Skip to content
Independent perspectives. Global stories.
BREAKING

ਪੰਜਾਬ ਦੇ ਹੱਬ ਮਹਾਨਗਰੀ ਲੁਧਿਆਣਾ ’ਚ ਬੇਖੌਫ ਹਨ ਲੁਟੇਰੇ ਅਤੇ ਚੋਰ

Share this story

Page-2_39 ਲੁਧਿਆਣਾ, 9 ਅਕਤੂਬਰ (ਮਨਿੰਦਰਪਾਲ ਸਿੰਘ)- ਲੁਧਿਆਣੇ ਦੇ ਵਿੱਚ ਰੋਜ਼ ਹੋ ਰਹੀਆਂ ਲੁੱਟਾਂ-ਖੋਹਾਂ ਦੇ ਜਿੱਥੇ ਪੰਜਾਬ ਪੁਲਿਸ ਦੇ ਕੰਮਕਾਜ ’ਤੇ ਸਵਾਲੀਆ ਚਿੰਨ੍ਹ ਲੱਗਿਆ ਹੈ ਉਥੇ ਹੀ ਉਚ ਅਫਸਰਾਂ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹੀ ਹੈ। ਲੁਧਿਆਣਾ ਦੇ ਪੋਸ਼ ਏਰੀਆਂ ਨਾਲ ਜਾਣੇ ਜਾਂਦੇ ਮਾਡਲ ਟਾਉਨ ਐਕਸ਼ਟਨ ਦੇ ਵਿੱਚ ਅੱਜ ਘਰ ਦੇ ਬਾਹਰ ਖੜ੍ਹੀ ਵਰਨਾ ਨਵੀਂ ਕਾਰ ਨੂੰ ਜਦੋਂ ਮਾਲਕ ਹਰਜੋਤ ਸਿੰਘ ਵਾਸੀ 14 ਬੀ ਐਮ ਟੀ ਈ ਐਕਸ ਨੇ ਦੇਖਿਆ ਕਿ ਇਸ ਦੀ ਵਰਨਾ ਕਾਰ ਪੀ ਬੀ 08 ਬੀ ਐਕਸ (ਟੀ) 0499 ਦੇ ਚਾਰੇ ਟਾਇਰ ਗਾਇਬ ਹਨ ਤਾਂ ਉਸ ਦੀ ਹੈਰਾਨੀ ਦੀ ਹੱਦ ਨਹੀਂ ਰਹੀ ਕਿਉਂਕਿ ਇਸ ਤੋਂ 150 ਫੁੱਟ ਤੇ ਬਾਬਾ ਦੀਪ ਸਿੰਘ ਜੀਦਾ ਗੁਰਦੁਆਰਾ ਹੈ ਜਿੱਥੋਂ ਦੇਰ ਰਾਤ ਤੇ ਤੜਕੇ ਤੋਂ ਕਾਫੀ ਸੰਗਤ ਦਾ ਆਣਾ ਜਾਣਾ ਹੈ ਤੇ ਪੀ ਸੀ ਆਰ ਦਸਤੇ ਵੀ

ਪਟਰੋਲਿੰਗ ’ਤੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਚੋਰ ਬੇਖੌਫ ਹੋ ਕੇ ਚੋਰੀ ਕਰਦੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਲੋਕ ਆਪਣੇ ਆਪ ਨੂੰ ਅਣ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਦਹਿਸ਼ਤ ਵਿੱਚ ਹਨ।

WRITTEN BY