ਇਸਲਾਮਾਬਾਦ, 27 ਅਕਤੂਬਰ (ਪੀ. ਟੀ.)- ਖ਼ੁਫ਼ੀਆ ਸੂਤਰਾਂ ਅਨੁਸਾਰ ਭਾਰਤ ਦੇ ਅਤਿ ਲੋੜੀਂਦੇ ਅ¤ਤਵਾਦੀ ਦਾਊਦ ਇਬਰਾਹੀਮ ਨੇ ਆਪਣਾ ਟਿਕਾਣਾ ਬਦਲ ਲਿਆ ਹੈ। ਸੂਤਰਾਂ ਅਨੁਸਾਰ ਦਾਊਦ ਨੂੰ ਹੁਣ ਪਾਕਿਸਤਾਨ ਦੇ ਕਰਾਚੀ ਸਥਿਤ ਟਿਕਾਣੇ ਤੋਂ ਹਟਾ ਕੇ ਅਫ਼ਗਾਨਿਸਤਾਨ ਦੀ ਸਰਹ¤ਦ ਕੋਲ ਕਿਸੇ ਅਣਪਛਾਤੀ ਜਗ੍ਹਾ ‘ਤੇ ਤਬਦੀਲ ਕਰ ਦਿ¤ਤਾ ਗਿਆ ਹੈ। ਦਾਊਦ ਇਨ੍ਹੀਂ ਦਿਨੀਂ ਆਪਣੇ ਕਰੀਬੀਆਂ ਨੂੰ ਵੀ ਨਹੀਂ ਮਿਲ ਰਿਹਾ। ਸੂਤਰਾਂ ਅਨੁਸਾਰ ਅ¤ਤਵਾਦ ‘ਤੇ ਲਗਾਮ ਲਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਦੇ ਹਾਲੀਆ ਅਮਰੀਕਾ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋਇਆ ਸੀ, ਇਸੇ ਮ¤ਦੇਨਜ਼ਰ ਦਾਊਦ ਨੇ ਆਪਣਾ ਟਿਕਾਣਾ ਬਦਲਿਆ ਹੈ। ਉਸ ਨੂੰ ਡਰ ਹੈ ਕਿ ਭਾਰਤ ਤੇ ਅਮਰੀਕਾ ਸਾਂਝੀ ਮੁਹਿੰਮ ਚਲਾ ਕੇ ਉਸ ਨੂੰ ਫੜ ਸਕਦੇ ਹਨ।
ਦਾਊਦ ਟਿਕਾਣਾ ਬਦਲ ਕੇ ਪਾਕਿ-ਅਫ਼ਗਾਨ ਸਰਹ¤ਦ ਨੇੜੇ ਲੁਕਿਆ


