May 27, 2026 3:16 pm

ਅਮਰੀਕਾ ਦੇ ਇੱਕ ਸਕੂਲ ਵਿੱਚ ਗੋਲੀਬਾਰੀ : 2 ਮੌਤਾਂ, 4 ਜ਼ਖਮੀ

ਵਾਸ਼ਿੰਗਟਨ, 25 ਅਕਤੂਬਰ (ਪੀ. ਟੀ.)- ਅਮਰੀਕਾ ਦੇ ਇਕ ਸਕੂਲ ’ਚ ਮੰਦਭਾਗੀ ਘਟਨਾ ਵਾਪਰੀ ਹੈ। ਇਕ ਸਕੂਲ ਦੇ ਹੀ ਵਿਦਿਆਰਥੀ ਨੇ ਸਕੂਲ ਦੀ ਕੰਟੀਨ ’ਚ ਬੈਠੇ ਕੁਝ ਵਿਦਿਆਰਥੀਆਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਜਿਸ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ 4 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਸਿਆਟਲ ਤੋਂ 55 ਕਿਲੋਮੀਟਰ ਦੂਰ ਉਤਰ ਵਾਲੇ ਪਾਸੇ ਮੈਰੀਸਵਾਈਲ ਪਿਲਚੱਕ ਹਾਈ ਸਕੂਲ ‘ਚ ਵਾਪਰੀ ਹੈ।

Send this to a friend