ਲਾਹੌਰ, 9 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੇ ਬੇਟੇ ਅਬਦੁਲ ਕਾਦਿਰ ਦੇ ਸੁਰੱਖਿਆ ਕਰਮਚਾਰੀ ਨੇ ਵੀ.ਆਈ.ਪੀ. ਆਵਾਜਾਈ ਲਈ ਰਸਤੇ ਤੋਂ ਨਾ ਹਟਣ ਦੇ ਕਾਰਨ ਮੋਟਰ ਸਾਈਕਲ ‘ਤੇ ਸਵਾਰ ਇਕ ਨੌਜਵਾਨ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਕਾਦਿਰ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਨਵੀਰ ਜਾਵੇਦ ਨਾਮਕ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ 23 ਸਾਲਾ ਪੁੱਤਰ ਤਾਹਿਰ ਕੱਲ੍ਹ ਸ਼ਾਮ ਮੋਟਰ ਸਾਈਕਲ ਤੋਂ ਡਿਫੈਂਸ ਏਰੀਆ ‘ਚ ਜਾ ਰਿਹਾ ਸੀ। ਉਸੇ ਦੌਰਾਨ ਉਸ ਦੀ ਗਿਲਾਨੀ ਦੇ ਵੱਡੇ ਬੇਟੇ ਅਬਦੁਲ ਕਾਦਿਰ ਅਤੇ ਉਸ ਦੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਹੋ ਗਈ। ਜਾਵੇਦ ਨੇ ਦੱਸਿਆ ਕਿ ਕਾਦਿਰ ਦੇ ਸੁਰੱਖਿਆ ਕਰਮਚਾਰੀਆਂ ਨੇ ਤਾਹਿਰ ਨੂੰ ਵੀ.ਆਈ.ਪੀ. ਵਿਅਕਤੀਆਂ ਦੇ ਲਈ ਰਸਤੇ ਤੋਂ ਹਟਣ ਦਾ ਸੰਕੇਤ ਦਿੱਤਾ ਪਰੰਤੂ ਤਾਹਿਰ ਨੂੰ ਸੜਕ ਦੇ ਇਕਦਮ ਖੱਬੇ ਪਾਸੇ ਮੁੜਨ ‘ਚ ਸਮਾਂ ਲੱਗਾ
ਪਰ ਇੰਨੇ ਸਮੇਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਕੇ †ਤੇ ਹੀ ਮੌਤ ਹੋ ਗਈ।


