Skip to content
Independent perspectives. Global stories.
BREAKING

11 ਮੰਡੀਆਂ ’ਚ 146174 ਕੁਇੰਟਲ ਝੋਨੇ ਦੀ ਖਰੀਦ

Share this story

Page-2_43 ਸ਼ਾਹਕੋਟ, 9 ਅਕਤੂਬਰ (ਸੁਰਿੰਦਰ ਸਿੰਘ ਪਦਮ)- ਸਥਾਨਿਕ ਦਾਣਾ ਮੰਡੀ ਵਿਚ ਝੋਨਾ ਵੇਚਣ ਆਏ ਕਿਸਾਨਾਂ ਦਾ ਕਈ-ਕਈ ਦਿਨ ਝੋਨਾ ਨਾ ਵਿਕਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ  ਹਨ। ਬੀਤੀ ਰਾਤ ਹੋਈ ਵਰਖਾ ਨੇ ਕਿਸਾਨਾਂ ਦੀਆ ਹੋਰ ਵੀ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਅਚਾਨਕ ਹੋਈ ਵਰਖਾ ਨਾਲ ਦਾਣਾ ਮੰਡੀ ਤੇ ਆਸ -ਪਾਸ ਦੇ ਫੜਾਂ ਵਿਚ ਪਿਆ ਝੋਨਾ ਵੀ ਮੀਂਹ ’ਚ ਭਿੱਜ ਗਿਆ। ਨੀਲੇ ਅਸਮਾਨ ਥੱਲੇ ਪਏ ਝੋਨੇ ਨੂੰ ਬਰਸਾਤ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਕਿਸਾਨਾਂ ਦੀਆਂ ਸਮੱਸਿਆਵਾ ’ਚ ਹੋਰ ਵੀ ਵਾਧਾ ਕਰ ਰਹੇ ਹਨ। ਦਾਣਾ ਮੰਡੀ ਦਾ ਦੌਰਾ ਕਰਕੇ ਦੇਖਿਆ ਗਿਆ ਕਿ ਮੰਡੀ ਵਿਚ ਝੋਨੇ ਦੇ

ਅੰਬਾਰ ਲੱਗੇ ਹੋਏ ਹਨ। ਝੋਨਾ ਵੇਚਣ ਆਏ ਕਿਸਾਨਾਂ ਦੇ ਮੱਥੇ ’ਤੇ ਪ੍ਰੇਸ਼ਾਨੀ ਦੀਆਂ ਝੁਰੜੀਆਂ ਸਾਫ ਤੌਰ ’ਤੇ ਦਿਖਾਈ ਦੇ ਰਹੀਆ ਸਨ। ਕਿਸਾਨਾ ਨਾਲ ਕੀਤੀ ਗਈ ਗੱਲਬਾਤ ਦੌਰਾਨ ਅਵਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸੰਢਾਵਾਲ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋ ਝੋਨਾ ਵੇਚਣ ਲਈ ਮੰਡੀ ਵਿਚ ਬੈਠਾ ਹੈ। ਕਿਸੇ ਵੀ ਖਰੀਦ ਏਜੰਸੀ ਵੱਲੋਂ ਬੋਲੀ ਨਾ ਲਗਾਏ ਜਾਣ ਕਾਰਨ ਉਨ•ਾਂ ਨੂੰ ਦਿਨ ਰਾਤ ਮੰਡੀ ਵਿਚ ਰੁਲਣਾ ਪੈ ਰਿਹਾ ਹੈ। ਤਰਸੇਮ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸਿਹਾਰੀਵਾਲ ,ਕਰਨੈਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਸੰਢਾਵਾਲ, ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਐਦਲਪੁਰ ਅਤੇ ਰਾਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬਾਹਮਣੀਆ ਨੇ ਵੀ ਸਰਕਾਰ ਤੇ ਗਿਲਾ ਕਰਦੇ ਕਿਹਾ ਕਿ ਉਹ ਪਿਛਲੇ 4 ਦਿਨਾ ਤੋਂ ਝੋਨਾ ਵੇਚਣ ਲਈ ਮੰਡੀ ‘ਚ ਰੁਲ ਰਹੇ ਹਨ। ਉਨ•ਾਂ ਕਿਹਾ ਕਿ ਬੀਤੀ ਰਾਤ ਅਚਾਨਕ ਹੋਈ ਵਰਖਾ ਨਾਲ ਉਨ•ਾਂ ਨੂੰ ਬਹੁਤ ਸਾਰੀਆ ਸਮੱਸਿਆਵਾ ਨਾਲ ਵੀ ਦੋ ਚਾਰ ਹੋਣਾ ਪਿਆ। ਉਨ•ਾ ਕਿਹਾ ਕਿ ਸਰਕਾਰੀ ਤੌਰ ਤੇ ਝੋਨੇ ਦੀ ਬੋਲੀ ਨਾ ਹੋਣ ਕਾਰਨ ਕਈ ਵਾਰ ਕਿਸਾਨਾਂ ਨੂੰ ਮਜ਼ਬੂਰਨ ਤੌਰ ਤੇ ਆਪਣੀ ਫਸਲ ਪ੍ਰਾਈਵੇਟ ਏਜੰਸੀਆ ਨੂੰ ਵੇਚਣੀ ਪੈਂਦੀ ਹੈ। ਉਨ•ਾਂ ਕਿਹਾ ਕਿ ਇਸ ਪ੍ਰਕਾਰ ਕਿਸਾਨਾ ਦੀ ਭਾਰੀ ਆਰਥਿਕ ਲੁੱਟ ਵੀ ਹੋ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਬੋਲੀ ਵਿਚ ਤੇਜ਼ੀ ਲਿਆਕੇ ਕਿਸਾਨਾ ਦੀਆ ਸਮੱਸਿਆਵਾ ਦਾ ਹੱਲ ਕੀਤਾ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਅਰਵਿੰਦਰ ਸਿੰਘ ਸਾਹੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ  ਉਨ•ਾਂ ਅਧੀਨ ਆਉਦੀਆ 11 ਅਨਾਜ ਮੰਡੀਆ ‘ਚ ਝੋਨੇ ਦੀ ਖਰੀਦ ਨਿਰਵਿਘਨ ਹੋ ਰਹੀ ਹੈ। ਉਨ•ਾਂ ਕਿਹਾ ਕਿ 2 ਅਕਤੂਬਰ ਤੋ ਲੈ ਕੇ ਹੁਣ ਤੱਕ ਉਨ•ਾਂ ਅਧੀਨ ਆਉਦੀਆ ਮੰਡੀਆ ‘ਚ ਲਗਾਤਾਰ ਬੋਲੀ ਹੋ ਰਹੀ ਹੈ। ਉਨ•ਾਂ ਕਿਹਾ ਕਿ ਬੀਤੀ ਰਾਤ ਹੋਈ ਅਚਾਨਕ ਵਰਖਾ ਕਾਰਨ ਕਿਸਾਨਾ ਨੂੰ ਕੁਝ ਸਮੱਸਿਆਵਾ ਦਾ ਸਾਹਮਣਾ ਜਰੂਰ ਕਰਨਾ ਪਿਆ ਹੈ,ਪਰ ਹੁਣ ਉਨ•ਾਂ ਦੇ ਵੀ ਢੁਕਵੇਂ ਪ੍ਰਬੰਧ ਕਰ ਦਿੱਤੇ ਗਏ ਹਨ। ਉਨ•ਾਂ ਕਿਹਾ ਕਿ ਉਨ•ਾਂ ਅਧੀਨ ਆਉਂਦੀਆ 11 ਅਨਾਜ ਮੰਡੀਆ ‘ਚ ਹੁਣ ਤੱਕ ਸਰਕਾਰੀ ਖਰੀਦ ਏਜੰਸੀਆ ਵੱਲੋਂ 146174 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ•ਾਂ ਕਿਹਾ ਕਿ ਝੋਨਾ ਵੇਚਣ ਆਏ ਕਿਸੇ ਵੀ ਕਿਸੀਨ ਨੂੰ ਪ੍ਰੇਸ਼ਾਨ ਨਹੀ ਹੋਣ ਦਿੱਤਾ ਜਾਵੇਗਾ।

WRITTEN BY