May 28, 2026 11:49 am

ਸੈਂਚਾਂ ਵਿਖੇ 13ਵਾਂ ਮਹਾਨ ਕੀਰਤਨ ਦਰਬਾਰ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ

Page-1_14 ਹੁਸ਼ਿਆਰਪੁਰ, 20 ਅਕਤੂਬਰ: (ਓ ਪੀ ਰਾਣਾ)- ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਅਤੇ ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ.ਸੈਂਚਾਂ ਵੱਲੋਂ ਪੰਜਾਬ ਦੀਆਂ ਗੁਰੂ ਰਵਿਦਾਸ ਭਗਵਾਨ ਬਾਲਮੀਕ,ਅੰਬੇਡਕਰ ਸਭਾਵਾਂ ਹੋਰਨਾਂ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਸੈਂਚਾਂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ,ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਬਾਬਾ ਸੰਗਤ ਸਿੰਘ ਜੀ ਨੂੰ ਸਮਰਪਿਤ 13ਵਾਂ ਮਹਾਨ ਕੀਰਤਨ ਦਰਬਾਰ ਅਮਿੱਟ ਪੈੜਾਂ ਛੱਡਦਾ ਹੋਇਆਂ ਸੰਪੰਨ ਹੋ ਗਿਆ।ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇ ਚੇਅਰਮੈਨ ਇੰਜ.ਸੁਰਿੰਦਰ ਸੰਧੂ ,ਪ੍ਰਧਾਨ ਜਗਦੀਸ਼ ਲਾਲ ਬੱਧਣ ਅਤੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਦੀ ਦੇਖ-ਰੇਖ ਹੇਠ ਹੋਏ ਇਸ ਮਹਾਨ ਕੀਰਤਨ ਦਰਬਾਰ

ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ‘ਚੋਂ ਹਾਜ਼ਰੀਆਂ ਭਰੀਆਂ।ਵਿਸ਼ਾਲ ਪੰਡਾਲ ਵਿੱਚ ਸਜਾਏ ਗਏ ਇਸ ਮਹਾਨ ਕੀਰਤਨ ਦਰਬਾਰ ਮੌਕੇ ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤੱਰਛਾਇਆ ਹੇਠ ਪੰਥ ਪ੍ਰਸਿੱਧ ਕੀਰਤਨੀ,ਕਵੀਸ਼ਰੀ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਨੇ ਸਾਰੀ ਰਾਤ ਆਨੰਦਮਈ ਕਥਾ ਅਤੇ ਕੀਰਤਨ ਦੀ ਸਾਂਝ ਪਾਈ।ਸ਼੍ਰੀ ਗੁਰੂ ਰਵਿਦਾਸ ਮਹਾਰਾਜ,ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਬਾਬਾ ਸੰਗਤ ਸਿੰਘ ਜੀ ਦੇ ਜੀਵਣ ਨਾਲ ਸੰਬੰਧਿਤ ਚਿੱਤਰਾਂ ਦੀ ਪੰਡਾਲ ਵਿੱਚ ਸਜਾਵਟ ਅਧਿਆਤਮਕ ਨਜ਼ਾਰਾ ਪੇਸ਼ ਕਰ ਰਹੀ ਸੀ।ਸੰਧਿਆ ਵੇਲੇ ਦੀ ਬਾਣੀ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਆਰੰਭ ਹੋਏ ਇਸ ਮਹਾਨ ਕੀਰਤਨ ਦਰਬਾਰ ਵਿੱਚ ਮਾਤਾ ਕਲਸਾਂ ਕੀਰਤਨੀ ਜਥਾ ਕਮਾਲਪੁਰ ਦੀਆਂ ਬੀਬੀਆਂ ਨੇ ਕੀਰਤਨ ਦੀ ਆਰੰਭਤਾ ਕੀਤੀ।ਇਸ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥਾ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਸ਼੍ਰੀ ਨਗਰ,ਭਾਈ ਦਵਿੰਦਰ ਸਿੰਘ ਸੋਢੀ,ਢਾਡੀ ਕਸ਼ਮੀਰ ਸਿੰਘ ਕਾਦਰ,ਭਾਈਮਨਜੀਤ ਸਿੰਘ ਸਲਵਾੜਾ,ਭਾਈ ਪ੍ਰਕਾਸ਼ ਸਿੰਘ ਮਿੱਠਾ ਟਿਵਾਣਾ,ਬੀਬੀ ਗੁਰਦੀਸ਼ ਕੌਰ ਖਾਲਸਾ ਹੁਸ਼ਿਆਰਪੁਰ,ਬੀਬੀ ਬਲਜਿੰਦਰ ਕੌਰ ਹੁਸ਼ਿਆਰਪੁਰ,ਸੰਤ ਬਾਬਾ ਰਣਜੀਤ ਸਿੰਘ ਡੇਰਾ ਸ਼ਹੀਦਾਂ ਸਿੰਘ ਡਗਾਣਾ ਰੋਡ ਹੁਸ਼ਿਆਰਪੁਰ,ਸੰਤ ਸੁਖਦੇਵ ਸਿੰਘ ਖੋਜਕੀਪੁਰ,ਭਾਈ ਜਸਵੰਤ ਸਿੰਘ ਮੇਘੋਵਾਲ,ਭਾਈ ਓਂਕਾਰ ਸਿੰਘ ਗੋਲਡ ਮੈਡਲਿਸਟ ਗੜ• ਪਧਾਣਾ ਵਾਲੇ ਅਤੇ ਹੋਰ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਦੂਆਰਾ ਨਿਹਾਲ ਕੀਤਾ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਮਹਾਂਪੁਰਖਾਂ ਸੰਤ ਗੁਰਦੀਪ ਗਿਰੀ ਜੀ ਪਠਾਨਕੋਟ,ਬੀਬੀ ਸ਼ਰੀਫਾਂ ਜੀ ਉਦੇਸੀਆਂ,ਸੰਤ ਸਤਨਾਮ ਦਾਸ ਨਰੂੜ,ਸੰਤ ਮਹਾਂਵੀਰ ਸਿੰਘ ਤਾਜੇਵਾਲ,ਸੰਤ ਗੁਰਮੁਖ ਸਿੰਘ ਸਾਹਰੀ,ਮਹਾਰਾਜ ਹਰਜੋਤ ਸਿੰਘ ਕੱਚੇ ਕੁਆਟਰ, ਰਾਜੂ ਬਾਬਾ ਸ਼ੇਰਗੜ•, ਸੰਤ ਹਰਚਰਨ ਦਾਸ ਉਚਾ,ਸੰਤ ਰਣਜੀਤ ਸਿੰਘ ਡੇਰਾ ਸ਼ਹੀਦਾਂ ਸਿੰਘਾਂ ਡਗਾਣਾ ਰੋਡ ਹੁਸ਼ਿਆਰਪੁਰ,ਸੰਤ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ,ਸੰਤ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ,ਸੰਤ ਸਤਨਾਮ ਦਾਸ ਖੰਨੀ,ਸੰਤ ਗੁਰਪਾਲ ਦਾਸ ਤਾਰਾਗੜ•,ਸੰਤ ਗੁਰਮੀਤ ਦਾਸ ਲੱਬਰਪਹਾਰੀ, ਸੰਤ ਸਤਨਾਮ ਦਾਸ ਗੱਜਰ ਮਹਿਮੂਦ,ਸੰਤ ਬਲਵੰਤ ਸਿੰਘ ਡੀਂਗਰੀਆਂ ਆਦਿ ਮਹਾਂਪੁਰਖਾਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ,ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਬਾਬਾ ਸੰਗਤ ਸਿੰਘ ਜੀ ਦੇ ਜੀਵਣ,ਉਪਦੇਸ਼ਾਂ ਅਤੇ ਮਹਾਨ ਕੁਰਬਾਨੀਆਂ ਤੋਂ ਜਾਣੂੰ ਕਰਵਾਇਆ।ਇਸ ਮੌਕੇ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਮੈਂਬਰ ਲੋਕ ਸਭਾ ਵਿਜੇ ਸਾਂਪਲਾ ਨੇ ਆਪਣੇ ਅਖਤਿਆਰੀ ਕੋਟੇ ‘ਚੋਂ 2 ਲੱਖ ਰੁਪਏ ਸਭਾਵਾਂ ਲਈ ਐਲਾਨ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਮ ਸੁੰਦਰ ਅਰੋੜਾ ਵਿਧਾਇਕ,ਸੰਜੀਵ ਤਲਵਾੜ ਸਿਆਸੀ ਸਲਾਹਕਾਰ ਮੈਂਬਰ ਰਾਜ ਸਭਾ, ਅਵਤਾਰ ਸਿੰਘ ਕਰੀਮਪੁਰੀ ਮੈਂਬਰ ਰਾਜ ਸਭਾ ਅਤੇ ਪੰਜਾਬ ਪ੍ਰਧਾਨ ਬਸਪਾ, ਤਰਸੇਮ ਦੀਵਾਨਾ ਚੇਅਰਮੈਨ ਬੇਗਮਪੁਰਾ ਟਾਈਗਰ ਫੋਰਸ,ਨਰਿੰਦਰ ਨਹਿਰੂ ਕੌਮੀ ਪ੍ਰਧਾਨ,ਅਵਤਾਰ ਸਿੰਘ ਬੱਸੀ ਖਵਾਜੂ,ਤਾਰਾ ਚੰਦ ਜ਼ਿਲਾ ਪ੍ਰਧਾਨ,ਬਹਾਦਰ ਸਿੰਘ ਸੁਨੇਤ,ਸਰਪੰਚ ਪ੍ਰੇਮ ਸਿੰਘ ਖਾਨਪੁਰ ਥਿਆੜਾ,ਰਾਮ ਜੀ ਦਾਸ, ਪਿਆਰਾ ਸਿੰਘ ਬੱਧਣ, ਬਿਧੀ ਚੰਦ ਬੱਧਣ, ਪ੍ਰੇਮ ਸਿੰਘ ਸਪੋਰਟਸ ਅਫਸਰ, ਸਤੀਸ਼ ਖਾਨਪੁਰੀ, ਡਾ.ਸਰਦੂਲ ਸਿੰਘ,ਡਾ.ਸੁਰਿੰਦਰ ਸਿੰਘ ਦਰਦੀ, ਡਾ. ਦਵਿੰਦਰ ਕੁਮਾਰ ਸਰੋਆ, ਇੰਜ. ਤੇਜ ਰਾਮ, ਮਹਿੰਦਰ ਸਿੰਘ ਹੀਰ ਪ੍ਰਧਾਨ ਦਲਿਤ ਸਵੈਮਾਣ ਸੰਘਰਸ਼ ਸੰਮਤੀ,ਵਿਜੇ ਅਗਰਵਾਲ, ਕਮਲਜੀਤ ਸੇਤੀਆ, ਗੋਪੀ ਚੰਦ ਕਪੂਰ, ਚੀਫ ਇੰਜੀਨੀਅਰ ਜਗਮੋਹਣ ਸਿੰਘ,ਓਂਕਾਰ ਸਿੰਘ ਝੱਮਟ, ਸੋਮਨਾਥ ਬੈਂਸ, ਬੀਬੀ ਸਵਰਨ ਕੌਰ (ਭੈਣ ਬਾਬੂ ਕਾਂਸ਼ੀ ਰਾਮ) ਭਤੀਜਾ ਲਖਵੀਰ ਸਿੰਘ,ਮੋਹਣ ਲਾਲ ਭਟੋਆ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਮੰਚ ਸੰਚਾਲਨ ਇੰਜ. ਸੁਰਿੰਦਰ ਸੰਧੂ ਐ¤ਨ.ਆਰ.ਆਈ. ਅਤੇ ਓ.ਪੀ.ਰਾਣਾ ਨੇ ਕੀਤਾ।ਇਸ ਮੌਕੇ ਸਿਟੀ ਹਾਰਟ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਗਾਏ ਗਏ ਜਿਸ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਇਸ ਤੋਂ ਇਲਾਵਾ ਧਾਰਮਿਕ ਪੁਸਤਕ ਅਤੇ ਤਸਵੀਰ ਪ੍ਰਦਰਸ਼ਨੀ ਵੀ ਲਗਾਈ ਗਈ।

Send this to a friend