਟਾਰਾ ਕਰਨ ਦੇ ਮੰਤਵ ਨਾਲ 6 ਦਸੰਬਰ ਨੂੰ ਰਾਜ ਦੇ ਸਾਰੇ ਪੱਧਰਾਂ ’ਤੇ ਕੌਮੀ ਲੋਕ ਅਦਾਲਤ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ । ਹਲਸਾ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮੀ ਲੋਕ ਅਦਾਲਤ ਵਿਚ ਸਾਰੀਆਂ ਤਰ੍ਹਾਂ ਦੇ ਮਾਮਲੇ ਵਿਸ਼ੇਸ਼ ਕਰਕੇ ਅਪਰਾਧ ਨਾਲ ਸਬੰਧਤ, ਧਾਰਾ 138 ਦੇ ਤਹਿਤ ਨੋਗਿਸ਼ੇਏਬਲ ਇੰਸਟੂਮੈਂਟ ਐਕਟ, ਐਮ.ਏ.ਸੀ.ਟੀ. ਸਮੇਤ ਦੁਰਘਟਨਾ ਸੂਚਨਾ ਰਿਪੋਰਟ ਮਾਮਲੇ ਅਤੇ ਟਰਾਂਸਪੋਰਟ ਮਾਮਲੇ ਵੀ ਵਿਆਹ ਸਬੰਧੀ, ਕਿਰਤ ਝਗੜੇ, ਜਮੀਨ ਐਕਵਾਇਰ, ਕਿਰਾਇਆ, ਬੈਂਕ ਵਸੂਲੀ, ਸਹੂਲਤ ਅਧਿਕਾਰ, ਮਾਲ, ਮਨਰੇਗਾ, ਬਿਜਲੀ ਅਤੇ ਪਾਣੀ ਦੇ ਬਿੱਲਾਂ, ਜੰਗਲਾਤ ਐਕਟ, ਆਪਦਾ ਭਰਪਾਈ ਆਦਿ ਅਤੇ ਅਜਿਹੇ ਸਾਰੇ ਮਾਮਲੇ ਨਿਪਟਾਏ ਜਾਣਗੇ, ਜੋ ਲੋਕ ਅਦਾਲਤ ਵਿਚ ਨਿਪਟਾਨ ਲਈ ਯੋਗ ਪਾਏ ਜਾਣਗੇ ।

WRITTEN BY