Skip to content
Independent perspectives. Global stories.
BREAKING

ਸੰਯੁਕਤ ਰਾਸ਼ਟਰ ਵੱਲੋਂ ਭਾਰਤ ਪਾਕਿ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ

Share this story

Page-1_03 ਸੰਯੁਕਤ ਰਾਸ਼ਟਰ, 8 ਅਕਤੂਬਰ (ਪੀ. ਟੀ.)- ਭਾਰਤ-ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਲਗਾਤਾਰ ਜਾਰੀ ਤਣਾਅ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਦੋਵਾਂ ਦੇਸ਼ਾਂ ਨੂੰ ਕੂਟਨੀਤਕ ਤੇ ਗੱਲਬਾਤ ਜਰੀਏ ਮੁੱਦੇ ਹੱਲ ਕਰਨ ਦੀ ਅਪੀਲ ਕੀਤੀ ਹੈ। ਬਾਨ ਕੀ ਮੂਨ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਇਸ ਸਬੰਧ ‘ਚ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨ ਨੇ ਬੀਤੀ ਰਾਤ ਜੰਮੂ ਸੈਕਟਰ ਤੇ ਪੁੰਛ ਜ਼ਿਲ੍ਹੇ ਦੀਆਂ 40 ਸਰਹੱਦੀ ਚੌਕੀਆਂ ਤੇ 25 ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਗੋਲੀਬਾਰੀ ਕੀਤੀ, ਇਸ ਗੋਲੀਬਾਰੀ ‘ਚ 12 ਸਥਾਨਿਕ ਨਿਵਾਸੀ ਜ਼ਖਮੀ ਹੋ ਗਏ। ਇਸ ਤੋਂ ਪਹਿਲਾ ਭਾਰੀ ਗੋਲੀਬਾਰੀ ‘ਚ 5 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ 34 ਨਾਗਰਿਕ ਜ਼ਖਮੀ ਹੋ ਗਏ ਸਨ। ਇਸ

ਦੌਰਾਨ ਪਾਕਿਸਤਾਨ ਨੇ ਵੀ ਜੰਮੂ-ਕਸ਼ਮੀਰ ਸਰਹੱਦ ‘ਤੇ ਜਾਰੀ ਗੋਲੀਬਾਰੀ ਲਈ ਭਾਰਤ ਖਿਲਾਫ ਵਿਰੋਧ ਜਤਾਇਆ ਹੈ ਅਤੇ ਸਰਹੱਦ ‘ਤੇ ਕਥਿਤ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੈਨਿਕ ਅਬਜ਼ਰਵਰ ਸਭਾ ਕੋਲ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਹਮੇਸ਼ਾ ਨੇ ਕਿਹਾ ਹੈ ਕਿ ਯੂ. ਐਨ. ਓ.ਜੀ.ਆਈ. ਪੀ. ਆਪਣੀ ਮਰਿਆਦਾ ਗੁਆ ਚੁੱਕੀ ਹੈ ਅਤੇ ਉਸ ਕੋਲ ਨਿਭਾਉਣ ਲਈ ਕੋਈ ਭੂਮਿਕਾ ਨਹੀਂ ਹੈ।

WRITTEN BY