May 28, 2026 8:19 am

ਸੰਤ ਲੋਂਗਪੁਰੀ ਸਕੂਲ ਪੱਖੋ ਕਲਾਂ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

Page-1_13 ਤਪਾ, 21 ਅਕਤੂਬਰ (ਇੰਦਰਜੀਤ ਸਿੰਘ)- ਅੱਜ ਸੰਤ ਬਾਬਾ ਲੋਂਗਪੁਰੀ ਆਦਰਸ਼ ਸੀਨੀ. ਸੈਕੰਡਰੀ ਸਕੂਲ, ਪੱਖੋ ਕਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਟਰੱਸਟ ਮੈਂਬਰ ਸ. ਮਲਕੀਤ ਸਿੰਘ, ਸ. ਰਵਿੰਦਰਜੀਤ ਸਿੰਘ ਬਿੰਦੀ, ਸੂਬੇਦਾਰ ਹਰਭਜਨ ਸਿੰਘ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਟਰੱਸਟੀ ਸ. ਰਵਿੰਦਰਜੀਤ ਸਿੰਘ ਬਿੰਦੀ ਨੇ ਦੱਸਿਆ ਕਿ ਸੰਸਥਾ ਦੇ ਅੱਠ ਵਿਦਿਆਰਥੀ 14-10-2014 ਅਤੇ 15-10-2014 ਨੂੰ ਹੋਈਆਂ ਜ਼ੋਨ ਪੱਧਰ ਦੀਆਂ ਖੇਡਾਂ ਵਿੱਚ ਸ਼ਾਟ ਪੁੱਟ ਅਤੇ ਲਾਂਗ ਜੰਪ ਵਿੱਚ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਿਲ ਕਰਕੇ ਜ਼ਿਲ੍ਹੇ ਲਈ ਚੁਣੇ ਗਏ। ਮਿਤੀ 18-10-2014 ਤੋਂ

20-10-2014 ਤੱਕ ਹੋਈਆਂ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚੋਂ ਤਿੰਨ ਲੜਕਿਆਂ ਅਰਸ਼ਦੀਪ ਸਿੰਘ ਨੌਵੀਂ ‘ਬੀ’ ਨੇ ਪਹਿਲਾ ਸਥਾਨ ਸ਼ਾਟ ਪੁੱਟ ਵਿੱਚ, ਸਿਮਰਜੀਤ ਸਿੰਘ ਦਸਵੀਂ ‘ਬੀ’ ਨੇ ਦੂਸਰਾ ਸਥਾਨ ਅਤੇ ਰਾਜਵਿੰਦਰ ਸਿੰਘ ਨੇ ਲਾਂਗ ਜੰਪ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਨਵਜੋਤ ਕੌਰ ਦਸਵੀਂ ‘ਏ’ ਨੇ ਸ਼ਾਟ ਪੁੱਟ ਵਿੱਚੋਂ ਦੂਸਰਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ’ਤੇ ਸਕੂਲ ਸੰਸਥਾ ਦੀ ਸਮੁੱਚੀ ਕਮੇਟੀ ਨੇ ਜੇਤੂ ਵਿਦਿਆਰਥੀਾਂ ਅਤੇ ਡੀ ਪੀ ਅਧਿਆਪਕ ਬਲਾਕਰ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਸਟੇਟ ਪੱਧਰ ’ਤੇ ਜਿੱਤ ਪ੍ਰਾਪਤ ਕਰਨ ਦੀਆਂ ਕਾਮਨਾਵਾਂ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਨੇ ਦੱਸਿਆ     ਕਿ ਕੁਝ ਵਿਦਿਆਰਥੀ ਜੋ ਜ਼ੋਨ ਪੱਧਰ ’ਤੇ ਸਥਆਨ ਹਾਸਿਲ ਕਰਕੇ ਆਏ ਹਨ, ਉਨ੍ਹਾਂ ਨੇ ਜ਼ਿਲ੍ਹਾ  ਪੱਧਰ ’ਤੇ ਭਾਗ ਲੈਣ ਜਾਣਾ ਹੈ। ਉਮੀਦ ਹੈ ਕਿ ਉਹ ਵੀ ਜਿੱਤ ਪ੍ਰਾਪਤ ਕਰਕੇ ਆਉਣਗੇ।

Send this to a friend